ਇਸ ਹਸੀਨਾ ਨੇ ਟਰੈਵਲ ਏਜੰਟ ਬਣ ਠੱਗੇ ਕਈ ਲੋਕ, ਮਾਰ ਗਈ ਕੈਨੇਡਾ ਉਡਾਰੀ, ਤੁਸੀਂ ਵੀ ਜਾਓ ਸਾਵਧਾਨ!  
Published : Jan 11, 2020, 6:16 pm IST
Updated : Jan 11, 2020, 6:16 pm IST
SHARE ARTICLE
Travel agent
Travel agent

ਪੀੜਤ ਭਗਵਾਨ ਸਿੰਘ ਨੇ ਦੱਸਿਆ ਕਿ ਕੈਨੇਡਾ ਦੇ ਸਟਾਟਅੱਪ ਵੀਜ਼ਾ ਰਾਹੀਂ ਕੈਨੇਡਾ...

ਲੁਧਿਆਣਾ: ਵਿਦੇਸ਼ਾਂ ਜਾਣ ਦਾ ਕਿਸ ਨੂੰ ਸ਼ੌਂਕ ਨਹੀਂ ਹੁੰਦਾ। ਪਰ ਅੱਜ ਕੱਲ੍ਹ ਵਿਦੇਸ਼ਾਂ ਦੇ ਨਾਂ ਤੇ ਠੱਗੀਆਂ ਦਾ ਸਿਲਸਿਲਾਂ ਆਮ ਹੋ ਚੁੱਕਾ ਹੈ। ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਖੂਬਸੂਰਤ ਲੜਕੀ ਟਰੈਵਲ ਏਜੰਟ ਬਣ ਕੇ ਕਰੋੜਾਂ ਰੁਪਇਆਂ ਦੀ ਠੱਗੀ ਮਾਰ ਕੇ ਕੈਨੇਡਾ ਉਡਾਰੀ ਮਾਰ ਜਾਵੇ ਤਾਂ ਸੁਣ ਕੇ ਹੋਰ ਕੋਈ ਹੈਰਾਨ ਹੋ ਜਾਂਦਾ ਹੈ। ਇਹੋ ਜਿਹੀ ਠੱਗੀ ਦਾ ਸ਼ਿਕਾਰ ਹੋਏ ਨੇ ਬਟਾਲਾ, ਮਾਨਸਾ, ਮੋਹਾਲੀ ਤੇ ਪੂਣੇ ਦੇ ਕਈ ਲੋਕ।

PhotoPhoto

ਪੀੜਤ ਭਗਵਾਨ ਸਿੰਘ ਨੇ ਦੱਸਿਆ ਕਿ ਕੈਨੇਡਾ ਦੇ ਸਟਾਟਅੱਪ ਵੀਜ਼ਾ ਰਾਹੀਂ ਕੈਨੇਡਾ ਭੇਜਣ ਸਬੰਧੀ ਸਾਡੀ ਜਲੰਧਰ ਦੀ ਇਕ ਔਰਤ ਜੋ ਦੋ ਸਾਲ ਪਹਿਲਾਂ ਜਲੰਧਰ 'ਚ ਆਪਣਾ ਸਟੱਡੀ ਸੈਂਟਰ ਚਲਾਉਂਦੀ ਸੀ ਤੇ ਉਸ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਸ ਦੀ ਕੈਨੇਡਾ 'ਚ ਇਕ ਫਰਮ ਹੈ, ਜਿਸ ਰਾਹੀਂ ਉਹ ਸਟਾਟਅੱਪ ਵੀਜ਼ਾ ਜਾਰੀ ਕਰਵਾ ਕੇ ਸਾਨੂੰ ਕੈਨੇਡਾ ਪੱਕੇ ਤੌਰ 'ਤੇ ਭੇਜ ਸਕਦੀ ਹੈ। ਉਹ ਵੀ ਸਿਰਫ ਦੋ ਮਹੀਨਿਆਂ 'ਚ।

PhotoPhoto

ਭਗਵਾਨ ਸਿੰਘ ਨੇ ਆਖਿਆ ਕਿ ਉਕਤ ਔਰਤ ਦੀਆਂ ਗੱਲਾਂ ਵਿਚ ਆ ਕੇ ਅਸੀਂ ਉਸ ਨੂੰ ਐਡਵਾਂਸ 12 ਲੱਖ ਰੁਪਏ ਦੇ ਦਿੱਤੇ ਤੇ 12 ਲੱਖ ਲੈਣ ਤੋਂ ਇਕ ਹਫਤੇ ਬਾਅਦ ਸਾਨੂੰ ਪਤਾ ਲੱਗਾ ਕਿ ਉਕਤ ਔਰਤ ਕੈਨੇਡਾ ਚਲੀ ਗਈ ਹੈ ਤੇ ਕੈਨੇਡਾ ਜਾ ਕੇ ਉਕਤ ਔਰਤ ਨੇ ਸਾਨੂੰ ਵਟਸਐਪ 'ਤੇ ਕਾਲ ਕਰ ਕੇ ਵਿਸ਼ਵਾਸ ਦਿਵਾਇਆ ਕਿ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੇ ਪੇਪਰ ਤਿਆਰ ਕਰ ਰਹੀ ਹਾਂ। ਤੁਸੀਂ ਇਸ ਕੰਪਨੀ ਦੇ ਅਕਾਊਂਟ 'ਚ ਹੋਰ ਪੈਸੇ ਪਾ ਦਿਓ।

