
ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਫਰੀਦਕੋਟ ਜ਼ਿਲੇ ਦੇ ਪਿੰਡ ਪੱਖੀ ਕਲਾਂ...
ਫਰੀਦਕੋਟ: ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਪੰਜਾਬ ਵਿਚ ਵੀ ਆਮ ਆਦਮੀ ਪਾਰਟੀ 2022 ਵਿਚ ਸਰਕਾਰ ਬਣਾਉਣ ਦਾ ਸੁਪਨਾ ਦੇਖਣ ਰਹੀ ਹੈ ਅਤੇ ਦਿੱਲੀ ਮਾਡਲ ਦਿਖਾ ਕੇ ਹੁਣ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਅਪਣੇ ਨਾਲ ਜੋੜਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ ਜਾਂ ਇੰਝ ਕਹਿ ਲਓ ਕਿ 2022 ਦੀਆਂ ਚੋਣਾਂ ਦੀ ਤਿਆਰੀ ਹੁਣ ਤੋਂ ਸ਼ੁਰੂ ਕਰ ਦਿੱਤੀ ਹੈ।
Bhagwant mann
ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਫਰੀਦਕੋਟ ਜ਼ਿਲੇ ਦੇ ਪਿੰਡ ਪੱਖੀ ਕਲਾਂ ਵਿਖੇ ਕੀਤੀ ਗਈ ਵਿਸ਼ਾਲ ਰੈਲੀ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਹੀ ਕਹਿੰਦਾ ਹੈ ਕਿ ਝਾੜੂ ਤੀਲਾ-ਤੀਲਾ ਹੋ ਗਿਆ ਪਰ ਤੀਲਾ-ਤੀਲਾ ਕਹਿਣ ਵਾਲਿਆਂ ਨੂੰ ਉਹ ਪੁੱਛਣਾ ਚਾਹੁੰਦੇ ਹਨ ਕਿ ਹੁਣ ਉਹ ਦੱਸਣ ਕਿ ਤੱਕੜੀ ਦੀਆਂ ਰੱਸੀਆਂ ਦਾ ਕੀ ਹਾਲ ਹੈ, ਇਨ੍ਹਾਂ ਰੱਸੀਆਂ 'ਚੋਂ ਢੀਂਡਸਾ ਪਰਿਵਾਰ ਆਪਣੀ ਰੱਸੀ ਚੁੱਕੀ ਫਿਰਦਾ ਅਤੇ ਬਾਕੀ ਅਕਾਲੀ ਆਪਣੀਆਂ-ਆਪਣੀਆਂ ਰੱਸੀਆਂ।
Sukhbir Singh Badal
ਇਸ ਮੌਕੇ ਤੇ ਉਨ੍ਹਾਂ ਨਾਲ ਪ੍ਰੋ. ਸਾਧੂ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ, ਗੁਰਦਿੱਤ ਸਿੰਘ ਸੇਖੋਂ ਹਲਕਾ ਇੰਚਾਰਜ, ਅਮਨ ਅਤੇ ਕਈ ਹੋਰ ਸਥਾਨਕ ਅਤੇ ਸੂਬਾਈ ਪੱਧਰ ਦੇ ਪਾਰਟੀ ਆਗੂ ਵੀ ਮੌਜੂਦ ਸਨ। ਮਾਨ ਨੇ ਕਿਹਾ ਕਿ ਜਿਸ ਦਿਨ ਉਹ ਘਰ ਰਹੇ ਅਤੇ ਬਾਦਲਾਂ ਬਾਰੇ ਕੁਝ ਨਾ ਬੋਲੇ ਤਾਂ ਇੰਝ ਮਹਿਸੂਸ ਹੋਣ ਲੱਗਦਾ ਹੈ ਜਿਵੇਂ ਧਰਤੀ ਉੱਪਰ ਬੋਝ ਹੋਵੇ।
Parkash Singh Badal
ਉਨ੍ਹਾਂ ਕਿਹਾ ਕਿ ਵੱਡੇ ਅਤੇ ਛੋਟੇ ਬਾਦਲ ਬਾਰੇ ਉਨ੍ਹਾਂ ਨੂੰ ਇਸ ਲਈ ਬੋਲਣਾ ਪੈਂਦਾ ਕਿਉਂਕਿ ਉਨ੍ਹਾਂ ਨੇ ਕਈ ਸਾਲ ਲੋਕਾਂ ਨੂੰ ਇਸ ਤਰ੍ਹਾਂ ਲੁੱਟਿਆ ਕਿ ਪੰਜਾਬ ਦਾ ਭਵਿੱਖ ਧੁੰਦਲਾ ਕਰ ਦਿੱਤਾ ਅਤੇ ਆਪਣੀਆਂ ਜਾਇਦਾਦਾਂ ਵਿਚ ਭਾਰੀ ਵਾਧਾ ਕੀਤਾ ਹੈ। ਉਨ੍ਹਾਂ ਪੰਡਾਲ 'ਚ ਬੈਠੀਆਂ ਬੀਬੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਜਦੋਂ ਆਰਥਿਕ ਤੰਗੀਆਂ ਕਾਰਣ ਉਨ੍ਹਾਂ ਦੇ ਕੰਨ ਅਤੇ ਨੱਕ ਸੁੰਨੇ ਹਨ।
Harsimrat kaur Badal
ਬਾਦਲਾਂ ਦੇ ਪਰਿਵਾਰ ਕੋਲ 23 ਕਿਲੋ ਸੋਨਾ ਅਤੇ ਸੋਨੇ ਦੇ ਗਹਿਣੇ ਹਨ ਜੋ ਕਿ ਪੰਜਾਬ ਦੇ ਲੋਕਾਂ ਦਾ ਰੋਜ਼ਗਾਰ, ਇਲਾਜ ਅਤੇ ਪੜ੍ਹਾਈ ਦੀਆਂ ਗ੍ਰਾਂਟਾਂ ਖਾ ਕੇ ਬਣਾਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਲੁੱਟਣ 'ਚ ਅਕਾਲੀ ਦਲ ਦਾ ਸਾਥ ਹੁਣ ਕੈਪਟਨ ਸਰਕਾਰ ਵੀ ਦੇ ਰਹੀ ਹੈ ਅਤੇ ਉਹ ਬਿਜਲੀ ਸਬੰਧੀ ਕੀਤੇ ਸਮਝੌਤਿਆਂ ਨੂੰ ਅਕਾਲੀਆਂ ਦੀ ਤਰਜ਼ 'ਤੇ ਅੱਗੇ ਚਲਾ ਰਹੀ ਹੈ।
Photo
ਜਦੋਂ ਕਿ ਬਿਜਲੀ ਦੀ ਪੈਦਾਵਰ ਕਰਨ ਵਾਲਾ ਪੰਜਾਬ ਲੋਕਾਂ ਨੂੰ ਮਹਿੰਗੀ ਬਿਜਲੀ ਦੇ ਰਿਹਾ ਹੈ ਅਤੇ ਖਰੀਦ ਕੇ ਲੋਕਾਂ ਨੂੰ ਮੁਫਤ ਬਿਜਲੀ ਦਿੱਲੀ ਸਰਕਾਰ ਦੇ ਰਹੀ ਹੈ।ਅਕਾਲੀ ਦਲ ਨੇ ਹਮੇਸ਼ਾ ਹੀ ਸੰਕਟ ਸਮੇਂ ਧਰਮ ਦਾ ਸਹਾਰਾ ਲਿਆ ਹੈ ਅਤੇ ਲੋਕਾਂ ਨੂੰ ਪੰਥ ਦਾ ਵਾਸਤਾ ਪਾ ਕੇ ਵੋਟਾਂ ਲਈਆਂ ਹਨ ਪਰ ਹੁਣ ਸਮਾਂ ਆ ਗਿਆ ਹੈ ਕਿ ਇਨ੍ਹਾਂ ਦੋਨਾਂ ਰਵਾਇਤੀ ਪਾਰਟੀਆਂ ਨੂੰ ਚਲਦਾ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰੀ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ।
ਉਹ ਵਾਅਦਾ ਕਰਦੇ ਹਨ ਕਿ ਜਿਸ ਤਰ੍ਹਾਂ ਦਿੱਲੀ ਵਿਚ ਈਮਾਨਦਾਰੀ ਅਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਦਿੱਤੀ ਜਾ ਰਹੀ ਹੈ, ਉਸੇ ਤਰ੍ਹਾਂ ਪੰਜਾਬ ਵਿਚ ਦਿੱਤੀ ਜਾਵੇਗੀ ਅਤੇ ਪੰਜਾਬ ਦੀ ਜਵਾਨੀ ਨੂੰ ਵਿਦੇਸ਼ ਜਾਣੋ ਰੋਕਿਆ ਜਾ ਸਕੇਗਾ। ਇਸ ਤੋਂ ਪਹਿਲਾਂ ਗੁਰਦਿੱਤ ਸਿੰਘ ਸੇਖੋਂ, ਪ੍ਰੋ. ਸਾਧੂ ਸਿੰਘ, ਅਮਨ ਵਗਿੰੜ, ਸ਼ਵਿੰਦਰ ਸੰਧੂ ਅਤੇ ਹੋਰਾਂ ਨੇ ਭਗਵੰਤ ਮਾਨ ਦਾ ਸਵਾਗਤ ਕੀਤਾ।
ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਮੁੜ ਪੁਰਾਣਾ ਪੰਜਾਬ ਬਣਾਉਣ ਲਈ ਪਾਰਟੀ ਨੂੰ ਇਕ ਵਾਰ ਮੌਕਾ ਦਿੱਤਾ ਜਾਵੇ ਤਾਂ ਜੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਲੋਕ ਸ਼ਹੀਦਾਂ ਦੇ ਸੁਫਨਿਆਂ ਵਾਲਾ ਪੰਜਾਬ ਮੁੜ ਦੇਖ ਸਕਣ। ਇਸ ਸਮੇਂ ਕਾਂਗਰਸ ਅਤੇ ਅਕਾਲੀ ਦਲ ਛੱਡ ਕੇ ਆਏ ਕਈ ਵਰਕਰਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕੀਤਾ ਗਿਆ। ਦਸ ਦਈਏ ਕਿ ਦਿੱਲੀ ਵਿਚ ਫਿਰ ਤੋਂ ਆਮ ਆਦਮੀ ਪਾਰਟੀ ਨੇ ਵੱਡੇ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।