
ਪ੍ਰਵਾਰ ਨੇ ਨਮ ਅੱਖਾਂ ਨਾਲ ਕੀਤਾ ਪੁੱਤ ਦਾ ਅੰਤਿਮ ਸਸਕਾਰ
ਮੁਕੇਰੀਆਂ ਦੇ ਪਿੰਡ ਆਲੋ ਭੱਟੀ ਦਾ ਰਹਿਣ ਵਾਲਾ ਸੀ 27 ਸਾਲਾ ਪ੍ਰਵੀਨ ਕੁਮਾਰ
ਮੁਕੇਰੀਆਂ : ਹੁਸ਼ਿਆਰਪੁਰ ਮੁਕੇਰੀਆਂ ਦੇ ਪਿੰਡ ਆਲੋ ਭੱਟੀ ਦੇ ਇਕ 27 ਸਾਲਾ ਨੌਜਵਾਨ ਦੀ ਕੈਲੀਫੋਰਨੀਆ ਦੇ ਵਿਕਟਰ ਵੈਲੀ ਵਿਚ ਇਕ ਸਟੋਰ ਵਿਚ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ: ਕੀ ਹੁਣ Disney+ Hotstar ਵੀ ਭਾਰਤ 'ਚ ਬੰਦ ਕਰੇਗਾ ਪਾਸਵਰਡ ਸਾਂਝਾ ਕਰਨ ਦੀ ਸਹੂਲਤ?
ਜਾਣਕਾਰੀ ਦਿੰਦਿਆਂ ਮ੍ਰਿਤਕ ਪ੍ਰਵੀਨ ਕੁਮਾਰ ਦੇ ਪਿਤਾ ਸੂਰਤ ਸਿੰਘ ਨੇ ਦਸਿਆ ਕਿ ਉਸ ਦੇ ਦੋ ਲੜਕੇ ਹਨ ਅਤੇ ਦੋਵੇਂ ਅਮਰੀਕਾ ਵਿਚ ਇਕੋ ਥਾਂ ’ਤੇ ਕੰਮ ਕਰਦੇ ਹਨ। ਪ੍ਰਵੀਨ ਨੂੰ ਅਮਰੀਕਾ ਗਏ ਨੂੰ 7 ਸਾਲ ਹੋ ਗਏ ਹਨ ਅਤੇ ਛੋਟਾ ਬੇਟਾ ਤਿੰਨ ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ।
ਸੂਰਤ ਸਿੰਘ ਨੇ ਦਸਿਆ ਕਿ ਉਸ ਦੇ ਛੋਟੇ ਬੇਟੇ ਨੇ ਦਸਿਆ ਕਿ ਇਕ ਕਾਤਲ ਲੁਟੇਰਾ ਉਸ ਸਟੋਰ 'ਤੇ ਆਇਆ ਜਿਥੇ ਪ੍ਰਵੀਨ ਕੰਮ ਕਰਦਾ ਹੈ ਅਤੇ ਪ੍ਰਵੀਨ ਤੋਂ ਪੈਸਿਆਂ ਦੀ ਮੰਗ ਕਰਨ ਲੱਗਾ, ਜਦੋਂ ਪ੍ਰਵੀਨ ਨੇ ਵਿਰੋਧ ਕੀਤਾ ਤਾਂ ਲੁਟੇਰੇ ਨੇ ਉਸ 'ਤੇ ਗੋਲੀਆਂ ਚਲਾ ਦਿਤੀਆਂ।
ਇਹ ਵੀ ਪੜ੍ਹੋ: ਮਨੀਪੁਰ ਵੀਡਿਉ ਮਾਮਲਾ, CBI ਕਰੇਗੀ ਮਾਮਲੇ ਦੀ ਜਾਂਚ
ਗੋਲੀ ਲੱਗਣ ਕਾਰਨ ਪ੍ਰਵੀਨ ਦੀ ਮੌਤ ਹੋ ਗਈ। ਇਸ ਦੁਖਦਾਈ ਖਬਰ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਹੈ। ਮ੍ਰਿਤਕ ਦੇਹ ਭਾਰਤ ਪਹੁੰਚਣ 'ਤੇ ਪ੍ਰਵਾਰ ਨੇ ਆਪਣੇ ਪੁੱਤ ਦਾ ਅੰਤਿਮ ਸਸਕਾਰ ਕੀਤਾ ਹੈ। ਇਸ ਮੌਕੇ ਮੌਜੂਦ ਹਰ ਇਕ ਦੀ ਅੱਖ ਨਮ ਸੀ।