ਮਨਾਲੀ ਵਿੱਚ ਫਟਿਆ ਬੱਦਲ, ਨੁਕਸਾਨੇ ਗਏ ਕਈ ਵਾਹਨ
Published : Jul 25, 2022, 12:29 pm IST
Updated : Jul 25, 2022, 12:29 pm IST
SHARE ARTICLE
Cloudburst in Manali
Cloudburst in Manali

ਪਾਣੀ ਦੇ ਤੇਜ਼ ਵਹਾਅ ਵਿਚ ਰੁੜਿਆ ਪੁਲ 

ਕੁੱਲੂ : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ ਉਝੀ ਘਾਟੀ ਤੋਂ ਲੈ ਕੇ ਲਾਹੌਲ ਤੱਕ ਐਤਵਾਰ ਰਾਤ ਨੂੰ ਭਾਰੀ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਮਨਾਲੀ ਦੇ ਪਲਚਾਣ ਨੇੜੇ ਸੇਰੀ ਨਾਲਾ 'ਚ ਦੁਪਹਿਰ 3 ਵਜੇ ਦੇ ਕਰੀਬ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ। ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਪਿੰਡ ਸੋਲਾਂਗ ਲਈ ਬਣਾਇਆ ਲੱਕੜ ਦਾ ਪੁਲ ਰੁੜ੍ਹ ਗਿਆ ਹੈ।

cloudburst in Manalicloudburst in Manali

ਇਸ ਤੋਂ ਇਲਾਵਾ ਪਲਚਾਣ ਅਤੇ ਬਹਿੰਗ ਦੇ ਆਸ-ਪਾਸ ਦਰਿਆ ਦੇ ਕੰਢੇ ਬਣੇ ਰੈਸਟੋਰੈਂਟ, ਕੋਠੀਆਂ ਸਮੇਤ ਕੁਝ ਵਾਹਨ ਵੀ ਨੁਕਸਾਨੇ ਗਏ ਹਨ। ਬੱਦਲ ਫਟਣ ਤੋਂ ਬਾਅਦ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਦਰਿਆ ਦੇ ਕੰਢੇ ਰਹਿੰਦੇ ਲੋਕ ਰਾਤ ਭਰ ਸੌਂ ਨਹੀਂ ਸਕੇ। ਉਪ ਮੰਡਲ ਅਧਿਕਾਰੀ ਮਨਾਲੀ ਸੁਰਿੰਦਰ ਠਾਕੁਰ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਨੁਕਸਾਨ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ ਹੈ।

ਇਸ ਦੇ ਨਾਲ ਹੀ ਲਾਹੌਲ ਵਿੱਚ ਵੀ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਤੇਜ਼ ਮੀਂਹ ਕਾਰਨ ਤੇਲਿੰਗ ਨਾਲੇ ਵਿੱਚ ਹੜ੍ਹ ਆ ਗਿਆ। ਇਸ ਕਾਰਨ ਮਨਾਲੀ-ਲੇਹ ਸੜਕ ਕਰੀਬ ਪੰਜ ਘੰਟੇ ਬੰਦ ਰਹੀ। ਬਾਰਡਰ ਰੋਡ ਆਰਗੇਨਾਈਜ਼ੇਸ਼ਨ ਦੇ ਕਮਾਂਡਰ ਕਰਨਲ ਸ਼ਬਾਰੀਸ਼ ਵਾਚਲੀ ਨੇ ਦੱਸਿਆ ਕਿ ਸੋਮਵਾਰ ਸਵੇਰੇ ਕਰੀਬ 5 ਵਜੇ ਹੜ੍ਹ ਆਇਆ। ਹੁਣ ਮਲਬਾ ਹਟਾ ਕੇ ਸੜਕ ਨੂੰ ਖੋਲ੍ਹ ਦਿੱਤਾ ਗਿਆ ਹੈ।

SHARE ARTICLE

ਏਜੰਸੀ

Advertisement

Congress ਦਾ ਸਾਥ ਦੇਣ 'ਤੇ Sidhu Moosewala ਦੇ ਪਿਤਾ 'ਤੇ ਸਵਾਲ ਹੋਏ ਖੜ੍ਹੇ, ਸਿੱਖ ਚਿੰਤਕ ਨੇ ਕਿਹਾ | Latest News

19 May 2024 8:37 AM

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM
Advertisement