ਇੰਗਲੈਂਡ : ਪੰਜਾਬੀ ਮੂਲ ਦੇ ਨੌਜੁਆਨ ਦਾ ਕਤਲ ਕਰਨ ਦੇ ਇਲਜ਼ਾਮ ਹੇਠ ਚਾਰ ਪੰਜਾਬੀ ਮੂਲ ਦੇ ਨੌਜੁਆਨ ਗ੍ਰਿਫ਼ਤਾਰ

By : BIKRAM

Published : Aug 28, 2023, 5:25 pm IST
Updated : Aug 28, 2023, 5:32 pm IST
SHARE ARTICLE
Aurman Singh.
Aurman Singh.

ਘਰਾਂ ’ਚ ਪਾਰਸਲ ਪਹੁੰਚਾਉਣ ਦਾ ਕੰਮ ਕਰਦਾ ਸੀ ਅਰਮਾਨ ਸਿੰਘ

ਲੰਡਨ: ਪਛਮੀ ਇੰਗਲੈਂਡ ਦੇ ਸ਼੍ਰੇਅਸਬਰੀ ਇਲਾਕੇ ’ਚ 23 ਵਰ੍ਹਿਆਂ ਦੇ ਵਿਅਕਤੀ ’ਤੇ ਹੋਏ ਹਮਲੇ ਦੇ ਮਾਮਲੇ ’ਚ ਚਾਰ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ’ਤੇ ਕਤਲ ਕਰਨ ਦਾ ਦੋਸ਼ ਲਗਾਇਆ ਗਿਆ ਹੈ।

ਪੀੜਤ ਵੀ ਪੰਜਾਬੀ ਮੂਲ ਦਾ ਸੀ ਅਤੇ ਘਰ-ਘਰ ਪਾਰਸਲ ਪਹੁੰਚਾਉਂਦਾ ਸੀ। ਪਿਛਲੇ ਸੋਮਵਾਰ, ਵੈਸਟ ਮਰਸੀਆ ਪੁਲਿਸ ਨੂੰ ਸ਼ਹਿਰ ਦੇ ਬਾਰਵਿਕ ਐਵੇਨਿਊ ਖੇਤਰ ’ਚ ਇਕ ਨੌਜਵਾਨ ’ਤੇ ਹਮਲੇ ਦੀ ਰੀਪੋਰਟ ਮਿਲੀ ਸੀ। ਜਦੋਂ ਤਕ ਪੁਲਿਸ ਮੌਕੇ ’ਤੇ ਪਹੁੰਚੀ, ਉਦੋਂ ਤਕ ਪੀੜਤ ਅਰਮਾਨ ਸਿੰਘ ਦੀ ਮੌਤ ਹੋ ਚੁੱਕੀ ਸੀ।

ਪੁਲਿਸ ਨੇ ਇਸ ਘਟਨਾ ਦੇ ਸਬੰਧ ’ਚ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਅਰਸ਼ਦੀਪ ਸਿੰਘ (24), ਜਗਦੀਪ ਸਿੰਘ (22), ਸ਼ਿਵਦੀਪ ਸਿੰਘ (26) ਅਤੇ ਮਨਜੋਤ ਸਿੰਘ (24) ਨੂੰ ਅਰਮਾਨ ਸਿੰਘ ਦੇ ਕਤਲ ਦੇ ਮਾਮਲੇ ਵਿਚ ਨਾਮਜ਼ਦ ਕੀਤਾ ਹੈ। ਘਟਨਾ ’ਚ ਸ਼ਮੂਲੀਅਤ ਦੇ ਸ਼ੱਕ ’ਚ ਗ੍ਰਿਫ਼ਤਾਰ ਕੀਤੇ ਗਏ ਪੰਜਵੇਂ ਅਣਪਛਾਤੇ ਵਿਅਕਤੀ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ।

ਵੈਸਟ ਮਰਸੀਆ ਪੁਲਿਸ ਦੇ ਸੀਨੀਅਰ ਜਾਂਚ ਅਧਿਕਾਰੀ ਮਾਰਕ ਬੇਲਾਮੀ ਨੇ ਕਿਹਾ, ‘‘ਇਸ ਮੁਸ਼ਕਲ ਸਮੇਂ ’ਚ ਸਾਡੀ ਹਮਦਰਦੀ ਅਰਮਾਨ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਨ।’’

ਉਨ੍ਹਾਂ ਕਿਹਾ, “ਸਾਡੀ ਜਾਂਚ ਜਾਰੀ ਹੈ ਅਤੇ ਅਧਿਕਾਰੀ ਅਰਮਾਨ ਦੇ ਕਤਲ ਨਾਲ ਜੁੜੇ ਹਾਲਾਤ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੇ ਹਨ। ਅਸੀਂ ਜਾਣਦੇ ਹਾਂ ਕਿ ਅਰਮਾਨ ਘਰਾਂ ’ਚ ਪਾਰਸਲ ਪਹੁੰਚਾਉਣ ਦਾ ਕੰਮ ਕਰਦਾ ਸੀ। ਅਸੀਂ ਇਸ ਘਟਨਾ ਦੀ ਡਕੈਤੀ ਵਜੋਂ ਜਾਂਚ ਨਹੀਂ ਕਰ ਰਹੇ।"

SHARE ARTICLE

ਏਜੰਸੀ

Advertisement

Punjab Summer Vacation Holidays News: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸੂਬੇ ਦੇ ਸਾਰੇ ਸਕੂਲਾਂ 'ਚ ਛੁੱਟੀਆਂ ਦਾ..

21 May 2024 12:02 PM

Ferozepur Heatwave Alert: 44 ਡਿਗਰੀ ਤੋਂ ਟੱਪਿਆ ਪਾਰਾ, "ਹਰ ਕੋਈ ਆਖਦਾ ਲਾਏ ਜਾਣ ਰੁੱਖ ਤਾਂ ਹੀ ਪਵੇਗੀ ਗਰਮੀ 'ਤੇ

21 May 2024 11:45 AM

Amritsar Heatwave Alert LIVE : ਗਰਮੀ ਨੇ ਤੋੜੇ ਸਾਰੇ ਰਿਕਾਰਡ ! ਖੁਸ਼ਕ ਮੌਸਮ ਨੇ ਕੀਤੀ ਆਵਾਜਾਈ ਪ੍ਰਭਾਵਿਤ ਪਰ...

21 May 2024 10:51 AM

Hans Raj Hans ਨੇ ਦੱਸਿਆ ਕਿਉਂ ਦਿੱਤਾ ਜੁੱਤੀਆਂ ਵਾਲਾ ਬਿਆਨ ਕੀ ਵਿਰੋਧ 'ਚੋਂ ਵੀ ਵੋਟਾਂ ਲੱਭ ਰਹੇ ਹਨ ਹੰਸ ਰਾਜ ਹੰਸ

21 May 2024 9:05 AM

Sarvan Singh Dhun Interview : ਖੇਮਕਰਨ ਤੋਂ MLA ਸਰਵਨ ਸਿੰਘ ਧੁੰਨ ਦੀ ਬੇਬਾਕ ਇੰਟਰਵਿਊ

21 May 2024 8:21 AM
Advertisement