ਅਮਰੀਕਾ ਦੇ ਸੁਰੱਖਿਆ ਬੋਰਡ 'ਚ ਅਹਿਮ ਭੂਮਿਕਾ ਨਿਭਾਉਣਗੇ ਭਾਰਤੀ ਮੂਲ ਦੇ ਗੁਰਬੀਰ ਸਿੰਘ ਗਰੇਵਾਲ 
Published : Jul 26, 2021, 1:10 pm IST
Updated : Jul 26, 2021, 1:10 pm IST
SHARE ARTICLE
Gurbir Singh Grewal
Gurbir Singh Grewal

ਸਾਢੇ 3 ਸਾਲ ਪਹਿਲਾਂ ਬਣੇ ਸੀ ਪਹਿਲੇ ਸਿੱਖ ਅਟਾਰਨੀ ਜਨਰਲ

ਵਾਸ਼ਿੰਗਟਨ - ਭਾਰਤੀ ਮੂਲ ਦੇ ਗੁਰਬੀਰ ਗਰੇਵਾਲ ਯੂ ਐਸ ਸੁਰੱਖਿਆ ਐਂਡ ਐਕਸਚੇਂਜ ਕਮਿਸ਼ਨ (ਐਸਈਸੀ) ਵਿਚ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਹਨ। ਗੁਰਬੀਰ ਨਿਊ ਜਰਸੀ ਵਿਚ ਅਟਾਰਨੀ ਜਨਰਲ ਵੀ ਸਨ। ਇਸੇ ਵਿਚਕਾਰ ਉਹਨਾਂ ਨੂੰ ਐਸਈਸੀ ਦੇ ਅਧਿਕਾਰੀਆਂ ਦੁਆਰਾ ਬੋਰਡ ਦੇ ਸਾਬਕਾ ਡਾਇਰੈਕਟਰ ਦਾ ਖਾਲੀ ਅਹੁਦਾ ਸੰਭਾਲਣ ਦੀ ਬੇਨਤੀ ਕੀਤੀ ਗਈ ਹੈ।

Gurbir Singh GrewalGurbir Singh Grewal

ਉਹ ਅੱਜ ਤੋਂ ਆਪਣੇ ਨਵੇਂ ਅਹੁਦੇ ਲਈ ਕੰਮ ਕਰਨਗੇ। ਦੱਸ ਦਈਏ ਕਿ ਉਹਨਾਂ ਨੇ ਰੰਗਭੇਦ ਅਤੇ ਕਾਲਿਆਂ ਖਿਲਾਫ ਨਫ਼ਰਤ ਦੀ ਮੁਹਿੰਮ ਵਿਰੁੱਧ ਸਖ਼ਤ ਰੁਖ ਅਪਣਾਇਆ ਸੀ। ਜਰਸੀ ਸਿਟੀ ਵਿਚ ਭਾਰਤੀ ਪ੍ਰਵਾਸੀਆਂ ਵਿਚ ਜੰਮੇ, ਗਰੇਵਾਲ ਆਪਣੀ ਡਾਕਟਰ ਪਤਨੀ ਅਤੇ ਤਿੰਨ ਧੀਆਂ ਨਾਲ ਬਰਗੇਨ ਕਾਉਂਟੀ ਵਿਚ ਰਹਿੰਦੇ ਹਨ। ਉਹਨਾਂ ਨੂੰ ਬੋਰਡ ਦਾ ਕੰਮ ਵੇਖਣ ਲਈ ਵਾਸ਼ਿੰਗਟਨ ਆਉਣਾ ਪਵੇਗਾ। ਉਹ ਅਮਰੀਕਾ ਦੇ ਕਿਸੇ ਵੀ ਰਾਜ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਸਨ। 

Gurbir Singh GrewalGurbir Singh Grewal

ਪਿਛਲੇ ਸ਼ੁੱਕਰਵਾਰ ਨੂੰ ਨਿਊ ਜਰਸੀ ਵਿਚ ਆਪਣੇ ਭਾਵਾਤਮਕ ਅਲਵਿਦਾ ਭਾਸ਼ਣ ਵਿਚ, ਉਹਨਾਂ ਨੇ ਸਰਕਾਰ ਅਤੇ ਅਪਰਾਧਿਕ ਨਿਆਂ ਪ੍ਰਣਾਲੀ ਵਿਚ ਲੋਕਾਂ, ਖ਼ਾਸਕਰ ਕਾਲ਼ਿਆਂ ਦੇ ਵਿਸ਼ਵਾਸ ਨੂੰ ਬਹਾਲ ਕਰਨ ਅਤੇ ਵਧਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਨਿਆਂ ਸਿਰਫ ਗ੍ਰਿਫ਼ਤਾਰੀਆਂ ਜਾਂ ਸਜ਼ਾ ਦੀ ਗਿਣਤੀ ਨਹੀਂ ਹੈ। ਨਿਆਂ ਉਹਨਾਂ ਮਾਮਲਿਆਂ ਨਾਲ ਵੀ ਸਬੰਧਿਤ ਹੈ ਜਿਨ੍ਹਾਂ ਨੂੰ ਦਰਜ ਨਹੀਂ ਕੀਤਾ ਜਾਂਦਾ ਹੈ। ਅਜਿਹੇ ਲੋਕਾਂ ਨਾਲ ਵੀ ਜੁੜਿਆ ਹੈ ਜੋ ਅਪਰਾਧਿਕ ਨਿਆਂ ਦੇ ਦਾਇਰੇ ਤੋਂ ਬਾਹਰ ਹੈ। 

Gurbir Singh GrewalGurbir Singh Grewal

ਇਹ ਵੀ ਪੜ੍ਹੋ -  ਕਰਨਾਟਕ ਦੇ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੇ ਕੀਤਾ ਅਸਤੀਫ਼ੇ ਦਾ ਐਲਾਨ

ਸਾਢੇ ਤਿੰਨ ਸਾਲ ਪਹਿਲਾਂ ਅਟਾਰਨੀ ਜਨਰਲ ਬਣਾਏ ਜਾਣ ਤੋਂ ਬਾਅਦ ਗਰੇਵਾਲ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਖ਼ਿਲਾਫ਼ ਕਈ ਮੁਕੱਦਮਿਆਂ ਵਿਚ ਹਿੱਸਾ ਲਿਆ ਸੀ। ਇਨ੍ਹਾਂ ਮੁਕੱਦਮਿਆਂ ਨੇ ਦੂਜੇ ਦੇਸ਼ਾਂ ਦੇ ਬਹੁਤ ਸਾਰੇ ਲੋਕਾਂ ਨੂੰ ਮਰਦਮਸ਼ੁਮਾਰੀ ਵਿਚ ਸ਼ਾਮਲ ਕਰਨ ਵਿਚ ਸਹਾਇਤਾ ਕੀਤੀ ਹੈ। 48 ਸਾਲਾ ਗਰੇਵਾਲ ਦੇ ਆਲੋਚਕ ਵੀ ਹਨ। ਕਈ ਵਕੀਲਾਂ ਨੇ ਉਹਨਾਂ ਦੇ ਅਪਰਾਧਿਕ ਨਿਆਂ ਸੁਧਾਰਾਂ ਨੂੰ ਕਮਜ਼ੋਰ ਦੱਸਿਆ ਹੈ।

Gurbir Singh GrewalGurbir Singh Grewal

ਇਹ ਵੀ ਪੜ੍ਹੋ - ਸੂਬਿਆਂ, ਨਿੱਜੀ ਹਸਪਤਾਲਾਂ ਵਿਚ 3.09 ਕਰੋੜ ਤੋਂ ਵੀ ਵੱਧ ਟੀਕੇ ਦੀਆਂ ਖੁਰਾਕਾਂ ਮੌਜੂਦ : ਕੇਂਦਰ

ਉਹਨਾਂ ਨੇ ਪੁਲਿਸ ਬਲਪ੍ਰਯੋਗ ਦੀ ਨਵੀਂ ਸੀਮਾ ਵੀ ਤੈਅ ਕੀਤੀ ਹੈ। ਗਰੇਵਾਲ ਦੀ ਨੀਤੀ ਦੇ ਅਨੁਸਾਰ ਜੇ ਪੁਲਿਸ ਕਰਮਚਾਰੀ ਆਪਣੇ ਕਿਸੇ ਸਾਥੀ ਨੂੰ ਵਾਧੂ ਤਾਕਤ ਦੀ ਵਰਤੋਂ ਕਰਦੇ ਹੋਏ ਵੇਖਦੇ ਹਨ ਤਾਂ ਉਹਨਾਂ ਨੂੰ ਦਖਲ ਦੇਣਾ ਚਾਹੀਦਾ ਹੈ। ਨਾਗਰਿਕਾਂ 'ਤੇ ਪੁਲਿਸ ਫਾਇਰਿੰਗ ਜਾਂ ਉਨ੍ਹਾਂ 'ਤੇ ਕੁੱਤੇ ਛੱਡਣ ਵਰਗੇ ਉਪਾਅ ਵੀ ਸੀਮਿਤ ਰਹਿ ਗਏ ਹਨ। ਟਰੰਪ ਦੇ ਕਾਰਜਕਾਲ ਦੌਰਾਨ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੂੰ ਇਮੀਗ੍ਰਾਟ ਦੀ ਗ੍ਰਿਫ਼ਤਾਰੀ ਵਿਚ ਨਿਊ ਜਰਸੀ ਪੁਲਿਸ ਦੇ ਸਹਿਯੋਗ 'ਤੇ ਰੋਕ ਲਗਾ ਦਿੱਤੀ ਸੀ। 

SHARE ARTICLE

ਏਜੰਸੀ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement