ਕੀ ਹੁਣ Disney+ Hotstar ਵੀ ਭਾਰਤ 'ਚ ਬੰਦ ਕਰੇਗਾ ਪਾਸਵਰਡ ਸਾਂਝਾ ਕਰਨ ਦੀ ਸਹੂਲਤ? 

By : KOMALJEET

Published : Jul 28, 2023, 10:40 am IST
Updated : Jul 28, 2023, 10:40 am IST
SHARE ARTICLE
representational Image
representational Image

Netflix ਤੋਂ ਬਾਅਦ ਹੁਣ ਇਸ ਦਿੱਗਜ਼ ਕੰਪਨੀ ਨੇ ਤਿਆਰ ਕੀਤੀ ਨਵੀਂ ਨੀਤੀ 

ਨਵੀਂ ਦਿੱਲੀ : ਨੈੱਟਫਲਿਕਸ ਤੋਂ ਬਾਅਦ ਹੁਣ ਭਾਰਤ ਵਿਚ ਇਕ ਹੋਰ ਸਟ੍ਰੀਮਿੰਗ ਦਿੱਗਜ਼ ਉਪਭੋਗਤਾਵਾਂ ਲਈ ਪਾਸਵਰਡ ਸਾਂਝਾ ਕਰਨ ਦੀ ਸਹੂਲਤ ਨੂੰ ਸੀਮਤ ਕਰਨ ਦੀ ਤਿਆਰੀ ਕਰ ਰਿਹਾ ਹੈ। ਰਿਪੋਰਟਾਂ ਦੇ ਅਨੁਸਾਰ, Disney+ Hotstar, ਆਪਣੇ ਪ੍ਰੀਮੀਅਮ ਉਪਭੋਗਤਾਵਾਂ ਵਿਚ ਪਾਸਵਰਡ ਸ਼ੇਅਰਿੰਗ ਨੂੰ ਸੀਮਤ ਕਰਨ ਲਈ ਕਦਮ ਚੁੱਕ ਰਿਹਾ ਹੈ।

 

ਰੀਪੋਰਟ ਵਿਚ ਦਸਿਆ ਗਿਆ ਹੈ ਕਿ ਕੰਪਨੀ ਇਕ ਨਵੀਂ ਨੀਤੀ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ ਜੋ ਪ੍ਰੀਮੀਅਮ ਉਪਭੋਗਤਾਵਾਂ ਨੂੰ ਸਿਰਫ ਚਾਰ ਡਿਵਾਈਸਾਂ ਤੋਂ ਲੌਗਇਨ ਕਰਨ ਦੀ ਆਗਿਆ ਦੇਵੇਗੀ। ਇਹ ਕਦਮ ਪਾਸਵਰਡ ਸ਼ੇਅਰਿੰਗ ਦੇ ਮੁੱਦੇ ਨੂੰ ਹੱਲ ਕਰਨ ਲਈ ਇੱਕ ਉਪਾਅ ਵਜੋਂ ਆਇਆ ਹੈ। 

ਵਾਲਟ ਡਿਜ਼ਨੀ ਭਾਰਤ ਵਿਚ ਸਟ੍ਰੀਮਿੰਗ ਸੇਵਾ ਵਿਚ ਬਦਲਾਅ ਕਰਨ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। OTT ਨਾਲ ਜੁੜੇ ਸੂਤਰਾਂ ਅਨੁਸਾਰ, ਬਦਲਾਅ ਤੋਂ ਬਾਅਦ, ਪ੍ਰੀਮੀਅਮ ਉਪਭੋਗਤਾਵਾਂ ਤੋਂ ਇਲਾਵਾ ਕੋਈ ਵੀ ਵਿਅਕਤੀ ਉਕਤ ਆਈ.ਡੀ. ਅਤੇ ਪਾਸਵਰਡ ਨਾਲ ਲੌਗਇਨ ਨਹੀਂ ਕਰ ਸਕੇਗਾ। ਲੌਗਇਨ ਦੀ ਪਹੁੰਚ ਚਾਰ ਲੋਕਾਂ ਤਕ ਸੀਮਿਤ ਹੋਵੇਗੀ।ਡਿਜ਼ਨੀ ਦੀ ਯੋਜਨਾ ਮਈ ਵਿਚ ਨੈੱਟਫਲਿਕਸ ਵਲੋਂ 100 ਤੋਂ ਵੱਧ ਦੇਸ਼ਾਂ ਵਿਚ ਯੂਜ਼ਰਜ਼ ਨੂੰ ਪਾਸਵਰਡ ਸਾਂਝਾ ਕਰਨ ਲਈ ਵਾਧੂ ਭੁਗਤਾਨ ਕਰਨ ਲਈ ਕਹਿਣ ਤੋਂ ਬਾਅਦ ਪ੍ਰਕਾਸ਼ਤ ਹੋਈ।

 

ਮੌਜੂਦਾ ਸਮੇਂ ਵਿਚ, ਭਾਰਤ ਵਿੱਚ Disney + Hotstar ਸਟ੍ਰੀਮਿੰਗ ਸੇਵਾ ਦਾ ਇੱਕ ਪ੍ਰੀਮੀਅਮ ਖਾਤਾ ਅਜੇ ਵੀ 10 ਡਿਵਾਈਸਾਂ ਤਕ ਲੌਗਇਨ ਕਰਨ ਦੀ ਆਗਿਆ ਦਿੰਦਾ ਹੈ। ਇਸ ਨੂੰ ਇਸ ਸਾਲ ਦੇ ਅੰਤ ਤਕ ਲਾਗੂ ਕਰਨ ਦੀ ਯੋਜਨਾ ਹੈ।
 

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement