UK News: ਬ੍ਰਿਟਿਸ਼ MP ਪ੍ਰੀਤ ਕੌਰ ਗਿੱਲ ਨੇ ਭਾਰਤ 'ਤੇ ਲਗਾਇਆ UK ਦੇ ਸਿੱਖਾਂ ਦੇ ਅੰਤਰਰਾਸ਼ਟਰੀ ਦਮਨ ਦਾ ਇਲਜ਼ਾਮ
Published : Feb 27, 2024, 8:59 am IST
Updated : Feb 27, 2024, 8:59 am IST
SHARE ARTICLE
MP Preet Kaur Gill accuses India of transnational repression of UK Sikhs
MP Preet Kaur Gill accuses India of transnational repression of UK Sikhs

ਹਾਊਸ ਆਫ ਕਾਮਨਜ਼ 'ਚ ਪੁੱਛੇ ਸਵਾਲ

UK News: ਬ੍ਰਿਟਿਸ਼ ਸੰਸਦ ਮੈਂਬਰ ਪ੍ਰੀਤ ਗਿੱਲ ਨੇ ਹਾਊਸ ਆਫ ਕਾਮਨਜ਼ 'ਚ ਭਾਰਤ ਨਾਲ ਸਬੰਧ ਰੱਖਣ ਵਾਲੇ ਏਜੰਟਾਂ 'ਤੇ ਬ੍ਰਿਟਿਸ਼ ਸਿੱਖਾਂ 'ਤੇ ਅੰਤਰਰਾਸ਼ਟਰੀ ਦਮਨ ਦਾ ਇਲਜ਼ਾਮ ਲਾਇਆ ਹੈ। ਲੇਬਰ ਪਾਰਟੀ ਦੇ ਸਿੱਖ ਸੰਸਦ ਮੈਂਬਰ ਪ੍ਰੀਤ ਗਿੱਲ ਨੇ ਸੋਮਵਾਰ ਨੂੰ ਗ੍ਰਹਿ ਦਫ਼ਤਰ ਨੂੰ ਜ਼ੁਬਾਨੀ ਸਵਾਲ ਪੁੱਛੇ ਕਿ ਸੁਰੱਖਿਆ ਮੰਤਰੀ ਟੌਮ ਤੁਗੇਂਧਾਟ ਨੇ ਦੁਸ਼ਮਣ ਦੇਸ਼ਾਂ ਦੇ ਅੰਤਰਰਾਸ਼ਟਰੀ ਦਮਨ ਨਾਲ ਨਜਿੱਠਣ ਲਈ ਅਪਣੇ ਵਿਭਾਗ ਵਲੋਂ ਚੁੱਕੇ ਗਏ ਕਦਮਾਂ ਦੀ ਪ੍ਰਭਾਵਸ਼ੀਲਤਾ ਬਾਰੇ ਕੀ ਮੁਲਾਂਕਣ ਕੀਤਾ ਹੈ।

ਗਿੱਲ ਨੇ ਮੁੱਖ ਚੈਂਬਰ 'ਚ ਗ੍ਰਹਿ ਦਫ਼ਤਰ ਦੇ ਜ਼ੁਬਾਨੀ ਸਵਾਲਾਂ ਦੌਰਾਨ ਕਿਹਾ ਕਿ ਹਾਲ ਹੀ ਦੇ ਮਹੀਨਿਆਂ 'ਚ ਫਾਈਵ ਆਈਜ਼ ਨੇਸ਼ਨਜ਼ ਨੇ ਬ੍ਰਿਟੇਨ 'ਚ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਭਾਰਤ ਨਾਲ ਸਬੰਧ ਰੱਖਣ ਵਾਲੇ ਏਜੰਟਾਂ ਦੀਆਂ ਕਾਰਵਾਈਆਂ 'ਤੇ ਚਿੰਤਾ ਜ਼ਾਹਰ ਕੀਤੀ ਹੈ। ਹਰਦੀਪ ਸਿੰਘ ਨਿੱਝਰ ਦੀ ਮੌਤ ਅਤੇ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕਥਿਤ ਨਾਕਾਮ ਸਾਜ਼ਿਸ਼ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, "ਸੱਭ ਤੋਂ ਜ਼ਿਆਦਾ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਕਥਿਤ ਤੌਰ 'ਤੇ ਹਤਿਆ ਕੀਤੀ ਗਈ ਹੈ ਅਤੇ ਹਤਿਆ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕੀਤਾ ਗਿਆ ਹੈ"।

