
Punjabi youth shot dead in Manila: ਮੋਗਾ ਦੇ ਪਿੰਡ ਰੋਡੇ ਦਾ ਰਹਿਣ ਵਾਲਾ ਸੀ ਮ੍ਰਿਤਕ
Punjabi youth shot dead in Manila News in punjabi : ਮੋਗਾ ਦੇ ਪਿੰਡ ਰੋਡੇ ਦੇ ਇੱਕ ਨੌਜਵਾਨ ਦਾ ਮਨੀਲਾ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਕੁਝ ਸਮਾਂ ਪਹਿਲਾਂ ਮਨੀਲਾ ਗਿਆ ਸੀ। ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ: Health News: ਭਾਰ ਘੱਟ ਅਤੇ ਅੱਖਾਂ ਦੀ ਰੋਸ਼ਨੀ ਤੇਜ਼ ਕਰਨ ਲਈ ਖਾਉ ਹਰੇ ਮਟਰ
ਜਾਣਕਾਰੀ ਮੁਤਾਬਕ ਉਕਤ ਨੌਜਵਾਨ ਕਾਫੀ ਸਮੇਂ ਤੋਂ ਰੋਡੇ ਪਿੰਡ ਦੀ ਇਕ ਵਰਕਸ਼ਾਪ 'ਚ ਕੰਮ ਕਰ ਰਿਹਾ ਸੀ। ਫਿਰ ਉਹ ਬਿਹਤਰ ਭਵਿੱਖ ਬਣਾਉਣ ਲਈ ਕੁਝ ਸਮਾਂ ਪਹਿਲਾਂ ਮਨੀਲਾ ਗਿਆ ਸੀ। ਮ੍ਰਿਤਕ ਰੋਡੇ ਪਿੰਡ ਦਾ ਵਸਨੀਕ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (27 ਨਵੰਬਰ 2023)