
Punjabi youth Death in America: ਡੇਰਾ ਬਾਬਾ ਨਾਨਕ ਦੇ ਪਿੰਡ ਅਲਾਵਲਵਾਲ ਨਾਲ ਸੀ ਸਬੰਧਿਤ
Punjabi youth Death in America News: ਪੰਜਾਬ (Punjab) ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ( Punjabi youth) ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ( Death of a Punjabi youth) ਵਿਚ ਜਾ ਪੈਂਦੇ ਹਨ।
ਇਹ ਵੀ ਪੜ੍ਹੋ: Punjab Weather Update: ਪੰਜਾਬ ਦੇ ਕਈ ਇਲਾਕਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ, ਕਈ ਥਾਵਾਂ 'ਤੇ ਰਾਤ ਤੋਂ ਪੈ ਰਿਹਾ ਮੀਂਹ
ਅਜਿਹਾ ਹੀ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ, ਜਿਥੇ ਕੈਲੀਫੋਰਨੀਆ ਵਿਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਅਜੇਪਾਲ ਸਿੰਘ ਗਿੱਲ ਵਜੋਂ ਹੋਈ ਹੈ। ਜੋ ਕਿ ਡੇਰਾ ਬਾਬਾ ਨਾਨਕ ਦੇ ਪਿੰਡ ਅਲਾਵਲਵਾਲ ਨਾਲ ਸਬੰਧਿਤ ਸੀ।
ਇਹ ਵੀ ਪੜ੍ਹੋ: Panthak News: ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ ਤੇ ਹਰ ਫ਼ੈਸਲੇ ’ਤੇ ਫੁਲ ਚੜ੍ਹਾਵਾਂਗੇ: ਚਰਨਜੀਤ ਸਿੰਘ ਬਰਾੜ
ਦੱਸ ਦੇਈਏ ਕਿ ਅਜੇਪਾਲ ਅੱਠ ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਹ ਉੱਥੇ ਕੈਲੀਫੋਰਨੀਆ ’ਚ ਰਹਿੰਦਾ ਸੀ। ਮ੍ਰਿਤਕ ਅਜੇ ਕੁਆਰਾ ਸੀ। ਕੈਲੀਫੋਰਨੀਆ ’ਚ ਉਸ ਦੇ ਦੋਸਤਾਂ ਨੇ ਫੋਨ ’ਤੇ ਜਾਣਕਾਰੀ ਦਿੱਤੀ ਕਿ ਰੋਜ਼ ਵਾਂਗ ਉਹ ਇਕੱਠੇ ਸੁੱਤੇ ਸਨ ਪਰ ਸਵੇਰੇ ਅਜੇਪਾਲ ਸਿੰਘ ਨਹੀਂ ਉੱਠਿਆ। ਉਨ੍ਹਾਂ ਦੇਖਿਆ ਕਿ ਦਿਲ ਦਾ ਦੌਰਾ ਪੈਣ ਕਾਰਨ ਰਾਤ ਨੂੰ ਉਸ ਦੀ ਮੌਤ ਹੋ ਚੁੱਕੀ ਸੀ
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Punjabi youth Death in America News, stay tuned to Rozana Spokesman)