'ਅਮਰੀਕੀ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਹੋਏ ਨਸਲੀ ਟਿੱਪਣੀ ਦਾ ਸ਼ਿਕਾਰ
Published : Jul 26, 2018, 5:57 pm IST
Updated : Jul 26, 2018, 5:57 pm IST
SHARE ARTICLE
Gurbir Singh Grewal
Gurbir Singh Grewal

ਅਮਰੀਕਾ ਦੇ ਨਿਊਜਰਸੀ ਦੇ ਸਿੱਖ 'ਅਮਰੀਕੀ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਉੱਤੇ ਨਸਲੀ ਟਿੱਪਣੀ ਕੀਤੀ ਗਈ ਹੈ

ਵਾਸ਼ਿੰਗਟਨ, ਅਮਰੀਕਾ ਦੇ ਨਿਊਜਰਸੀ ਦੇ ਸਿੱਖ 'ਅਮਰੀਕੀ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਉੱਤੇ ਨਸਲੀ ਟਿੱਪਣੀ ਕੀਤੀ ਗਈ ਹੈ। ਦੱਸ ਦਈਏ ਕਿ ਇਹ ਟਿੱਪਣੀ ਦੋ ਰੇਡੀਓ ਹੋਸਟਾਂ ਨੇ ਉਨ੍ਹਾਂ ਦੀ ਦਸਤਾਰ ਬਾਰੇ ਕੀਤੀ ਹੈ। ਇਸ ਘਟਨਾ ਤੋਂ ਬਾਅਦ ਦੋਵੇਂ ਹੋਸਟ ਡੈਨਿਸ ਮੋਲੋਏ ਤੇ ਜੂਡੀ ਫਰੈਂਕੋ ਸਖ਼ਤ ਨਿੰਦਿਆ ਦਾ ਕੇਂਦਰ ਬਣੇ ਹੋਏ ਹਨ। ਐੱਨ.ਜੇ. 101.5 ਐੱਫ.ਐੱਮ. 'ਤੇ 'ਡੈਨਿਸ ਐਂਡ ਜੂਡੀ ਸ਼ੋਅ' ਪੇਸ਼ ਕਰਨ ਵਾਲੇ ਡੈਨਿਸ ਮੋਲੋਏ ਅਤੇ ਜੂਡੀ ਫ੍ਰੈਂਕੋ ਨੇ ਭੰਗ ਨਾਲ ਜੁੜੇ ਮਾਮਲੇ 'ਤੇ ਇਸਤਗਾਸਾ ਪੱਖ ਨੂੰ ਮੁਅੱਤਲ ਕਰਨ ਦੇ ਗਰੇਵਾਲ ਦੇ ਫੈਸਲੇ 'ਤੇ ਪ੍ਰੋਗਰਾਮ ਦੌਰਾਨ ਚਰਚਾ ਕਰਦਿਆਂ ਉਨ੍ਹਾਂ ਨੂੰ 'ਦਸਤਾਰਧਾਰੀ ਵਿਅਕਤੀ' ਦੇ ਤੌਰ 'ਤੇ ਸੰਬੋਧਿਤ ਕੀਤਾ।

Gurbir Singh GrewalGurbir Singh Grewalਮੋਲੋਏ ਨੇ ਕਿਹਾ,''ਤੁਸੀਂ ਅਟਾਰਨੀ ਜਨਰਲ ਨੂੰ ਜਾਣਦੇ ਹੋ? ਮੈਂ ਉਨ੍ਹਾਂ ਦਾ ਨਾਮ ਕਦੇ ਜਾਣਨ ਦੀ ਕੋਸ਼ਿਸ਼ ਨਹੀਂ ਕਰਾਂਗਾ। ਮੈਂ ਸਿਰਫ ਉਨ੍ਹਾਂ ਨੂੰ ਦਸਤਾਰ ਪਹਿਨਿਆ ਹੋਇਆ ਵਿਅਕਤੀ ਕਹਾਂਗਾ।'' ਫ੍ਰੈਂਕੋ ਨੇ ਬਾਰ-ਬਾਰ ਗਾਣਾ ਗਾਉਣ ਦੇ ਅੰਦਾਜ਼ ਵਿਚ ਇਸ ਸ਼ਬਦ ਦੀ ਵਰਤੋਂ ਕੀਤੀ। ਮੋਲੋਏ ਨੇ ਕਿਹਾ ਕਿ ਜੇ ਤੁਸੀਂ ਇਸ ਨਾਲ ਦੁੱਖੀ ਹੁੰਦੇ ਹੋ ਤਾਂ ਤੁਸੀਂ ਦਸਤਾਰ ਨਾ ਬੰਨ੍ਹੋ। ਗਰੇਵਾਲ ਦੀ ਨਿਯੁਕਤੀ ਕਰਨ ਵਾਲੇ ਨਿਊਜਰਸੀ ਦੇ ਗਵਰਨਰ ਫਿਲ ਮਰਫੀ ਨੇ ਰੇਡੀਓ ਹੋਸਟਾਂ ਦੀ ਭਾਸ਼ਾ ਦੀ ਸਖਤ ਨਿੰਦਾ ਕੀਤੀ ਅਤੇ ਰੇਡੀਓ ਸਟੇਸ਼ਨ ਨੂੰ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ।

New Jersey's Radio HostsNew Jersey's Radio Hostsਮਰਫੀ ਨੇ ਟਵੀਟ ਕੀਤਾ ਕਿ ਨਫਰਤ ਫੈਲਾਉਣ ਵਾਲੀਆਂ ਟਿੱਪਣੀਆਂ ਕਰਨ ਵਾਲਿਆਂ ਲਈ ਨਿਊਜਰਸੀ ਵਿਚ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦਾ ਸਬੰਧ ਸਾਡੇ ਰੇਡੀਓ ਨਾਲ ਨਹੀਂ ਹੈ। ਰੇਡੀਓ ਸਟੇਸ਼ਨ ਪ੍ਰਬੰਧਨ ਨੂੰ ਅਜਿਹੀਆਂ ਅਸਹਿਣਸ਼ੀਲ ਅਤੇ ਨਸਲੀ ਟਿੱਪਣੀਆਂ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।

ਰੇਡੀਓ ਸਟੇਸ਼ਨ ਨੇ ਬਾਅਦ ਵਿਚ ਟਵੀਟ ਕਰ ਕੇ ਉਸ ਪ੍ਰਸਾਰਣ ਦੌਰਾਨ ਮੋਲੋਏ ਅਤੇ ਫ੍ਰੈਂਕੋ ਦੀਆਂ 'ਇਤਰਾਜ਼ਯੋਗ ਟਿੱਪਣੀਆਂ' ਤੋਂ ਜਾਣੂ ਹੋਣ ਦੀ ਗੱਲ ਵੀ ਸਵੀਕਾਰ ਕੀਤੀ ਹੈ। ਰੇਡੀਓ ਸਟੇਸ਼ਨ ਅਨੁਸਾਰ ਉਨ੍ਹਾਂ ਨੇ ਦੋਵਾਂ ਹੋਸਟ 'ਤੇ ਤੁਰਤ ਕਾਰਵਾਈ ਕੀਤੀ ਅਤੇ ਅਗਲਾ ਨੋਟਿਸ ਆਉਣ ਤੱਕ ਉਨ੍ਹਾਂ ਦੀਆਂ ਸੇਵਾਵਾਂ ਤੇ ਰੋਕ ਲਗਾ ਦਿੱਤੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement