UNITED SIKHS ਨੇ ਕੀਤਾ ਇੱਕ ਹੋਰ ਵੱਡਾ ਉਪਰਾਲਾ, Boxing Day ‘ਤੇ ਕੀਤਾ ਖੂਨ ਦਾਨ
Published : Dec 28, 2019, 1:44 pm IST
Updated : Dec 28, 2019, 3:43 pm IST
SHARE ARTICLE
File Photo
File Photo

ਲਗਾਤਾਰ ਦੂਸਰੇ ਸਾਲ ਲੰਡਨ ਦੀ ਯੂਨਾਇਟਡ ਸਿੱਖ ਨੇ ਬਾਕਸਿੰਗ ਡੇਅ ‘ਤੇ ਕੈਨੇਡੀਅਨ ਬਲੱਡ ਸਰਵਿਸ ਦਾਂ ਸਾਰੀਆਂ ਸਥਾਨਕ ..

ਲੰਡਨ- ਲਗਾਤਾਰ ਦੂਸਰੇ ਸਾਲ ਲੰਡਨ ਦੀ UNITED SIKHS ਨੇ ਬਾਕਸਿੰਗ ਡੇਅ ‘ਤੇ ਕੈਨੇਡੀਅਨ ਬਲੱਡ ਸਰਵਿਸ ਦਾਂ ਸਾਰੀਆਂ ਸਥਾਨਕ ਨਿਯੁਕਤੀਆਂ ਨੂੰ ਖੂਨ ਦਾਨ ਕੀਤਾ ਅਤੇ ਦੂਜਿਆਂ ਨੂੰ ਵੀ ਖੂਨ ਦਾਨ ਕਰਨ ਦੀ ਅਪੀਲ ਕੀਤੀ।

United Sikh MovementUnited Sikh Movement

UNITED SIKHS ਲੰਡਨ ਦੀ ਸਿੱਖ ਸਹਾਇਤਾ ਕੋਆਰਡੀਨੇਟਰ ਗੁਰਮੀਤ ਕੌਰ ਨੇ ਕਿਹਾ ਕਿ ਲੰਡਨ ਬਲੱਡ ਡੋਨਰ ਵਿਖੇ 62 ਨਿਯੁਕਤੀਆਂ ਭਰਨੀਆਂ ਕਮਿਊਨਟੀ ਨੂੰ ਵਾਪਸ ਦੇਣ ਅਤੇ ਧਾਰਮਿਕ ਮਹੱਤਤਾ ਵਾਲੇ ਦਿਨ ਨੂੰ ਮਾਨਤਾ ਦੇਣ ਦਾ ਇਕ ਵਧੀਆ ਤਰੀਕਾ ਹੈ। 

File PhotoFile Photo

ਉਹਨਾਂ ਕਿਹਾ ਕਿ ਇੰਝ ਕਰ ਕੇ ਅਸੀਂ ਸਿੱਖ ਧਰਮ ਦੇ ਇਕ ਛੋਟੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ। ਛੋਟੇ ਸਾਹਿਬਜ਼ਾਦੇ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਲਈ ਖੜ੍ਹੇ ਹੋਏ ਸਨ ਅਤੇ ਭਾਰਤ ਵਿਚ ਉਸ ਸਮੇਂ ਦੇ ਸਾਮਰਾਜ ਦੁਆਰਾ ਉਨ੍ਹਾਂ ਨੂੰ ਜ਼ਿੰਦਾ ਨੀਹਾਂ ਵਿਚ ਚਿਣ ਦਿੱਤਾ ਗਿਆ ਸੀ।

UNITED SIKH  UNITED SIKHS"ਕੌਰ, ਨੇ ਕਿਹਾ ਕਿ ਸੱਤ ਅਤੇ ਨੌਂ ਸਾਲਾਂ ਦੇ ਛੋਟੇ ਸਾਹਿਬਜ਼ਾਦੇ 26 ਦਸੰਬਰ, 1704 ਨੂੰ ਸ਼ਹੀਦੀ ਪਾ ਗਏ। ਕੈਨੇਡੀਅਨ ਬਲੱਡ ਸਰਵਿਸਿਜ਼ ਦੇ ਪ੍ਰਦੇਸ਼ ਪ੍ਰਬੰਧਕ ਜੈਮੀ ਰਿਚਮੈਨ ਨੇ ਕਿਹਾ ਕਿ ਦਸੰਬਰ ਦੇ ਅਖੀਰਲੇ ਕੁਝ ਹਫ਼ਤੇ ਆਮ ਤੌਰ ਤੇ ਲਹੂ ਇਕੱਠਾ ਕਰਨ ਲਈ ਚੁਣੌਤੀ ਭਰਪੂਰ ਸਮਾਂ ਹੁੰਦਾ ਹੈ।

File PhotoFile Photo

ਰਿਚਮੈਨ ਨੇ ਕਿਹਾ ਕਿ ਕੈਨੇਡੀਅਨ ਬਲੱਡ ਸਰਵਿਸਿਜ਼ ਨੂੰ 5 ਜਨਵਰੀ ਤੋਂ ਪਹਿਲਾਂ 23,000 ਬਲੱਡ ਡੋਨਰ ਦੀ ਜ਼ਰੂਰਤ ਹੈ। ਦੱਸ ਦਈਏ ਕਿ UNITED SIKHS ਦਾ ਇਹ ਕੋਈ ਪਹਿਲਾਂ ਨੇਕ ਕੰਮ ਨਹੀਂ ਹੈ ਇਸ ਤੋਂ ਪਹਿਲਾਂ UNITED SIKHS ਉੜੀਸਾ ਵਿਚ ਮੰਗੂ ਮੱਠ ਨੂੰ ਢਾਹੁਣ ਦੇ ਮਾਮਲੇ ਨੂੰ ਲੈ ਕੇ ਇਸ ਜਗ੍ਹਾਂ ‘ਤੇ ਡਟ ਕੇ ਪਹਿਰਾ ਦੇ ਚੁੱਕੀ ਹੈ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement