ਮ੍ਰਿਤਕ ਮਾਪਿਆਂ ਦਾ ਸੀ ਇਕਲੌਤਾ ਪੁੱਤ
ਮਿਲਾਨ : ਇਟਲੀ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਬਲਜੀਤ ਸਿੰਘ (28) ਵਜੋਂ ਹੋਈ ਹੈ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤ ਸੀ।
ਇਹ ਵੀ ਪੜ੍ਹੋ:ਕੌਮੀ ਇਨਸਾਫ਼ ਮੋਰਚੇ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਇਕੱਠ ਕਰਕੇ ਕੀਤਾ ਵੱਡਾ ਐਲਾਨ
ਮ੍ਰਿਤਕ ਦੇ ਪਿਤਾ ਨੇ ਦਸਿਆ ਕਿ ਉਨ੍ਹਾਂ ਆਪਣੇ ਪੁੱਤ ਨੂੰ ਦਮ ਤੋੜਦਿਆਂ ਅੱਖੀਂ ਵੇਖਿਆ, ਜਦੋਂ ਉਸ ਨੂੰ ਥੋੜ੍ਹਾ ਬਿਮਾਰ ਹੋਣ 'ਤੇ ਐਂਬੂਲੈਂਸ ਰਾਹੀਂ ਨੇੜਲੇ ਹਸਪਤਾਲ ਲਿਜਾ ਰਹੇ ਸਨ ਤਾਂ ਉਸ ਨੇ ਰਸਤੇ ਵਿਚ 'ਚੰਗਾ ਪਾਪਾ, ਆਪਣਾ ਧਿਆਨ ਰੱਖਣਾ' ਕਹਿ ਕੇ ਆਖ਼ਰੀ ਸਾਹ ਲਏ। ਪੰਜਾਬੀ ਨੌਜਵਾਨ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਪੰਜਾਬੀ ਭਾਈਚਾਰੇ ਚ ਸੋਗ ਦੀ ਲਹਿਰ ਫੈਲ ਗਈ।
ਇਹ ਵੀ ਪੜ੍ਹੋ : ਜੇ ਮੈਂ ਪੈਸੇ ਲਏ ਹਨ ਤਾਂ ਮੈਨੂੰ ਜੇਲ ਅੰਦਰ ਕਰ ਦਿਓ, 31 ਤਰੀਕ ਉਡੀਕਣ ਦੀ ਕੀ ਲੋੜ ਹੈ- ਸਾਬਕਾ ਮੁੱਖ ਮੰਤਰੀ ਚੰਨੀ