PhotoPhoto

ਭਗਵਾਨ ਸਿੰਘ ਅਨੁਸਾਰ ਇਸ ਤਰ੍ਹਾਂ ਉਕਤ ਠੱਗ ਔਰਤ ਨੇ ਉਨ੍ਹਾਂ ਨੂੰ ਭਰੋਸੇ 'ਚ ਲੈ ਕੇ ਕਰੀਬ 70 ਲੱਖ ਰੁਪਇਆ ਲੈ ਲਿਆ, ਜਿਸ ਦੇ ਮੇਰੇ ਕੋਲ ਸਾਰੇ ਪਰੂਫ ਹਨ। ਭਗਵਾਨ ਸਿੰਘ ਨੇ ਦੱਸਿਆ ਕਿ ਮੈਂ ਹੀ ਨਹੀਂ, ਪੰਜਾਬ ਦੇ ਬਟਾਲਾ, ਮਾਨਸਾ, ਮੋਹਾਲੀ ਤੇ ਪੂਣੇ ਤੋਂ ਵੀ ਕਈ ਲੋਕ ਅਜਿਹੇ ਨੇ, ਜੋ ਉਕਤ ਔਰਤ ਠੱਗ ਟਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਹਨ। ਭਗਵਾਨ ਸਿੰਘ ਮੁਤਾਬਕ ਉਕਤ ਔਰਤ ਪੰਜਾਬ ਵਿਚੋਂ ਕਰੋੜਾਂ ਰੁਪਇਆਂ ਦੀ ਇਸੇ ਤਰ੍ਹਾਂ ਠੱਗੀ ਮਾਰ ਕੇ ਹੁਣ ਪਤਾ ਲੱਗਾ ਕਿ ਕੈਲਗਰੀ 'ਚ ਆਪਣਾ ਦਫਤਰ ਚਲਾ ਰਹੀ ਹੈ। 

PhotoPhoto

ਹੁਣ ਜਦੋਂ ਅਸੀਂ ਕੰਮ ਨਾ ਹੋਣ ਦੀ ਸੂਰਤ 'ਚ ਉਨ੍ਹਾਂ ਕੋਲੋਂ ਪੈਸੇ ਵਾਪਸ ਮੰਗਦੇ ਹਾਂ ਤਾਂ ਪਹਿਲਾਂ-ਪਹਿਲ ਤਾਂ ਉਹ ਪੈਸੇ ਵਾਪਸ ਕਰਨ ਲਈ ਆਖਦੀ ਰਹੀ ਪਰ ਹੁਣ ਡੇਢ ਸਾਲ ਤੋਂ ਜਦੋਂ ਅਸੀਂ ਉਸ ਨੂੰ ਵਟਸਐਪ ਰਾਹੀਂ ਕੰਟੈਕਟ ਕਰਦੇ ਹਾਂ ਤਾਂ ਉਲਟਾ ਆਖ ਦਿੰਦੀ ਹੈ ਕਿ ਪੰਜਾਬ ਦੇ ਕਈ ਉੱਚ ਪੁਲਸ ਅਧਿਕਾਰੀਆਂ ਨਾਲ ਉਸ ਦੀ ਜਾਣ-ਪਛਾਣ ਹੈ। ਜੇ ਤੁਸੀਂ ਜ਼ਿਆਦਾ ਤੰਗ ਕਰੋਗੇ ਤਾਂ ਉਲਟਾ ਤੁਹਾਨੂੰ ਕਿਸੇ ਨਾ ਕਿਸੇ ਕੇਸ ਵਿਚ ਫਸਾ ਦੇਵਾਂਗੀ।

ਭਗਵਾਨ ਸਿੰਘ ਨੇ ਆਖਿਆ ਕਿ ਉਕਤ ਔਰਤ ਖਿਲਾਫ ਅਸੀਂ ਡੀ. ਜੀ. ਪੀ. ਪੰਜਾਬ ਤੇ ਕੈਨੇਡਾ ਹਾਈ ਅਥਾਰਟੀ ਨੂੰ ਸ਼ਿਕਾਇਤ ਕੀਤੀ ਹੈ ਕਿ ਪੰਜਾਬ 'ਚੋਂ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੀ ਉਕਤ ਔਰਤ ਨੂੰ ਵਾਪਸ ਪੰਜਾਬ ਭੇਜਿਆ ਜਾਵੇ ਅਤੇ ਪੰਜਾਬ ਪੁਲਸ, ਉਕਤ ਔਰਤ ਖਿਲਾਫ ਪਰਚਾ ਦਰਜ ਕਰ ਕੇ ਸਾਡੇ ਪੈਸੇ ਵਾਪਸ ਕਰਵਾਏ। ਪਤਾ ਲੱਗਾ ਹੈ ਕਿ ਪੰਜਾਬ 'ਚੋਂ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਕੈਨੇਡਾ ਦੇ ਕੈਲਗਰੀ ਪੁੱਜੀ ਉਕਤ ਔਰਤ ਨੇ ਭਾਰਤੀ ਕਰੰਸੀ ਮੁਤਾਬਕ 15 ਕਰੋੜ ਰੁਪਏ ਦਾ ਆਲੀਸ਼ਾਨ ਬੰਗਲਾ ਖਰੀਦਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab, Ludhiana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement