
ਇੰਡੀਅਨ ਓਵਰਸੀਜ ਕਾਂਗਰਸ ਦੀ ਨਿਊਜੀਲੈਂਡ ਇਕਾਈ ਦੇ ਮੈਂਬਰਾਂ ਵਲੋਂ.....
ਆਕਲੈਂਡ (ਪੀ.ਟੀ.ਆਈ): ਇੰਡੀਅਨ ਓਵਰਸੀਜ ਕਾਂਗਰਸ ਦੀ ਨਿਊਜੀਲੈਂਡ ਇਕਾਈ ਦੇ ਮੈਂਬਰਾਂ ਵਲੋਂ ਅੱਜ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਹ ਮੀਟਿੰਗ ਕਾਂਗਰਸ ਨਿਊਜੀਲੈਂਡ ਇਕਾਈ ਦੇ ਪ੍ਰਧਾਨ ਹਰਮਿੰਦਰ ਪ੍ਰਦਾਪ ਸਿੰਘ ਚੀਮਾ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿਚ ਪਾਰਟੀ ਦੇ ਸੀਨੀਅਰ ਮੈਂਬਰਾਂ ਤੋਂ ਇਲਾਵਾ ਯੂਥ ਕਾਂਗਰਸ ਦੇ ਨੋਜਵਾਨ ਮੈਂਬਰਾਂ ਵਲੋਂ ਹਾਜ਼ਰੀ ਭਰੀ ਗਈ। ਇਹ ਮੀਟਿੰਗ ਸ਼ਨੀਵਾਰ 24 ਨਵੰਬਰ ਨੂੰ 61 ਸ਼ਕਸਪੀਅਰ ਰੈਸਟੋਰੈਟ ਐਲਬਰਟ ਸਟ੍ਰੀਟ ਆਕਲੈਂਡ ਵਿਚ ਕੀਤੀ ਗਈ।
New Zealand
ਇਸ ਮੌਕੇ ਹਰਮਿੰਦਰ ਚੀਮਾ ਵਲੋਂ ਪਾਰਟੀ ਦੇ ਮੈਂਬਰਾਂ ਨਾਲ 2018 ਵਿਚ ਕਾਂਗਰਸ ਇਕਾਈ ਵਲੋਂ ਕਰਵਾਏ ਪ੍ਰੋਗਰਾਮਾਂ ਦਾ ਸਾਰਾ ਲੇਖਾ-ਜੋਖਾ ਸਾਂਝਾ ਕੀਤਾ ਗਿਆ ਅਤੇ ਨਵੇਂ ਸਾਲ ਵਿਚ ਇਡੀਆ ਤੋਂ ਆਉਣ ਵਾਲੇ ਪਾਰਟੀ ਲੀਡਰਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ। ਹਰਮਿੰਦਰ ਚੀਮਾ ਵਲੋਂ ਇਸ ਮੌਕੇ ਪੰਜਾਬੀ ਭਾਈਚਾਰੇ ਦੇ ਪੰਜਾਬ ਵਿਚਲੇ ਕਰਵਾਏ ਜਾ ਰਹੇ ਕੰਮ ਬਾਰੇ ਪਾਰਟੀ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ। ਪਾਰਟੀ ਦੇ ਬੁਲਾਰੇ ਸੰਨੀ ਕੌਸ਼ਲ ਵਲੋਂ ਜਾਣਕਾਰੀ ਦਿਤੀ ਗਈ ਕਿ ਪਾਰਟੀ ਅਉਣ ਵਾਲੇ ਦਿਨਾਂ ਵਿਚ ਨਿਊਜੀਲੈਂਡ ਦੇ ਸੌਸ਼ਲ ਕੰਮਾਂ ਵਿਚ ਅਪਣਾ ਬਣਦਾ ਯੋਗਦਾਨ ਪਾਉਣ ਲਈ ਉਲੀਕ ਰਹੀ ਹੈ।
Meeting
ਉਥੇ ਹੀ ਪਾਰਟੀ ਦੇ ਮੀਤ ਪ੍ਰਧਾਨ ਦੀਪਕ ਸ਼ਰਮਾ ਵਲੋਂ ਬੋਲਦਿਆਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਯੂਥ ਕਾਂਗਰਸ ਨਿਊਜੀਲੈਂਡ ਇਕੱਲੀ ਵਲੋਂ ਲੋਕਲ ਪੁਲਿਸ ਨਾਲ ਮਿਲ ਕੇ ਇਕ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। ਜਿਸ ਨੂੰ ਆਉਣ ਵਾਲੇ ਦਿਨਾਂ ਵਿਚ ਮੀਡੀਆ ਨਾਲ ਸਾਂਝਾ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਹਰਮਿੰਦਰ ਚੀਮਾ ਦੇ ਨਾਲ ਦੀਪਕ ਸ਼ਰਮਾ, ਸੰਨੀ ਕੌਸ਼ਲ, ਬਰਜੇਸ਼ ਸ਼ੇਠੀ, ਟੋਨੀ ਸਿੰਘ, ਬਲੇਸਨ ਜੋਸ਼, ਸਿਮਰਨਜੀਤ ਸਿੰਘ, ਲਵਜੀਤ ਸਿੰਘ, ਅਮਨ ਸਚਦੇਵ, ਸੁੱਖ ਹੁੰਦਲ, ਜਤਿੰਦਰ ਵੜੈਚ, ਗੁਰਪ੍ਰੀਤ ਸਿੰਘ, ਜੱਸ ਮਾਨ, ਗੋਪੀ ਪਲਵਾਨ, ਐਰੀ ਸਿੰਘ, ਮਨਦੀਪ ਮੱਲੀ, ਜੱਗਾਂ ਸਿੰਘ, ਗੁਰਜੀਤ ਸਿੰਘ ਹਾਜਰ ਸਨ।