
ਆਲਮਗੀਰ ਨੇੜਲੇ ਪਿੰਡ ਕੈਂਡ ਨਾਲ ਸਬੰਧਤ ਸੀ ਨੌਜਵਾਨ
Punjabi youth died in US: ਆਲਮਗੀਰ ਦੇ ਨਜ਼ਦੀਕੀ ਪਿੰਡ ਕੈਂਡ ਦੇ ਵਸਨੀਕ ਪੰਚ ਜਸਵੰਤ ਸਿੰਘ ਪੰਨੂੰ ਦੇ ਭਰਾ ਮਨਪ੍ਰੀਤ ਸਿੰਘ ਦੀ ਅਮਰੀਕਾ ਦੇ ਸ਼ਹਿਰ ਹੋਰਨ ਅਤੇ ਮੈਕਕੋਨਾਟੀ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਬੀਤੇ ਦਿਨੀਂ ਮੌਤ ਹੋ ਗਈ।
ਇਸ ਸਬੰਧੀ ਮ੍ਰਿਤਕ ਮਨਪ੍ਰੀਤ ਦੇ ਭਰਾ ਜਸਵੰਤ ਸਿੰਘ ਪੰਨੂ ਨੇ ਦਸਿਆਂ ਕਿ ਉਨ੍ਹਾਂ ਦੇ ਦੋ ਭਰਾ ਜਗਰਾਜ ਸਿੰਘ ਪੰਨੂ ਤੇ ਮਨਪ੍ਰੀਤ ਸਿੰਘ ਪੰਨੂ ਪਿਛਲੇ ਲੰਮੇ ਸਮੇਂ ਅਮਰੀਕਾ ਵਿਚ ਰਹਿ ਰਹੇ ਸਨ। ਉਨ੍ਹਾਂ ਦਸਿਆਂ ਕਿ ਮਨਪ੍ਰੀਤ ਸਿੰਘ (42 ਸਾਲ) ਅਪਣੇ ਪਿੱਛੇ ਮਾਤਾ ਕਰਮਜੀਤ ਕੌਰ, ਪਤਨੀ ਜਤਿੰਦਰ ਕੌਰ ਅਤੇ ਅਪਣੇ ਦੋ ਪੁੱਤਰ ਛੱਡ ਗਿਆ।
ਜਸਵੰਤ ਸਿੰਘ ਦਸਿਆ ਕਿ ਉਨ੍ਹਾਂ ਦੇ ਭਰਾ ਦੀ ਅਚਨਾਚੇਤ ਹੋਈ ਮੌਤ ਦੀ ਖਬਰ ਸੁਣ ਕੇ ਸਮੂਹ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਉਨ੍ਹਾਂ ਦਸਿਆਂ ਕਿ ਮਨਪ੍ਰੀਤ ਸਿੰਘ ਦੀ ਮੌਤ ਦੀ ਖਬਰ ਸੁਣ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਘਰ ਪਹੁੰਚ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜਿਨ੍ਹਾਂ ਵਿਚ ਐਮ.ਐਲ.ਏ. ਜੀਵਨ ਸਿੰਘ ਸੰਗੋਵਾਲ, ਸਾਬਕਾ ਐਮ.ਐਲ.ਏ. ਦਰਸ਼ਨ ਸਿੰਘ ਸ਼ਿਵਾਲਿਕ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਐਮ.ਐਲ.ਏ. ਕੁਲਦੀਪ ਸਿੰਘ ਵੈਦ, ਮੇਜਰ ਸਿੰਘ ਮੁੱਲਾਂਪੁਰ ਜ਼ਿਲ੍ਹਾ ਪ੍ਰਧਾਨ, ਲੋਕ ਸਭਾ ਹਲਕਾ ਲੁਧਿਆਣਾ ਤੋਂ ਉਮੀਦਵਾਰ ਰਾਜਾ ਵੜਿੰਗ ਦੇ ਮਾਤਾ ਹਰਚਰਨ ਸਿੰਘ ਬਰਾੜ ਆਦਿ ਸ਼ਾਮਲ ਹਨ।
(For more Punjabi news apart from Punjabi youth died in US, stay tuned to Rozana Spokesman)