
ਕੋਰੋਨਾ ਵਾਇਰਸ ਕਾਰਨ ਭਾਰਤੀ ਮੂਲ ਦੇ ਮੈਰਾਥਨ ਦੌੜਾਕ ਅਮਰੀਕ ਸਿੰਘ ਦੀ ਮੌਤ ਹੋ ਗਈ।
ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਭਾਰਤੀ ਮੂਲ ਦੇ ਮੈਰਾਥਨ ਦੌੜਾਕ ਅਮਰੀਕ ਸਿੰਘ ਦੀ ਮੌਤ ਹੋ ਗਈ। ਦੁਨੀਆ ਦੇ ਸਭ ਤੋਂ ਪੁਰਾਣੇ ਮੈਰਾਥਨ ਦੌੜਾਕ 109 ਸਾਲਾ ਫੌਜਾ ਸਿੰਘ ਦੇ ਸਭ ਤੋਂ ਚੰਗੇ ਦੋਸਤ ਅਤੇ ਰਨਿੰਗ ਸਾਥੀ 89 ਸਾਲਾ ਅਮਰੀਕ ਨੇ 22 ਅਪ੍ਰੈਲ ਨੂੰ ਬਰਮਿੰਘਮ ਸਿਟੀ ਹਸਪਤਾਲ ਵਿਚ ਆਖਰੀ ਸਾਹ ਲਿਆ।
Photo
ਹਸਪਤਾਲ ਵਿਚ ਡਾਕਟਰਾਂ ਨੂੰ ਉਹਨਾਂ ਨੂੰ ਬਚਾਉਣ ਦੇ ਨਾਲ-ਨਾਲ ਉਹਨਾਂ ਦੇ ਸ਼ਬਦਾਂ ਨੂੰ ਸਮਝਣ ਲਈ ਵੀ ਸੰਘਰਸ਼ ਕਰਨਾ ਪਿਆ। ਉਹ ਸ਼ਬਦ, ਜੋ ਉਹਨਾਂ ਦੀ ਜ਼ਿੰਦਗੀ ਦੇ ਆਖਰੀ ਸ਼ਬਦ ਸਾਬਿਤ ਹੋਏ। ਅਮਰੀਕ ਸਿੰਘ ਦੇ ਪੋਤੇ 34 ਸਾਲਾ ਪਮਨ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਦਾਦਾ ਜੀ ਦੇ ਆਖਰੀ ਸ਼ਬਦ 'ਵਾਹਿਗੁਰੂ' ਸੀ।
Photo
ਗਲਾਸਗੋ ਵਿਚ ਰਹਿ ਰਹੇ ਅਮਰੀਕ ਸਿੰਘ ਅਪਣੇ ਪਿੱਛੇ 650 ਤੋਂ ਜ਼ਿਆਦਾ ਮੈਡਲ ਛੱਡ ਗਏ, ਜੋ ਉਹਨਾਂ ਨੇ ਦੁਨੀਆ ਭਰ ਦੀਆਂ ਕਈ ਦੌੜਾਂ ਵਿਚ ਜਿੱਤੇ ਸਨ।
ਮੀਡੀਆ ਰਿਪੋਰਟ ਅਨੁਸਾਰ ਅਮਰੀਕ ਸਿੰਘ ਨੇ 46 ਸਾਲ ਦੀ ਉਮਰ ਵਿਚ ਦੌੜਨਾ ਸ਼ੁਰੂ ਕੀਤਾ ਸੀ ਅਤੇ ਉਹਨਾਂ ਨੇ 26 ਵਾਰ ਲੰਡਨ ਮੈਰਾਥਨ ਵਿਚ ਹਿੱਸਾ ਲਿਆ ਸੀ।
Photo
ਉਹਨਾਂ ਦੇ ਪੋਤੇ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਅਮਰੀਕ ਸਿੰਘ 12 ਫਰਵਰੀ ਤੋਂ 13 ਮਾਰਚ ਤੱਕ ਆਪਣੇ ਜੱਦੀ ਪਿੰਡ ਵਿਚ ਸੇਵਾ ਕਰਨ ਗਏ ਸੀ। ਅਮਰੀਕ ਸਿੰਘ ਦਾ ਅਸਲ ਪਿੰਡ ਪੰਜਾਬ ਦੇ ਜਲੰਧਰ ਵਿਚ ਹੈ। ਉਹਨਾਂ ਨੇ ਆਪਣੇ ਜੱਦੀ ਪਿੰਡ ਵਿਚ ਅੱਖਾਂ ਦਾ ਚੈਕਅਪ ਕੈਂਪ ਲਗਾਇਆ, ਬੇਘਰੇ ਲੋਕਾਂ ਅਤੇ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਦਾਨ ਇਕੱਠਾ ਕੀਤਾ।
file photo
ਮੈਡੀਕਲ ਕੈਂਪ ਵਿਚ ਵੀ ਉਹ ਮਰੀਜ਼ਾਂ ਦੀਆਂ ਬੈੱਡ ਸ਼ੀਟਾਂ ਨੂੰ ਬਦਲਦੇ ਸਨ, ਉਹਨਾਂ ਨੂੰ ਬਾਥਰੂਮ ਵਿਚ ਲਿਜਾਣ ਲਈ ਸਹਾਇਤਾ ਕਰਦੇ ਸਨ। ਸਕੌਟਲੈਂਡ ਵਿਚ ਉਹ ਜੋ ਦਾਨ ਇਕੱਠਾ ਕਰਦੇ ਸੀ, ਉਸ ਨੂੰ ਭਾਰ ਵਿਚ ਅਪਣੇ ਪਿੰਡ ਦੇ ਗਰੀਬ ਬੱਚਿਆਂ ਵਿਚ ਵੰਡ ਦਿੰਦੇ ਸੀ। ਭਾਰਤ ਜਾਣ ਤੋਂ ਪਹਿਲਾਂ ਉਹ ਬੱਚਿਆਂ ਲਈ ਨਵੇਂ ਕੱਪੜੇ ਵੀ ਖਰੀਦਦੇ ਸੀ।
Photo
ਉਹਨਾਂ ਦੇ ਪੋਤੇ ਨੇ ਦੱਸਿਆ ਕਿ 13 ਮਾਰਚ ਨੂੰ ਉਹ ਭਾਰਤ ਤੋਂ ਬਰਮਿੰਘਮ ਪਰਤੇ ਸੀ ਅਤੇ ਅਪਣੀ ਧੀ ਦੇ ਘਰ ਰੁਕੇ ਸੀ। ਉਹ ਪੂਰੀ ਤਰ੍ਹਾਂ ਠੀਕ ਲੱਗ ਰਹੇ ਸੀ। ਹਾਲਾਂਕਿ ਸ਼ੁਰੂਆਤ ਵਿਚ ਉਹਨਾਂ ਦੀ ਸਿਹਤ ਨੂੰ ਲੈ ਕੇ ਕੁਝ ਸਮੱਸਿਆ ਸੀ। 12 ਅਪ੍ਰੈਲ ਨੂੰ ਉਹਨਾਂ ਵਿਚ ਵਾਇਰਸ ਦੇ ਲੱਛਣ ਦਿਖਾਈ ਦੇਣ ਲੱਗੇ ਤੇ ਉਹਨਾਂ ਦੀ ਰਿਪੋਰਟ ਵੀ ਪਾਜ਼ੀਟਿਵ ਆਈ। 10 ਦਿਨ ਬਾਅਦ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ।