
ਬ੍ਰਿਟੇਨ ਵਿਚ ਭਾਰਤੀ ਮੂਲ ਦੇ ਇੱਕ ਸ਼ਖਸ ਦਾ ਜਨਮਦਿਨ ਉਸ ਸਮੇਂ ਇਕ ਡਰਾਉਣੇ ਸੁਪਨੇ ਵਿਚ ਬਦਲ ਗਿਆ
ਚੰਡੀਗੜ੍ਹ, ਬ੍ਰਿਟੇਨ ਵਿਚ ਭਾਰਤੀ ਮੂਲ ਦੇ ਇੱਕ ਸ਼ਖਸ ਦਾ ਜਨਮਦਿਨ ਉਸ ਸਮੇਂ ਇਕ ਡਰਾਉਣੇ ਸੁਪਨੇ ਵਿਚ ਬਦਲ ਗਿਆ ਜਦੋਂ ਉਸ ਦੀ ਪ੍ਰੇਮਿਕਾ ਨੇ ਪੁਲਿਸ ਬੁਲਾਕੇ ਉਸ ਦੇ ਖਿਲਾਫ ਹੀ ਨਸ਼ੇ ਦੀ ਹਾਲਤ ਵਿਚ ਗੱਡੀ ਚਲਾਉਣ ਦਾ ਇਲਜ਼ਾਮ ਲਗਾਉਂਦੇ ਹੋਏ ਰਿਪੋਰਟ ਦਰਜ ਕਰਵਾ ਦਿੱਤੀ। ਦੱਸ ਦਈਏ ਕਿ ਇਸ ਤੋਂ ਬਾਅਦ ਉਨ੍ਹਾਂ ਦੋਵਾਂ ਦੇ ਰਿਸ਼ਤੇ ਦਾ ਅੰਤ ਹੋ ਗਿਆ।
Punjab Origin Man Arrested
ਦੱਸਿਆ ਜਾਂਦਾ ਹੈ ਕਿ ਕਮਲਜੀਤ ਸਗੂ ਆਪਣੀ ਪ੍ਰੇਮਿਕਾ ਦੇ ਨਾਲ 18 ਜੂਨ ਨੂੰ ਅਪਣਾ 44ਵਾਂ ਜਨਮ ਦਿਨ ਮਨਾਉਣ ਲਈ ਨਿਕਲਿਆ ਸੀ। ਲਾਂਗਬੇਂਟਨ ਵਿਚ ਆਪਣੇ ਘਰ ਨੂੰ ਵਾਪਿਸ ਆਉਂਦੇ ਸਮੇਂ ਕਮਲਜੀਤ ਦੀ ਅਪਣੀ ਪ੍ਰੇਮਿਕਾ ਨਾਲ ਲੜਾਈ ਹੋ ਗਈ। ਲੜਾਈ ਤੋਂ ਬਾਅਦ ਕਮਲਜੀਤ ਆਪਣੀ ਕਾਰ ਵਿਚੋ ਸਿਗਰਟ ਪੇਪਰ ਖਰੀਦਣ ਲਈ ਬਾਹਰ ਨਿਕਲਿਆ। ਇਸ ਦੌਰਾਨ ਉਨ੍ਹਾਂ ਦੀ ਪ੍ਰੇਮਿਕਾ ਨੇ ਪੁਲਿਸ ਨੂੰ ਫੋਨ ਕਰਕੇ ਕਮਲਜੀਤ ਦੇ ਨਸ਼ੇ ਦੀ ਹਾਲਤ ਵਿਚ ਵਾਹਨ ਚਲਾਉਣ ਦੀ ਸ਼ਿਕਾਇਤ ਕਰ ਦਿੱਤੀ।
Punjab Origin Man Arrested
ਪ੍ਰੌਸੀਕਿਊਟਰ ਲੋਰਨਾ ਰਿਮੇਲ ਨੇ ਨਾਰਥ ਟਿਨੇਸਾਇਡ ਦੀ ਮਜਿਸਟਰੇਟੀ ਅਦਾਲਤ ਨੂੰ ਦੱਸਿਆ ਕਿ ਕਮਲਜੀਤ ਦੇ ਨਸ਼ੇ ਦੀ ਹਾਲਤ ਵਿਚ ਗੱਡੀ ਚਲਾਉਣ ਦੀ ਸੂਚਨਾ ਉਨ੍ਹਾਂ ਦੀ ਪ੍ਰੇਮਿਕਾ ਨੇ ਦਿੱਤੀ ਅਤੇ ਬਾਅਦ ਵਿਚ ਪੁਲਿਸ ਨੇ ਉਨ੍ਹਾਂ ਨੂੰ ਡਰਾਇਵਿੰਗ ਸੀਟ 'ਤੇ ਪਾਇਆ। ਅਦਾਲਤ ਨੇ ਨਸ਼ੇ ਦੀ ਹਾਲਤ ਵਿਚ ਗੱਡੀ ਚਲਾਉਣ ਲਈ ਕਮਲਜੀਤ ਉੱਤੇ ਜੁਰਮਾਨਾ ਲਗਾਇਆ ਅਤੇ ਨਾਲ ਹੀ 17 ਮਹੀਨਿਆਂ ਲਈ ਉਸ ਨੂੰ ਡਰਾਇਵਿੰਗ ਕਰਨ ਲਈ ਬੈਨ ਕਰ ਦਿੱਤਾ।