ਉਨ੍ਹਾਂ ਨੇ ਸੀਨੀਅਰ ਪੱਧਰ 'ਤੇ ਅਗਵਾਈ ਕਰਨ ਲਈ ਅਮਰੀਕੀ ਅਤੇ ਕੈਨੇਡੀਅਨ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਲੋਕਤੰਤਰਾਂ ਵਿਚ ਅਸਹਿਮਤੀ ਨੂੰ ਚੁੱਪ ਕਰਾਉਣ ਲਈ 'ਅੰਤਰਰਾਸ਼ਟਰੀ ਦਮਨ' ਬਹੁਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਸਿੱਖਾਂ ਨੂੰ ਅਜਿਹੀਆਂ ਧਮਕੀਆਂ ਮਿਲਣ ਦੀਆਂ ਰੀਪੋਰਟਾਂ ਦੇ ਮੱਦੇਨਜ਼ਰ ਸਰਕਾਰ ਉਨ੍ਹਾਂ ਦੀ ਸੁਰੱਖਿਆ ਲਈ ਕੀ ਕਦਮ ਚੁੱਕ ਰਹੀ ਹੈ ਅਤੇ ਕੀ ਉਹ ਅਪਣੇ ਲੋਕਤੰਤਰੀ ਅਧਿਕਾਰਾਂ ਦੀ ਜਨਤਕ ਤੌਰ 'ਤੇ ਰਾਖੀ ਲਈ ਸਾਡੇ ਭਾਈਵਾਲਾਂ ਵਾਂਗ ਤਾਕਤ ਦਿਖਾਏਗਾ?

ਟੌਮ ਤੁਗੇਂਧਾਟ ਨੇ ਜਵਾਬ ਦਿਤਾ ਕਿ "ਸਰਕਾਰ ਯੂਕੇ ਵਿਚ ਵਿਅਕਤੀਗਤ ਅਧਿਕਾਰਾਂ, ਆਜ਼ਾਦੀ ਅਤੇ ਸੁਰੱਖਿਆ ਲਈ ਸੰਭਾਵਿਤ ਖਤਰਿਆਂ ਦਾ ਨਿਰੰਤਰ ਮੁਲਾਂਕਣ ਕਰ ਰਹੀ ਹੈ" ਅਤੇ ਵਿਅਕਤੀਆਂ ਨੂੰ ਕਿਸੇ ਵੀ ਖਤਰੇ ਨੂੰ ਘੱਟ ਕਰਨ ਲਈ ਅਪਣੀਆਂ ਖੁਫੀਆ ਸੇਵਾਵਾਂ ਦੀ ਵਰਤੋਂ ਕਰਦੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਰਾਸ਼ਟਰੀ ਸੁਰੱਖਿਆ ਐਕਟ ਵਿਚ ਅੰਤਰਰਾਸ਼ਟਰੀ ਦਮਨ ਸਮੇਤ ਵਿਦੇਸ਼ੀ ਦਖਲਅੰਦਾਜ਼ੀ ਨਾਲ ਨਜਿੱਠਣ ਦੇ ਉਪਾਅ ਸ਼ਾਮਲ ਹਨ ਅਤੇ "ਡੈਮੋਕ੍ਰੇਸੀ ਟਾਸਕ ਫੋਰਸ" ਬ੍ਰਿਟੇਨ ਦੀ ਪ੍ਰਤੀਕਿਰਿਆ ਦੀ ਸਮੀਖਿਆ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਦੇਸ਼ੀ ਤਾਕਤ ਵਲੋਂ ਕਿਸੇ ਬ੍ਰਿਟਿਸ਼ ਨਾਗਰਿਕ ਨੂੰ ਕੋਈ ਖਾਸ ਧਮਕੀ ਦਿਤੀ ਜਾਂਦੀ ਹੈ ਤਾਂ ਅਸੀਂ ਤੁਰੰਤ ਕਾਰਵਾਈ ਕਰਾਂਗੇ। ਸਿੱਖ ਭਾਈਚਾਰੇ ਨੂੰ ਯੂਕੇ ਵਿਚ ਹਰ ਹੋਰ ਭਾਈਚਾਰੇ ਵਾਂਗ ਸੁਰੱਖਿਅਤ ਹੋਣਾ ਚਾਹੀਦਾ ਹੈ। ਅਸੀਂ ਉਹ ਸਾਰੀਆਂ ਕਾਰਵਾਈਆਂ ਕੀਤੀਆਂ ਹਨ ਜੋ ਸਾਨੂੰ ਲੱਗਦਾ ਹੈ ਕਿ ਇਸ ਪੜਾਅ 'ਤੇ ਉਚਿਤ ਹਨ। ਅਸੀਂ ਅਪਣੇ ਫਾਈਵ ਆਈਜ਼ ਪਾਰਟਨਰ ਨਾਲ ਬਹੁਤ ਨਜ਼ਦੀਕੀ ਰਿਸ਼ਤਾ ਬਣਾਈ ਰੱਖਦੇ ਹਾਂ। ਅਸੀਂ ਪੂਰੀ ਤਰ੍ਹਾਂ ਸਪੱਸ਼ਟ ਹਾਂ ਕਿ ਜਦੋਂ ਵੀ ਸਥਿਤੀ ਬਦਲਦੀ ਹੈ ਅਤੇ ਸਾਨੂੰ ਕਾਰਵਾਈ ਕਰਨ ਦੀ ਜ਼ਰੂਰਤ ਹੈ, ਅਸੀਂ ਅਜਿਹਾ ਕਰਾਂਗੇ।

(For more Punjabi news apart from UK News: MP Preet Kaur Gill accuses India of transnational repression of UK Sikhs, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement