Canada News: ਕੈਨੇਡਾ ’ਚ ਪੰਜਾਬੀ ਟਰੱਕ ਡਰਾਈਵਰ ਦੀ ਸੜਕ ਹਾਦਸੇ ’ਚ ਮੌਤ
Published : Jul 25, 2024, 9:15 am IST
Updated : Jul 25, 2024, 9:15 am IST
SHARE ARTICLE
 Punjabi truck driver died in a road accident in Canada
Punjabi truck driver died in a road accident in Canada

Canada News: 12 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਵਿਦੇਸ਼ ਗਿਆ ਸੀ ਸੰਦੀਪ ਸਿੰਘ ਚੀਮਾ

Punjabi truck driver died in a road accident in Canada: ਪਿਛਲੇ ਹਫ਼ਤੇ ਸਰੀ ਵਿੱਚ ਹਾਈਵੇਅ 17 ਉੱਤੇ ਦੋ ਸੈਮੀ-ਟਰੱਕਾਂ ਵਿਚਕਾਰ ਹੋਈ ਭਿਆਨਕ ਟੱਕਰ ਵਿੱਚ ਇੱਕ ਡਰਾਈਵਰ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ। ਸਰੀ ਆਰਸੀਐਮਪੀ ਨੇ ਦੱਸਿਆ ਕਿ ਇੱਕ ਸੈਮੀ-ਟ੍ਰੇਲਰ ਦੇ 41 ਸਾਲਾ ਪੰਜਾਬੀ ਡਰਾਈਵਰ ਸੰਦੀਪ ਸਿੰਘ ਚੀਮਾ ਨੇ ਆਪਣੀਆਂ ਡੂੰਘੀਆਂ ਸੱਟਾਂ ਕਾਰਨ ਦਮ ਤੋੜ ਦਿੱਤਾ। ਸੰਦੀਪ ਸਿੰਘ ਚੀਮਾ ਹਾਦਸੇ ਵਿੱਚ ਸ਼ਾਮਲ ਦੋ ਕੁੜੀਆਂ ਦਾ 41 ਸਾਲਾ ਪਿਤਾ ਸੀ, ਜੋ ਆਪਣਾ ਕੰਮ ਖਤਮ ਕਰ ਕੇ ਰਾਤ ਲਈ ਆਪਣਾ ਟ੍ਰੇਲਰ ਪਾਰਕ ਕਰਨ ਲਈ ਆਪਣੇ ਕੰਮ ਵਾਲੀ ਥਾਂ 'ਤੇ ਜਾ ਰਿਹਾ ਸੀ। ਸੰਦੀਪ ਦੀ ਦੀਆਂ 2 ਧੀਆਂ ਹਨ- 6 ਸਾਲ ਦੀ ਸਰਗੁਣ ਅਤੇ 2 ਸਾਲ ਦੀ ਮੇਹਰ ਅਤੇ ਉਸ ਦੀ ਪਤਨੀ ਦਾ ਨਾਮ ਮਨਜੀਤ ਹੈ।

ਦੱਸ ਦਈਏ ਕਿ ਸੰਦੀਪ ਆਪਣੀ ਸ਼ਿਫਟ ਖਤਮ ਕਰਨ ਅਤੇ ਆਪਣੇ ਪਰਿਵਾਰ ਨਾਲ ਦੁਬਾਰਾ ਮਿਲਣ ਤੋਂ ਸਿਰਫ ਇੱਕ ਮੋੜ ਦੂਰ ਸੀ। ਇਹ ਟੱਕਰ ਮੰਗਲਵਾਰ, 16 ਜੁਲਾਈ ਨੂੰ ਦੋ ਸੈਮੀ-ਟ੍ਰੇਲਰਾਂ ਵਿਚਕਾਰ ਹੋਈ। ਦੋਨਾਂ ਡਰਾਈਵਰਾਂ ਅਤੇ ਇੱਕ ਯਾਤਰੀ ਨੂੰ ਹਸਪਤਾਲ ਲਿਜਾਇਆ ਗਿਆ ਸੀ ਜਿਨ੍ਹਾਂ 'ਚੋਂ ਸੰਦੀਪ ਨੇ ਇੱਕ ਹਫਤੇ ਬਾਅਦ ਦਮ ਤੋੜ ਦਿੱਤਾ। ਕਈ ਦਿਨ ਆਈਸੀਯੂ ਵਿੱਚ ਆਪਣੀ ਜ਼ਿੰਦਗੀ ਲਈ ਲੜਨ ਤੋਂ ਬਾਅਦ, ਸੰਦੀਪ ਨੇ ਆਪਣੀਆਂ ਸੱਟਾਂ ਦੀ ਤਾਬ ਨਾ ਝੱਲਦਿਆਂ ਆਪਣੀਆਂ ਬੇਟੀਆਂ ਅਤੇ ਪਤਨੀ ਨੂੰ ਪਿੱਛੇ ਇਕੱਲਾ ਛੱਡ ਇਸ ਸੰਸਾਰ ਨੂੰ ਅਲਵਿਦਾ ਆਖ ਦਿੱਤਾ।

ਸੰਦੀਪ ਚੀਮਾ 2012 ਵਿੱਚ ਇੱਕ ਪ੍ਰਵਾਸੀ ਵਜੋਂ ਸਰੀ ਚਲਾ ਗਿਆ ਜਦੋਂ ਉਸਦੇ ਪਿਤਾ ਉਸੇ ਸਾਲ ਇੱਕ ਕਾਰ ਹਾਦਸੇ ਵਿੱਚ ਚਲੇ ਗਏ ਸਨ ਅਤੇ ਉਸਦੀ ਮਾਂ ਵੀ ਕੁਝ ਮਹੀਨਿਆਂ ਬਾਅਦ 2013 ਵਿੱਚ ਦਮ ਤੋੜ ਗਏ ਸਨ। ਦੱਸਦਈਏ ਕਿ ਸੰਦੀਪ ਦੇ ਅੰਗ ਵੀ ਦਾਨ ਕੀਤੇ ਗਏ ਹਨ ਤਾਂ ਜੋ ਕਿਸੇ ਹੋਰ ਦੀ ਜਾਨ ਬਚਾਈ ਜਾ ਸਕੇ। ਬਚੇ ਹੋਏ ਪਰਿਵਾਰ ਨੂੰ ਰਿਹਾਇਸ਼ ਅਤੇ ਹੋਰ ਖਰਚਿਆਂ ਦਾ ਭੁਗਤਾਨ ਕਰਨ ਵਿੱਚ ਮਦਦ ਕਰਨ ਲਈ ਫੰਡਰੇਜ਼ਰ ਲਈ $150,000 ਦੇ ਟੀਚੇ ਦੇ ਨਾਲ, ਸੋਮਵਾਰ ਸਵੇਰ ਤੱਕ, ਸਿਰਫ $51,000 ਤੋਂ ਵੱਧ ਇਕੱਠਾ ਕੀਤਾ ਗਿਆ ਸੀ।

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement