Canada News: ਕੈਨੇਡਾ ਵਿਚ ਪੰਜਾਬਣ ਮਾਂ ਤੇ 2 ਬੱਚਿਆਂ ਨੂੰ ਹਥਿਆਰਾਂ ਦੀ ਤਸਕਰੀ ਮਾਮਲੇ 'ਚ ਕੀਤਾ ਗ੍ਰਿਫਤਾਰ
Published : Oct 29, 2024, 10:53 am IST
Updated : Oct 29, 2024, 3:34 pm IST
SHARE ARTICLE
A Punjabi mother and 2 children were arrested in Canada in the case of arms smuggling
A Punjabi mother and 2 children were arrested in Canada in the case of arms smuggling

Canada News: ਕਰੋੜਾਂ ਦਾ ਕਰਦੇ ਸੀ ਕਾਰੋਬਾਰ

A Punjabi mother and 2 children were arrested in Canada in the case of arms smuggling: ​ਕੈਨੇਡਾ ‘ਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ‘ਚ ਇਕ ਔਰਤ ਅਤੇ ਚਾਰ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਵਿੱਚ ਇੱਕ ਔਰਤ ਅਤੇ ਉਸ ਦੇ ਦੋ ਪੁੱਤਰ ਸ਼ਾਮਲ ਹਨ। ਔਰਤ ਨੂੰ ਛੱਡ ਕੇ ਬਾਕੀ ਸਾਰੇ ਮੁਲਜ਼ਮਾਂ ਦੀ ਉਮਰ 20 ਤੋਂ 22 ਸਾਲ ਦਰਮਿਆਨ ਹੈ।

ਮੁਲਜ਼ਮਾਂ ਦੀ ਪਛਾਣ ਬਰੈਂਪਟਨ ਦੀ ਰਹਿਣ ਵਾਲੀ ਨਰਿੰਦਰ ਕੌਰ ਨਾਗਰਾ (61) ਅਤੇ ਉਸ ਦੇ ਦੋ ਪੁੱਤਰਾਂ ਨਵਦੀਪ ਨਾਗਰਾ (20) ਅਤੇ ਰਵਨੀਤ ਨਾਗਰਾ (22) ਵਜੋਂ ਹੋਈ ਹੈ। ਇਸ ਤੋਂ ਇਲਾਵਾ ਰਣਵੀਰ (20) ਅਤੇ ਪਵਨੀਤ ਨਾਹਲ (21) ਵੀ ਦੋਸ਼ੀ ਹਨ। ਦੋਸ਼ੀਆਂ 'ਤੇ ਕਰੀਬ 160 ਨਿਯਮਾਂ ਨੂੰ ਤੋੜਨ ਦਾ ਦੋਸ਼ ਹੈ। ਇਸ ਵਿੱਚ ਕਈ ਕੈਨੇਡੀਅਨ ਲੋਕ ਵੀ ਸ਼ਾਮਲ ਹਨ। ਇਹ ਜਾਣਕਾਰੀ ਪੀਲ ਰੀਜਨਲ ਪੁਲਿਸ ਨੇ ਦਿੱਤੀ ਹੈ। ਮੁਲਜ਼ਮ ਮੂਲ ਰੂਪ ਵਿੱਚ ਪੰਜਾਬ ਦੇ ਦੱਸੇ ਜਾਂਦੇ ਹਨ।

ਪੁਲਿਸ ਮੁਤਾਬਕ ਇਹ ਮਾਮਲਾ ਕਾਫੀ ਦਿਲਚਸਪ ਹੈ। ਇੱਕ 20 ਸਾਲਾ ਵਿਅਕਤੀ ਨੂੰ ਟ੍ਰੈਫਿਕ ਪੁਲਿਸ ਵੱਲੋਂ ਇੱਕ ਬੰਦੂਕ ਬਰਾਮਦ ਹੋਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਜਾਂਚ ਅੱਗੇ ਵਧੀ। ਫਿਰ ਜੁਲਾਈ ਤੋਂ ਸਤੰਬਰ ਤੱਕ ਸਪੈਸ਼ਲ ਇਨਫੋਰਸਮੈਂਟ ਬਿਊਰੋ ਦੇ ਅਧਿਕਾਰੀਆਂ ਨੇ 'ਪ੍ਰੋਜੈਕਟ ਸਲੇਜਹੈਮਰ' ਚਲਾਇਆ।

 ਇਸ ਨੇ ਪੀਲ ਖੇਤਰ ਅਤੇ ਗ੍ਰੇਟਰ ਟੋਰਾਂਟੋ ਏਰੀਆ (ਜੀਟੀਏ) ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਸਮੂਹਾਂ ਦੀ ਜਾਂਚ ਕੀਤੀ। ਪੀਲ ਰੀਜਨਲ ਪੁਲਿਸ, ਯਾਰਕ ਰੀਜਨਲ ਪੁਲਿਸ ਅਤੇ ਆਰਸੀਐਮਪੀ ਸਮੇਤ ਕਈ ਏਜੰਸੀਆਂ ਨੇ ਇਸ ਮਾਮਲੇ ਵਿੱਚ ਮਿਲ ਕੇ ਕੰਮ ਕੀਤਾ। ਇਸ ਤੋਂ ਬਾਅਦ ਇਨ੍ਹਾਂ ਮੁਲਜ਼ਮਾਂ ਦੇ ਘਰਾਂ ਦੀ ਤਲਾਸ਼ੀ ਲਈ ਵਾਰੰਟ ਲਏ ਗਏ। ਜਾਂਚ ਦੌਰਾਨ ਉਨ੍ਹਾਂ ਦੇ ਘਰੋਂ 11 ਹਥਿਆਰ ਬਰਾਮਦ ਹੋਏ। ਇਸ ਤੋਂ ਇਲਾਵਾ 32 ਪਾਬੰਦੀਸ਼ੁਦਾ ਮੈਗਜ਼ੀਨ, 900 ਤੋਂ ਵੱਧ ਗੋਲਾ ਬਾਰੂਦ, 53 ਗਲੋਕ ਸਿਲੈਕਟਰ ਸਵਿੱਚ ਅਤੇ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਕੈਨੇਡਾ ਵਿਚ ਹੋਰ ਰਹੀਆਂ ਅਪਰਾਧਕ ਘਟਨਾਵਾਂ ਨੂੰ ਲੈ ਕੇ ਕੈਨੇਡਾ ਪੁਲਿਸ ਚੌਕਸ ਹੈ। ਜਿਸ ਦੇ ਚੱਲਦਿਆਂ ਵੱਡੀ ਕਾਰਵਾਈ ਕਰਦੇ ਹੋਏ ਪੁਲਿਸੇ ਨੇ 5 ਲੋਕਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement