
ਜਦ ਕਦੇ ਵੀ ਰੈਡਰੰਡਮ-2020 ਦੀ ਗੱਲ ਚਲਦੀ ਹੈ ਤਾਂ ਕੈਨੇਡਾ ਰਹਿੰਦੇ ਪੰਜਾਬੀਆਂ ਦਾ ਜ਼ਿਕਰ ਇਸ ਵਿਚ ਸਭ ਤੋਂ ਪਹਿਲਾਂ ਆਉਂਦਾ ਹੈ ਕਿ ਉਹ ਇਸ ਮੁਹਿੰਮ ਦਾ ਡਟ ਕੇ ...
ਬ੍ਰੈਂਪਟਨ :- ਜਦ ਕਦੇ ਵੀ ਰੈਡਰੰਡਮ-2020 ਦੀ ਗੱਲ ਚਲਦੀ ਹੈ ਤਾਂ ਕੈਨੇਡਾ ਰਹਿੰਦੇ ਪੰਜਾਬੀਆਂ ਦਾ ਜ਼ਿਕਰ ਇਸ ਵਿਚ ਸਭ ਤੋਂ ਪਹਿਲਾਂ ਆਉਂਦਾ ਹੈ ਕਿ ਉਹ ਇਸ ਮੁਹਿੰਮ ਦਾ ਡਟ ਕੇ ਸਾਥ ਦੇ ਰਹੇ ਹਨ। ਇਸ ਵਿਚ ਕੈਨੇਡਾ ਵਸਦੇ ਸਾਰੇ ਪੰਜਾਬੀਆਂ ਨੂੰ ਬਦਨਾਮ ਕਰਨਾ ਗ਼ਲਤ ਹੈ ਕਿਉਂਕਿ ਸਾਰੇ ਪੰਜਾਬੀ ਰੈਫਰੰਡਮ-2020 ਦੇ ਪੱਖ ਵਿਚ ਨਹੀਂ ਹਨ। ਇਹ ਕਹਿਣਾ ਹੈ ਕੈਨੇਡਾ ਦੇ ਬ੍ਰੈਂਪਟਨ ਤੋਂ ਸੰਸਦ ਮੈਂਬਰ ਰਮੇਸ਼ ਸੰਘਾ ਦਾ।
referendum 2020
ਰਮੇਸ਼ ਸੰਘਾ ਦਾ ਕਹਿਣੈ ਕਿ ਕੈਨੇਡਾ ਵਿਚ ਰਹਿੰਦੇ ਸਾਰੇ ਪੰਜਾਬੀ ਖ਼ਾਲਿਸਤਾਨ ਦੇ ਪੱਖ ਵਿਚ ਨਹੀਂ ਹਨ ਪਰ ਕੁੱਝ ਲੋਕਾਂ ਕਾਰਨ ਕੈਨੇਡਾ ਵਿਚ ਰਹਿੰਦੇ ਸਾਰੇ ਪੰਜਾਬੀਆਂ ਨੂੰ ਖ਼ਾਲਿਸਤਾਨੀ ਸਮਰਥਕ ਮੰਨਿਆ ਜਾ ਰਿਹਾ ਹੈ। ਦਸ ਦਈਏ ਕਿ ਕੈਨੇਡਾ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਰਹਿੰਦੇ ਹਨ। ਜਿਨ੍ਹਾਂ ਨੇ ਅਪਣੀ ਮਿਹਨਤ ਸਦਕਾ ਕਾਫ਼ੀ ਨਾਮਣਾ ਖੱਟਿਆ ਹੈ ਅਤੇ ਬਹੁਤ ਸਾਰੇ ਪੰਜਾਬੀ ਕੈਨੇਡਾ ਦੀ ਸਿਆਸਤ ਵਿਚ ਵੀ ਹੱਥ ਅਜ਼ਮਾ ਰਹੇ ਹਨ।
Ramesh Sanga
ਇਸ ਸਮੇਂ ਕੈਨੇਡਾ ਦੀ ਸੰਸਦ ਵਿਚ ਪੰਜਾਬੀ ਮੂਲ ਦੇ 20 ਮੈਂਬਰ ਹਨ, ਜਿਨ੍ਹਾਂ ਵਿਚੋਂ 19 ਤਾਂ ਸੱਤਾਧਾਰੀ ਲਿਬਰਲ ਪਾਰਟੀ ਦੇ ਹੀ ਹਨ। ਉਮੀਦ ਕੀਤੀ ਜਾ ਰਹੀ ਹੈ ਕਿ 2019 ਵਿਚ ਹੋਣ ਵਾਲੀਆਂ ਸੰਸਦੀ ਚੋਣਾਂ ਵਿਚ ਵੀ ਪੰਜਾਬੀ ਫਿਰ ਤੋਂ ਵੱਡੀ ਜਿੱਤ ਹਾਸਲ ਕਰਨਗੇ। ਰਮੇਸ਼ ਸੰਘਾ ਨੇ ਅਪਣੇ ਬਿਆਨ ਨਾਲ ਕੈਨੇਡਾ ਵਸਦੇ ਉਨ੍ਹਾਂ ਪੰਜਾਬੀਆਂ ਨੂੰ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਹੈ,
ਜਿਨ੍ਹਾਂ ਦਾ ਖ਼ਾਲਿਸਤਾਨੀ ਸਮਰਥਕਾਂ ਦੀ ਰੈਫਰੰਡਮ-2020 ਮੁਹਿੰਮ ਨਾਲ ਕੋਈ ਵਾਹ-ਵਾਸਤਾ ਨਹੀਂ ਹੈ ਅਤੇ ਉਨ੍ਹਾਂ ਨੂੰ ਵੀ ਖ਼ਾਲਿਸਤਾਨੀ ਸਮਰਥਕ ਦੇ ਤੌਰ 'ਤੇ ਪਛਾਣਿਆ ਜਾਂਦਾ ਹੈ। ਦਸ ਦਈਏ ਕਿ ਰਮੇਸ਼ ਸੰਘਾ ਵੀ ਉਨ੍ਹਾਂ ਸੰਸਦ ਮੈਂਬਰਾਂ ਵਿਚੋਂ ਇਕ ਹਨ, ਜਿਨ੍ਹਾਂ ਨੇ ਕੈਨੇਡਾ ਦੀ ਜਨਤਕ ਸੁਰੱਖਿਆ ਰਿਪੋਰਟ ਵਿਚ 'ਸਿੱਖ ਅਤਿਵਾਦ' ਲਿਖੇ ਜਾਣ ਦਾ ਵਿਰੋਧ ਕੀਤਾ ਸੀ।