
ਇਮੀਗ੍ਰੇਸ਼ਨ ਕਾਰਵਾਈ ਪੂਰੀ ਹੋਣ ਤਕ ਹਿਰਾਸਤ ਵਿਚ ਰਹੇਗਾ।
Punjabi Arrested in US: ਕੈਲੀਫੋਰਨੀਆ ਵਿਚ ਪਿਛਲੇ ਸਾਲ ਟਰੱਕ ਚਲਾਉਂਦੇ ਸਮੇਂ ਕਈ ਵਾਹਨਾਂ ਨੂੰ ਟੱਕਰ ਮਾਰਨ ਦੋਸ਼ ਵਿਚ ਇਕ ਪੰਜਾਬੀ ਪ੍ਰਤਾਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਹਾਦਸੇ ਵਿਚ ਇਕ ਪੰਜ ਸਾਲਾ ਬੱਚੀ ਗੰਭੀਰ ਜ਼ਖ਼ਮੀ ਹੋ ਗਈ ਸੀ।
ਯੂਐਸ ਇਮੀਗ੍ਰੇਸ਼ਨ ਅਤੇ ਕਸਟਮ ਇਨਫ਼ੋਰਸਮੈਂਟ ਨੇ ਪਿਛਲੇ ਮਹੀਨੇ ਪ੍ਰਤਾਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ ਹੁਣ ਇਮੀਗ੍ਰੇਸ਼ਨ ਕਾਰਵਾਈ ਪੂਰੀ ਹੋਣ ਤਕ ਹਿਰਾਸਤ ਵਿਚ ਰਹੇਗਾ। ਗ੍ਰਹਿ ਸੁਰੱਖਿਆ ਵਿਭਾਗ ਨੇ ਕਿਹਾ ਕਿ ਪ੍ਰਤਾਪ ਸਿੰਘ ਅਕਤੂਬਰ 2022 ਵਿਚ ਅਮਰੀਕਾ ਦੀ ਦੱਖਣੀ ਸਰਹੱਦ ਪਾਰ ਕਰ ਕੇ ਗ਼ੈਰ-ਕਾਨੂੰਨੀ ਤੌਰ ’ਤੇ ਦੇਸ਼ ਵਿਚ ਦਾਖ਼ਲ ਹੋਇਆ ਸੀ। (ਏਜੰਸੀ)
(For more news apart from “Punjabi Pratap Singh arrested in US, ” stay tuned to Rozana Spokesman.)