
ਇਟਲੀ ਦੀ ਸਿਆਸਤ ਵਿਚ ਆਉਂਦੇ ਕੁੱਝ ਸਾਲਾਂ ਵਿਚ ਭਾਰਤੀ ਮੂਲ ਦੇ ਲੋਕ ਅਹਿਮ ਭੂਮਿਕਾ ਨਿਭਾਉਣਗੇ
Italy local elections: ਆਸਟਰੀਆ ਬਾਰਡਰ ਦੇ ਨਾਲ ਲਗਦੇ ਸੂਬਿਆ ਬੁਲਜਾਨੋ ਅਤੇ ਰਤੋ ਵਿਚ ਹੋਈਆਂ ਚੋਣਾਂ ਦੀ ਗਿਣਤੀ ਤੋਂ ਬਾਅਦ ਇਹ ਗੱਲ ਬਿਲਕੁਲ ਸਪੱਸ਼ਟ ਹੋ ਚੁਕੀ ਹੈ ਕਿ ਇਟਲੀ ਦੀ ਸਿਆਸਤ ਵਿਚ ਆਉਂਦੇ ਕੁੱਝ ਸਾਲਾਂ ਵਿਚ ਭਾਰਤੀ ਮੂਲ ਦੇ ਲੋਕ ਅਹਿਮ ਭੂਮਿਕਾ ਨਿਭਾਉਣਗੇ। ਜਿਥੇ ਦੋਹਾਂ ਸੂਬਿਆਂ ਵਿਚ ਵੱਖ-ਵੱਖ ਪਾਰਟੀਆਂ ਦੇ 700 ਤੋਂ ਵੱਧ ਉਮੀਦਵਾਰ ਅਪਣੀ ਕਿਸਮਤ ਅਜਮਾ ਰਹੇ ਸਨ
ਉਥੇ ਹੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਵਿੰਦਰਜੀਤ ਸਿੰਘ ਬੱਸੀ ਇਕਲੌਤੇ ਸਿੱਖ ਚਿਹਰੇ ਵਜੋਂ ਇਟਲੀ ਦੀ ਰਾਸ਼ਟਰੀ ਪਾਰਟੀ ਪੀ.ਡੀ ਵਲੋਂ ਚੋਣ ਵਜੋਂ ਉਭਰ ਕੇ ਸਾਹਮਣੇ ਨਤੀਜਿਆਂ ਤੋਂ ਬਾਅਦ ਮੈਦਾਨ ਵਿਚ ਸਨ। ਦਸਣਯੋਗ ਹੈ ਕਿ ਪੀ .ਡੀ ਪਾਰਟੀ ਦੇ ਜਿਹੜੇ ਪਹਿਲੇ 10 ਉਮੀਦਵਾਰਾਂ ਨੂੰ ਸੱਭ ਤੋਂ ਵੱਧ ਵੋਟਾਂ ਪਈਆਂ ਹਨ ਰਵਿੰਦਰਜੀਤ ਸਿੰਘ ਉਨ੍ਹਾਂ ਵਿਚੋਂ ਮੂਹਰਲੀ ਕਤਾਰ ਦੇ ਲੀਡਰ ਆਏ ਹਨ ।
ਚੋਣ ਨਤੀਜਿਆਂ ਤੋਂ ਬਾਅਦ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਭਾਰਤੀ ਮੂਲ ਦੇ ਲੋਕਾਂ ਨੇ ਦਸਿਆ ਕਿ ਇਟਲੀ ਦੀਆਂ ਇਹ ਦੋਵੇਂ ਸਟੇਟਾਂ ਆਸਟਰੀਆ ਨਾਲ ਲਗਦੀਆਂ ਹਨ ਜਿਥੋਂ ਦੇ ਬਹੁਤ ਸਾਰੇ ਲੋਕਾਂ ਕੋਲ ਆਸਟਰੀਆ ਤੇ ਇਟਲੀ ਦੀ ਦੋਹਰੀ ਨਾਗਰਕਿਤਾ ਹੋਣ ਕਰ ਕੇ ਇਟਲੀ ਦੇ ਬਾਕੀ ਹਿੱਸਿਆਂ ਨਾਲੋਂ ਕਾਨੂੰਨੀ ਪ੍ਰਕਿਰਿਆ ਵਖਰੀ ਹੈ ਤੇ ਇਕ ਸਿੱਖ ਵਲੋਂ ਇਸ ਇਲਾਕੇ ਵਿਚ ਚੋਣ ਲੜਨਾ ਅਤੇ ਵੱਡੀ ਮਾਤਰਾ ਵਿਚ ਵੋਟ ਪ੍ਰਾਪਤ ਕਰਨਾ, ਅਪਣੇ ਆਪ ਵਿਚ ਇਤਿਹਾਸਕ ਪਲ ਹਨ।ਰਵਿੰਦਰਜੀਤ ਸਿੰਘ ਬੱਸੀ ਨੂੰ ਮਿਲੀਆਂ ਵੋਟਾਂ ਤੋਂ ਅੰਦਾਜ਼ਾ ਲਗਦਾ ਹੈ ਕਿ ਉਨ੍ਹਾਂ ਨੂੰ ਪਾਰਟੀ ਵਲੋਂ ਕਿਸੇ ਅਹਿਮ ਅਹੁਦੇ ਲਈ ਜ਼ਿੰਮੇਵਾਰੀ ਵੀ ਦਿਤੀ ਜਾ ਸਕਦੀ ਹੈ।
(For more news apart from Italy local elections Latest News in Punjabi, stay tuned to Rozana Spokesman)