Italy News: ਇਟਲੀ ਵਿਚ ਪੰਜਾਬਣ ਨੇ ਵਧਾਇਆ ਮਾਣ; 93% ਅੰਕ ਨਾਲ ਹਾਸਲ ਕੀਤੀ ਅਰਥਸ਼ਾਸਤਰ ਅਤੇ ਕਾਰੋਬਾਰ ਦੀ ਡਿਗਰੀ
Published : Feb 27, 2024, 12:10 pm IST
Updated : Feb 27, 2024, 12:10 pm IST
SHARE ARTICLE
Varinder Singh
Varinder Singh

ਤਲਵਾੜਾ ਨਾਲ ਸਬੰਧਤ ਹੈ 27 ਸਾਲਾ ਵਰਿੰਦਰ ਸਿੰਘ

Italy News: ਦੁਨੀਆਂ ਭਰ ਵਿਚ ਵੱਸਦੇ ਪੰਜਾਬੀ ਆਏ ਦਿਨ ਅਪਣੀ ਨਾਲ ਮਿਹਨਤ ਹਾਸਲ ਕੀਤੀਆਂ ਪ੍ਰਾਪਤੀਆਂ ਸਦਕਾ ਭਾਈਚਾਰੇ ਦਾ ਨਾਂਅ ਰੌਸ਼ਨ ਕਰ ਰਹੇ ਹਨ। ਇਸ ਦੇ ਚਲਦਿਆਂ ਇਟਲੀ ਵਿਚ ਵੱਸਦੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਕਿ ਇਕ ਪੰਜਾਬਣ ਨੇ ਜੇਨੋਆ ਯੂਨੀਵਰਸਿਟੀ ਤੋਂ 93% ਅੰਕ ਨਾਲ ਅਰਥਸ਼ਾਸਤਰ ਅਤੇ ਕਾਰੋਬਾਰ ਦੀ ਡਿਗਰੀ ਹਾਸਲ ਕੀਤੀ ਹੈ।

ਦਰਅਸਲ ਇਟਲੀ ਦੇ ਲਗੁਰੀਆ ਸੂਬੇ ਵਿਚ ਪੈਂਦੇ ਜੇਨੋਆ ਸ਼ਹਿਰ ਵਿਚ ਪੰਜਾਬਣ ਵਰਿੰਦਰ ਸਿੰਘ ਨੇ ਜੇਨੋਆ ਯੂਨੀਵਰਸਿਟੀ ਤੋਂ 93% ਨਾਲ ਅਰਥਸ਼ਾਸਤਰ ਅਤੇ ਵਪਾਰ (ਡਿਪਾਰਟਮੈਂਟ ਆਫ ਇਕਨਾਮਿਕਸ ਐਂਡ ਬਿਜਨਸ) ਦੀ ਡਿਗਰੀ ਪ੍ਰਾਪਤ ਕਰਕੇ ਦੇਸ਼, ਸਿੱਖ ਕੌਮ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਦਿਤਾ ਹੈ।

ਪੰਜਾਬ ਦੇ ਮਾਡਲ ਟਾਊਨ (ਤਲਵਾੜਾ) ਜ਼ਿਲ੍ਹਾ ਕਪੂਰਥਲਾ ਨਾਲ ਸਬੰਧਤ ਵਰਿੰਦਰ ਸਿੰਘ ਦੇ ਮਾਪਿਆਂ ਬਲਵਿੰਦਰ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਨੇ ਖੁਸ਼ੀ ਜ਼ਾਹਰ ਕਰਦਿਆਂ ਦਸਿਆ ਕਿ ਉਨ੍ਹਾਂ ਦੀ 27 ਸਾਲਾ ਧੀ  ਪੜ੍ਹਾਈ ਵਿਚ ਹਮੇਸ਼ਾ ਹੀ ਅੱਗੇ ਰਹੀ ਅਤੇ ਉਸ ਨੂੰ ਅਰਥਸ਼ਾਸਤਰ ਅਤੇ ਵਪਾਰ ਵਿਚ ਜੇਨੋਆ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕਰਨ ਵਾਲੀ ਪਹਿਲੀ ਸਿੱਖ ਲੜਕੀ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਬੀਤੇ ਦਿਨੀਂ ਜੇਨੋਆ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕਰਨ ਮੌਕੇ ਪੰਜਾਬਣ ਮੁਟਿਆਰ ਵਰਿੰਦਰ ਸਿੰਘ ਦੇ ਪਰਵਾਰ ਨੂੰ ਇਟਲੀ ਭਰ ਵਿਚ ਵੱਸਦੇ ਸਾਕ-ਸਨੇਹੀਆਂ ਵਲੋਂ ਸ਼ੁਭਕਾਮਨਾਵਾਂ ਦਿਤੀਆਂ ਗਈਆਂ।

(For more Punjabi news apart from Punjab girl got Degree in Economics and Business with 93% marks in Italy News, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement