Punjabi Girl attacked in Winnipeg: ਕੈਨੇਡਾ ’ਚ ਪੰਜਾਬਣ ’ਤੇ ਚਾਕੂ ਨਾਲ ਹਮਲਾ, ਲੁੱਟ ਦੀ ਨੀਅਤ ਨਾਲ ਦਿੱਤਾ ਵਾਰਦਾਤ ਨੂੰ ਅੰਜਾਮ

By : GAGANDEEP

Published : Jun 26, 2025, 11:05 am IST
Updated : Jun 26, 2025, 11:05 am IST
SHARE ARTICLE
Punjabi girl brutally attacked in Winnipeg Canada News
Punjabi girl brutally attacked in Winnipeg Canada News

Punjabi Girl attacked in Winnipeg: ਜ਼ਖ਼ਮੀ ਤਨਪ੍ਰੀਤ ਕੌਰ ਨੇ ਵੀ ਬਹਾਦਰੀ ਨਾਲ ਚਾਕੂ ਫੜ੍ਹ ਕੇ ਕੀਤਾ ਹਮਲਾਵਰ 'ਤੇ ਵਾਰ

Punjabi girl brutally attacked in Winnipeg Canada News: ਵਿਦੇਸ਼ਾਂ ਵਿਚ ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪੰਜਾਬੀਆਂ ਨਾਲ ਆਏ ਦਿਨ ਵੱਡੇ ਹਾਦਸੇ ਵਾਪਰ ਰਹੇ ਹਨ। ਤਾਜ਼ਾ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ। ਜਿਥੇ ਵਿਨੀਪੈਗ ਵਿੱਚ ਇੱਕ ਔਰਤ ਨੇ ਫ਼ਰੀਦਕੋਟ ਦੀ ਰਹਿਣ ਵਾਲੀ 23 ਸਾਲਾ ਪੰਜਾਬੀ ਕੁੜੀ 'ਤੇ ਚਾਕੂ ਮਾਰ ਕੇ ਉਸ ਦਾ ਫ਼ੋਨ ਲੁੱਟ ਲਿਆ। ਪੀੜਤਾ ਦੀ ਪਛਾਣ ਤਨਪ੍ਰੀਤ ਕੌਰ ਵਜੋਂ ਹੋਈ ਹੈ, ਜੋ ਕਿ ਫ਼ਰੀਦਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਪੀੜਤਾ ਦੀ ਖੱਬੀ ਅੱਖ ਅਤੇ ਬਾਂਹ 'ਤੇ ਸੱਟਾਂ ਲੱਗੀਆਂ ਹਨ। ਪੀੜਤਾ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਕੈਨੇਡੀਅਨ ਪੁਲਿਸ ਨੇ ਹਮਲੇ ਦੇ ਸਬੰਧ ਵਿੱਚ ਇੱਕ 17 ਸਾਲਾ ਕੁੜੀ ਨੂੰ ਹਿਰਾਸਤ ਵਿੱਚ ਲਿਆ ਹੈ।

ਕੈਨੇਡੀਅਨ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ, ਤਨਪ੍ਰੀਤ ਨੇ ਕਿਹਾ ਕਿ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਕੰਮ ਤੋਂ ਘਰ ਵਾਪਸ ਜਾ ਰਹੀ ਸੀ, ਉਦੋਂ ਹੀ ਇੱਕ ਔਰਤ ਨੇ ਮੈਨੂੰ ਧੱਕਾ ਦਿੱਤਾ ਅਤੇ ਮੇਰਾ ਫ਼ੋਨ ਤੇ ਹੋਰ ਸਮਾਨ ਮੰਗਿਆ। ਇਸ ਤੋਂ ਬਾਅਦ ਉਸ ਨੇ ਮੇਰੇ 'ਤੇ ਚਾਕੂ ਨਾਲ ਹਮਲਾ ਕੀਤਾ।

ਤਨਪ੍ਰੀਤ ਨੇ ਕਿਹਾ ਕਿ ਮੈਂ 2021 ਵਿਚ ਕੈਨੇਡਾ ਆਈ ਸੀ ਅਤੇ ਹੁਣ ਵਰਕ ਪਰਮਿਟ 'ਤੇ ਹਾਂ। ਝਗੜੇ ਦੌਰਾਨ ਮੈਂ ਚਾਕੂ ਖੋਹਿਆ ਤੇ ਮੈਂ ਆਪਣਾ ਬਚਾਅ ਕਰਦੇ ਹੋਏ ਹਮਲਾਵਰ ਦੀ ਲੱਤ 'ਤੇ ਚਾਕੂ ਨਾਲ ਵਾਰ ਕੀਤਾ।  ਪੁਲਿਸ ਨੇ ਆਲੇ-ਦੁਆਲੇ ਦੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਹਮਲੇ ਵਿੱਚ ਸ਼ਾਮਲ ਤਿੰਨ ਲੋਕਾਂ ਵਿੱਚੋਂ ਇੱਕ ਨੂੰ ਫੜ ਲਿਆ ਗਿਆ। 

ਵਿਨੀਪੈੱਗ ਪੁਲਿਸ ਨੇ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ, "ਪੀੜਤ ਨੂੰ ਚਾਕੂ ਮਾਰਿਆ ਗਿਆ ਅਤੇ ਉਸ  ਸੈੱਲ ਫੋਨ ਲੁੱਟ ਲਿਆ ਗਿਆ। ਹਮਲੇ ਦੌਰਾਨ, ਪੀੜਤ ਲੜਕੀ ਨੇ ਹਮਲਾਵਰ ਦੇ ਚਾਕੂ ਨਾਲ ਵਾਰ ਕਰ ਕੇ ਆਪਣਾ ਬਚਾ ਕੀਤਾ।
 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement