
ਕਰੀਬ 4 ਲੱਖ ਭਾਰਤੀਆਂ ਨੇ ਦੁਨੀਆਂ ਦੇ 38 ਖੁਸ਼ਹਾਲ ਦੇਸ਼ਾਂ ਦਾ ਰੁਖ਼ ਕੀਤਾ।
4 Lakh Indians Moved To Rich Countries: ਨਵੀਂ ਦਿੱਲੀ - ਦੁਨੀਆ ਦੇ ਅਮੀਰ ਦੇਸ਼ਾਂ ਦਾ ਰ਼ੁਖ ਕਰਨ ਵਿਚ ਭਾਰਤੀ ਸਭ ਤੋਂ ਅੱਗੇ ਹਨ। ਓਈਸੀਡੀ ਇੰਟਰਨੈਸ਼ਨਲ ਮਾਈਗ੍ਰੇਸ਼ਨ ਆਉਟਲੁੱਕ ਦੀ 2023 ਦੀ ਰਿਪੋਰਟ ਦੇ ਅਨੁਸਾਰ 2021 ਵਿਚ (4 Lakh Indians) 4 ਲੱਖ ਭਾਰਤੀਆਂ ਨੇ ਦੇਸ਼ ਛੱਡਿਆਂ ਤੇ ਦੁਨੀਆਂ ਦੇ ਅਮੀਰ ਦੇਸ਼ਾਂ ਵਿਚ ਜਾ ਕੇ ਵਸ ਗਏ। ਕਰੀਬ 4 ਲੱਖ ਭਾਰਤੀਆਂ ਨੇ ਦੁਨੀਆਂ ਦੇ 38 ਖੁਸ਼ਹਾਲ ਦੇਸ਼ਾਂ ਦਾ ਰੁਖ਼ ਕੀਤਾ।
ਇਹ ਅੰਕੜਾ 2020 ਦੇ ਮੁਕਾਬਲੇ 86% ਵੱਧ ਹੈ, ਉਸ ਸਮੇਂ 2.2 ਲੱਖ ਲੋਕ ਇਨ੍ਹਾਂ ਦੇਸ਼ਾਂ ਵਿਚ ਚਲੇ ਗਏ ਸਨ। ਭਾਰਤ ਤੋਂ ਬਾਅਦ ਚੀਨ ਤੋਂ 2,83,000 ਅਤੇ ਰੋਮਾਨੀਆ ਤੋਂ 2,15,000 ਲੋਕ ਇਨ੍ਹਾਂ ਦੇਸ਼ਾਂ ਵਿਚ ਪਹੁੰਚੇ। ਇਸ ਰਿਪੋਰਟ ਮੁਤਾਬਕ ਭਾਰਤ ਛੱਡਣ ਵਾਲੇ ਚਾਰ ਲੱਖ ਲੋਕਾਂ ਵਿਚੋਂ ਕਰੀਬ 1.3 ਲੱਖ ਭਾਰਤੀਆਂ ਨੇ ਓਈਸੀਡੀ ਦੇਸ਼ਾਂ ਦੀ ਨਾਗਰਿਕਤਾ ਵੀ ਹਾਸਲ ਕੀਤੀ ਹੈ।
ਇਨ੍ਹਾਂ ਵਿਚੋਂ ਸਭ ਤੋਂ ਵੱਧ 56 ਹਜ਼ਾਰ ਨੂੰ ਅਮਰੀਕੀ ਨਾਗਰਿਕਤਾ, 24 ਹਜ਼ਾਰ ਨੂੰ ਆਸਟ੍ਰੇਲੀਅਨ ਅਤੇ 21 ਹਜ਼ਾਰ ਨੂੰ ਕੈਨੇਡੀਅਨ ਨਾਗਰਿਕਤਾ ਮਿਲੀ ਹੈ। ਦੂਜੇ ਦੇਸ਼ਾਂ ਦੀ ਨਾਗਰਿਕਤਾ ਲੈਣ ਦੇ ਮਾਮਲੇ ਵਿਚ ਭਾਰਤੀ ਮੈਕਸੀਕੋ ਅਤੇ ਸੀਰੀਆ ਤੋਂ ਬਾਅਦ ਤੀਜੇ ਸਥਾਨ 'ਤੇ ਹਨ। ਓਈਸੀਡੀ ਦੇਸ਼ਾਂ ਵਿਚ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਵਿਚੋਂ 60% ਏਸ਼ੀਆਈ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ 8.85 ਲੱਖ ਚੀਨ ਤੋਂ, 4.24 ਲੱਖ ਭਾਰਤ ਤੋਂ ਅਤੇ 1.33 ਲੱਖ ਵੀਅਤਨਾਮ ਤੋਂ ਹਨ। 2014 ਦੇ ਮੁਕਾਬਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਭਾਰਤੀ ਵਿਦਿਆਰਥੀਆਂ ਦਾ ਪਸੰਦੀਦਾ ਦੇਸ਼ ਕੈਨੇਡਾ ਹੈ।