
ਇਸ ਗੋਲੀਬਾਰੀ ਵਿੱਚ ਘੱਟੋ-ਘੱਟ 8 ਦੇ ਕਰੀਬ ਲੋਕ ਮਾਰੇ ਗਏ ਹਨ
ਨਿਊਯਾਰਕ : ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਸੈਨਜੋਸ ਦੀ ਵੈਲੀ ਟ੍ਰਾਂਸਪੌਰਟੇਸ਼ਨ ਅਥਾਰਟੀ (ਵੀ.ਟੀ.ਏ) ਦੇ ਇਕ ਰੇਲ ਯਾਰਡ ਵਿੱਚ ਹੋਈ ਗੋਲੀਕਾਂਡ ਵਿਚ 8 ਲੋਕਾਂ ਦੀ ਮੋਤ ਹੋ ਗਈ। ਉਹਨਾਂ ਵਿੱਚ ਇਕ ਪੰਜਾਬੀ ਭਾਈਚਾਰੇ ਨਾਲ ਸਬੰਧਤ ਤਪਤੇਜ ਸਿੰਘ ਦੀ ਵੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਗੋਲੀਬਾਰੀ ਵਿੱਚ ਘੱਟੋ-ਘੱਟ 8 ਦੇ ਕਰੀਬ ਲੋਕ ਮਾਰੇ ਗਏ ਹਨ ਅਤੇ ਬਾਅਦ ਵਿਚ ਹਮਲਾਵਰ ਨੇ ਵੀ ਆਪਣੇ-ਆਪ ਨੂੰ ਵੀ ਗੋਲੀ ਮਾਰ ਲਈ ਅਤੇ ਉਸ ਦੀ ਵੀ ਮੌਕੇ 'ਤੇ ਮੌਤ ਹੋ ਗਈ।
Taptej Singh
ਗੋਲੀਬਾਰੀ ਰੇਲ ਕੇਂਦਰ 'ਤੇ ਹੋਈ ਜੋ ਸਾਂਤਾ ਕਲਾਰਾ ਕਾਊਂਟੀ ਸ਼ੈਰਿਫ ਵਿਭਾਗ ਨਾਲ ਜੁੜਿਆ ਹੋਇਆ ਹੈ। ਇਹ ਇਕ ਆਵਾਜਾਈ ਕੰਟਰੋਲ ਕੇਂਦਰ ਹੈ ਜਿਥੇ ਟਰੇਨਾਂ ਖੜ੍ਹੀਆਂ ਹੁੰਦੀਆਂ ਹਨ ਅਤੇ ਇਕ ਰੱਖ-ਰਖਾਵ ਯਾਰਡ ਹੈ। ਪੀੜਤਾਂ 'ਚ 'ਵੈਲੀ ਟ੍ਰਾਂਸਪੋਰਟੇਸ਼ਨ ਅਥਾਰਟੀ (ਵੀ.ਟੀ.ਏ.) ਦੇ ਮੁਲਾਜ਼ਮ ਵੀ ਸ਼ਾਮਲ ਹਨ। ਵੀ.ਟੀ.ਏ. ਸਾਂਤਾ ਕਲਾਰਾ ਕਾਊਂਟੀ 'ਚ ਬੱਸ, ਲਾਈਟ ਰੇਲ ਅਤੇ ਹੋਰ ਆਵਾਜਾਈ ਸੇਵਾਵਾਂ ਉਪਲੱਬਧ ਕਰਵਾਉਂਦੀ ਹੈ।