
ਮ੍ਰਿਤਕ ਪਰਿਵਾਰ ਨਾਲ ਪੱਕੇ ਤੌਰ 'ਤੇ ਰਹਿ ਰਿਹਾ ਸੀ ਕੈਨੇਡਾ
ਵਿਨੀਪੈਗ: ਹਰ ਰੋਜ਼ ਵਿਦੇਸ਼ ਵਿਚ ਪੰਜਾਬੀਆਂ ਦੀਆਂ ਮੌਤਾਂ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਅਜਿਹੀ ਹੀ ਇਕ ਹੋਰ ਮੰਦਭਾਗੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ। ਜਿਥੇ ਇਕ ਹੋਰ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ: ਮੱਧ ਪ੍ਰਦੇਸ਼ ਤੇਜ਼ ਰਫਤਾਰ ਟਰੱਕ 3 ਬੱਸਾਂ ਨੂੰ ਮਾਰੀ ਟੱਕਰ, 13 ਦੀ ਮੌਤ
ਮ੍ਰਿਤਕ ਦੀ ਪਹਿਚਾਣ ਹਰਦਮਨ ਸਿੰਘ ਕਾਹਲੋਂ ਪੁੱਤਰ ਜਗਜੀਤ ਸਿੰਘ ਕਾਹਲੋਂ ਪਿੰਡ ਅਲੂਣਾ( ਲੁਧਿਆਣਾ) ਵਜੋਂ ਹੋਈ ਹੈ। ਹਰਦਮਨ 7 ਸਾਲ ਪਹਿਲਾਂ ਪਰਿਵਾਰ ਸਮੇਤ ਕੈਨੇਡਾ ਦੇ ਪੱਕੇ ਤੌਰ ’ਤੇ ਵਸਨੀਕ ਵਜੋਂ ਗਿਆ ਸੀ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਜਗਜੀਤ ਸਿੰਘ ਨੇ ਦੱਸਿਆ ਕਿ ਕੈਨੇਡਾ ਦੇ ਸ਼ਹਿਰ ਵਿਨੀਪੈਗ ’ਚ ਹਰਦਮਨ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਕੁਝ ਦਿਨ ਹਸਪਤਾਲ ’ਚ ਇਲਾਜ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਦੋ ਬੱਚੇ ਅਤੇ ਪਤਨੀ ਨੂੰ ਛੱਡ ਗਿਆ।
ਇਹ ਵੀ ਪੜ੍ਹੋ: ਕੋਲਡ ਸਟੋਰ ਦਾ ਬੁਆਇਲਰ ਫਟਣ ਕਾਰਨ ਡਿੱਗਿਆ ਲੈਂਟਰ , 27 ਮਜ਼ਦੂਰ ਦੱਬੇ