
ਉਹਨਾਂ ਨੇ 75 ਤੋਂ 79 ਉਮਰ ਵਰਗ ਦੇ ਹੈਮਰ ਥਰੋਅ, ਜੈਵਲਿਨ, ਸ਼ਾਟਪੁੱਟ, ਸੁਪਰ ਵੇਟ, ਲੰਬੀ ਛਾਲ ਅਤੇ ਟ੍ਰਿਪਲ ਜੰਪ ਮੁਕਾਬਲਿਆਂ ਵਿਚ ਹਿੱਸਾ ਲਿਆ ਸੀ।
ਸਰੀ: ਭਾਰਤੀ ਫ਼ੌਜ ਦੇ 76 ਸਾਲਾ ਸੇਵਾਮੁਕਤ ਕਰਨਲ ਹਰਨੇਕ ਸਿੰਘ ਤੂਰ ਨੇ ਕੈਨੇਡਾ ਵਿਚ ਹੋਏ ਅਥਲੈਟਿਕਸ ਮੁਕਾਬਲੇ ਵਿਚ 8 ਤਮਗ਼ੇ ਜਿੱਤ ਕੇ ਇਤਿਹਾਸ ਰਚਿਆ ਹੈ। ਸਰੀ ਵਿਚ ਹੋਏ ਬ੍ਰਿਟਿਸ਼ ਕੋਲੰਬੀਆ ਮਾਸਟਰਜ਼ ਟਰੈਕ ਐਂਡ ਫੀਲਡ ਚੈਂਪੀਅਨਸ਼ਿਪ ਦੇ ਅਥਲੈਟਿਕਸ ਮੁਕਾਬਲਿਆਂ ਵਿਚ ਕੁੱਲ 70 ਖਿਡਾਰੀਆਂ ਨੇ ਹਿੱਸਾ ਲਿਆ।
ਹਰਨੇਕ ਸਿੰਘ ਨੇ ਇਹਨਾਂ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕੀਤਾ। ਉਹਨਾਂ ਨੇ 75 ਤੋਂ 79 ਉਮਰ ਵਰਗ ਦੇ ਹੈਮਰ ਥਰੋਅ, ਜੈਵਲਿਨ, ਸ਼ਾਟਪੁੱਟ, ਸੁਪਰ ਵੇਟ, ਲੰਬੀ ਛਾਲ ਅਤੇ ਟ੍ਰਿਪਲ ਜੰਪ ਮੁਕਾਬਲਿਆਂ ਵਿਚ ਹਿੱਸਾ ਲਿਆ ਸੀ। ਹਰਨੇਕ ਸਿੰਘ ਜਗਰਾਉਂ ਨੇੜਲੇ ਪਿੰਡ ਕੋਠੇ ਸ਼ੇਰ ਜੰਗ ਸਿੰਘ ਨਾਲ ਸਬੰਧ ਰੱਖਦੇ ਹਨ। ਭਾਰਤੀ ਫੌਜ ਵਿਚ ਰਹਿੰਦਿਆਂ ਉਹ ਸਿੱਖ ਰੈਜੀਮੈਂਟ ਰਾਮਗੜ੍ਹ ਦੇ ਕਮਾਂਡੈਂਟ ਵੀ ਰਹੇ। ਕਰਨਲ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਮਗਰੋਂ ਉਹ 2012 ਵਿਚ ਕੈਨੇਡਾ ਚਲੇ ਗਏ ਸਨ।