
ਪੁਲਿਸ ਨੇ ਇੱਕ ਪੰਜਾਬੀ ਨੌਜਵਾਨ ਨੂੰ ਕੀਤੀ ਗ੍ਰਿਫਤਾਰ
ਕੋਲੰਬੀਆ- ਕਈ ਪੰਜਾਬੀ ਵਿਦੇਸ਼ ਜਾ ਕੇ ਵੀ ਨਹੀਂ ਸੁਧਰਦੇ ਓਹਨਾ ਦੀ ਆਦਤਾਂ ਉਹਨਾ ਲਈ ਓਥੇ ਵੀ ਮੁਸੀਬਤ ਖੜੀ ਕਰ ਦਿੰਦੀਆਂ ਹਨ। ਅਤੇ ਅਜਿਹੇ ਲੋਕ ਆਪ ਤੇ ਬਦਨਾਮ ਹੁੰਦੇ ਹੀ ਹਨ ਸਗੋਂ ਸਾਰੇ ਭਾਈ ਚਾਰੇ ਦਾ ਸਿਰ ਵੀ ਨੀਵਾਂ ਕਰ ਦਿੰਦੇ ਹਨ।
File
ਅਜਿਹੀ ਹੀ ਇੱਕ ਖ਼ਬਰ ਕੈਨੇਡਾ ਤੋਂ ਆ ਰਹੀ ਹੈ ਜਿਸ ਨਾਲ ਸਾਰੇ ਪੰਜਾਬੀ ਭਾਈ ਚਾਰੇ ਦਾ ਸਿਰ ਨੀਵਾਂ ਹੋਇਆ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਟਸਫੋਰਡ ਦੀ ਪੁਲਿਸ ਨੇ ਇੱਕ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।
File
ਜਿਹੜਾ ਬੰਦੂਕ ਦੀ ਨੌਕ ‘ਤੇ ਇੱਕ ਰੈਸ਼ਟੋਰੈਂਟ ਦੇ ਕਾਮਿਆਂ ਨੂੰ ਡਰਾ-ਧਮਕਾ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਰੈਸਟੋਰੈਂਟ ਤੋਂ ਫੋਨ ਆਇਆ ਕਿ ਬੰਦੂਕਧਾਰੀ ਇੱਕ ਵਿਅਕਤੀ ਰੈਸਟੋਰੈਂਟ ਦੇ ਅੰਦਰ ਵੜ ਕੇ ਡਰਾ ਰਿਹਾ ਹੈ। ਜਿਸ ਕਾਰਨ ਸਾਰੇ ਸਹਿਮੇ ਹੋਏ ਹਨ।
File
ਪੁਲਿਸ ਨੇ ਜਦੋਂ ਉਕਤ ਵਿਆਕਤੀ ਦਾ ਹੁਲੀਆ ਪੁੱਛਿਆ ਤਾਂ ਫੋਲ ਕਰਨ ਵਾਲੇ ਨੇ ਦੱਸਿਆ ਕਿ ਉਸ ਦੇ ਡੌਲਿਆਂ ਤੇ ਗਰਦਨ ‘ਤੇ ਟੈਟੂ ਖੁਣਵਾਏ ਹੋਏ ਹਨ। ਪੁਲਿਸ ਤੁਰੰਤ ਹਰਕਤ ਵਿੱਚ ਆਈ ਤੇ ਉਕਤ ਵਿਅਕਤੀ ਜੋ ਰੈਸਟੋਗੈਂਟ ਦੇ ਬਾਹਰ ਭੱਜਣ ਦੀ ਫਿਰਾਕ ‘ਚ ਲੱਗ ਰਿਹਾ ਸੀ ਨੂੰ ਟੈਟੂਆਂ ਦੀ ਨਿਸ਼ਾਨ ਦੇਹੀ ‘ਤੇ ਕਾਬੂ ਕਰ ਲਿਆ।
File
ਜਿਸ ਦਾ ਨਾਂਅ ਰੌਕੀ ਗਿੱਲ ਹੈ। ਪੁਲਿਸ ਨੇ ਰੌਕੀ ਗਿੱਲ ‘ਤੇ ਡਰਾਉਣ ਅਤੇ ਧਮਕਾਉਣ ਦੀਆਂ ਧਾਰਾਵਾਂ ਲਗਾਈਆਂ ਹਨ। ਸਾਰਜੈਂਟ ਜੂਡੀ ਬਰਡ ਨੇ ਦੱਸਿਆ ਕਿ ਰੌਕੀ ਗਿੱਲ ਬੀਤੇ ਸਾਲ 9 ਦਸੰਬਰ ਨੂੰ ਕੈਪਲੂਪਸ ਵਿੱਖੇ ਚੋਰੀ ਕਰਨ ਦੇ ਦੋਸ਼ ਤਹਿਤ ਪਹਿਲਾਂ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।