
ਦੋਹਾਂ ਪੰਜਾਬਾਂ ਦੇ ਸਾਂਝੇ ਉੱਚ ਕਵੀ ਦੇ ਖਿਤਾਬ ਵਜੋਂ ਦਿੱਤੇ ਜਾਣ ਵਾਲਾ ਇਹ ਪੁਰਸਕਾਰ 22 ਸਾਲ ਬਾਅਦ ਚੜ੍ਹਦੇ ਪੰਜਾਬ ਦੇ ਹਿੱਸੇ ਆਇਆ ਹੈ।
ਚੰਡੀਗੜ੍ਹ: ਲਹਿੰਦੇ ਪੰਜਾਬ ਵਿਚ ਪੰਜਾਬੀ ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਲੇਖਕਾਂ ਵੱਲੋਂ ਚੜ੍ਹਦੇ ਪੰਜਾਬ ਦੀਆਂ ਤਿੰਨ ਹਸਤੀਆਂ ਨੂੰ ਵਾਰਿਸ ਸ਼ਾਹ ਕੌਮਾਂਤਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹਨਾਂ ਵਿਚ ਪੰਜਾਬ ਦੇ ਲੇਖਕ ਅਤੇ ਕਵੀ ਸੁਰਜੀਤ ਪਾਤਰ, ਮਰਹੂਮ ਗਾਇਕ ਸਿੱਧੂ ਮੂਸੇਵਾਲਾ ਅਤੇ ਕਹਾਣੀਕਾਰ ਜਿੰਦਰ ਨੂੰ ਇਹ ਖ਼ਿਤਾਬ ਦਿੱਤਾ ਜਾਵੇਗਾ।
Waris Shah International Award to Sidhu Moosewala and 2 others
ਦੋਹਾਂ ਪੰਜਾਬਾਂ ਦੇ ਸਾਂਝੇ ਉੱਚ ਕਵੀ ਦੇ ਖਿਤਾਬ ਵਜੋਂ ਦਿੱਤੇ ਜਾਣ ਵਾਲਾ ਇਹ ਪੁਰਸਕਾਰ 22 ਸਾਲ ਬਾਅਦ ਚੜ੍ਹਦੇ ਪੰਜਾਬ ਦੇ ਹਿੱਸੇ ਆਇਆ ਹੈ। ਇਸ ਤੋਂ ਪਹਿਲਾਂ 2000 ਵਿਚ ਇਹ ਪੁਰਸਕਾਰ ਅੰਮ੍ਰਿਤਾ ਪ੍ਰੀਤਮ ਨੂੰ ਦਿਤਾ ਗਿਆ ਸੀ। ਇਸ ਪੁਰਸਕਾਰ ’ਚ ਸਈਅਦ ਵਾਰਿਸ ਸ਼ਾਹ ਦੀ ਮਜ਼ਾਰ ਦੀ ਛੋਹ ਪ੍ਰਾਪਤ ਚਾਦਰ, ਸਨਮਾਨ ਚਿੰਨ੍ਹ ਅਤੇ ਸਨਮਾਨ ਪੱਤਰ ਭੇਟ ਕੀਤੇ ਜਾਂਦੇ ਹਨ।
Waris Shah International Award to Sidhu Moosewala and 2 others
ਪੁਰਸਕਾਰ ਦਾ ਐਲਾਨ ਹੋਣ ’ਤੇ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਸਰਬ ਸਾਂਝੇ ਕਵੀ ਵਜੋਂ ਵਾਰਿਸ ਸ਼ਾਹ ਦੇ ਨਾਮ ਉੱਤੇ ਉਹਨਾਂ ਨੂੰ ਮਿਲਣ ਵਾਲੇ ਇਸ ਪੁਰਸਕਾਰ ਨੂੰ ਉਹ ਹੁਣ ਤੱਕ ਮਿਲੇ ਸਾਰੇ ਪੁਰਸਕਾਰਾਂ ਨਾਲੋਂ ਆਪਣੀ ਰੂਹ ਦੇ ਵਧੇਰੇ ਨੇੜੇ ਸਮਝਦੇ ਹਨ।