
ਚਾਰ ਮਹੀਨੇ ਪਹਿਲਾਂ ਹੀ ਉਹ ਇੱਕਲਾ ਵਾਪਸ ਇਟਲੀ ਵਿਖੇ ਗਿਆ ਸੀ
Punjab News:: ਇਟਲੀ ਦੇ ਸ਼ਹਿਰ ਅਰੋਮਾ ਵਿਖੇ ਰਹਿੰਦੇ, ਰਿਟਾਇਰਡ ਤਹਿਸੀਲਦਾਰ ਜਨਾਬ ਮੁਹੰਮਦ ਸਿਰਾਜ ਅਹਿਮਦ ਦੇ ਭਤੀਜੇ ਮੁਹੰਮਦ ਅਮਜਦ ਅਕਰਮ (43) ਪੁੱਤਰ ਮੁਹੰਮਦ ਅਕਰਮ ਦਾ ਅਚਾਨਕ ਦਿਹਾਂਤ ਹੋ ਗਿਆ।
ਮੁਹੰਮਦ ਸਿਰਾਜ ਅਹਿਮਦ ਨੇ ਦਸਿਆ ਕਿ ਮੁਹੰਮਦ ਅਮਜਦ ਅਕਰਮ ਜਿਸ ਨੂੰ ਇਟਲੀ ਵਲੋਂ ਪੀ.ਆਰ ਵੀ ਮਿਲੀ ਹੋਈ ਸੀ, 2015 ਵਿਚ ਪ੍ਰਵਾਰ ਸਮੇਤ ਇਟਲੀ ਤੋਂ ਭਾਰਤ ਅਪਣੇ ਪ੍ਰਵਾਰ ਕੋਲ ਮਲੇਰਕੋਟਲਾ ਵਾਪਸ ਆ ਗਿਆ ਸੀ। ਉਨ੍ਹਾਂ ਦਸਿਆ ਕਿ ਚਾਰ ਮਹੀਨੇ ਪਹਿਲਾਂ ਹੀ ਉਹ ਇੱਕਲਾ ਵਾਪਸ ਇਟਲੀ ਵਿਖੇ ਗਿਆ ਸੀ ਜਿਥੇ ਉਸਦੀ ਅਚਾਨਕ ਤਬੀਅਤ ਵਿਗੜਨ ਉਪਰੰਤ ਕਿਡਨੀਆਂ ਫੇਲ ਹੋਣ ਕਾਰਨ ਮੌਤ ਹੋ ਗਈ।
ਮੁਹੰਮਦ ਅਮਜਦ ਅਕਰਮ ਨੂੰ ਇਟਲੀ ਵਿਖੇ ਹੀ ਸਪੁਰਦੇ ਖਾਕ ਕੀਤਾ ਗਿਆ। ਉਨ੍ਹਾਂ ਦਸਿਆ ਕਿ ਪ੍ਰਵਾਰ ਵਲੋਂ ਮਰਹੂਮ ਨਮਿਤ ਉਨ੍ਹਾ ਦੀ ਰਿਹਾਇਸ਼ਗਾਹ ਸਥਾਨਕ ਨਿਸ਼ਾਤ ਕਲੋਨੀ ਨੇੜੇ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਮਲੇਰਕੋਟਲਾ ਵਿਖੇ ਤਿੰਨ ਰੋਜ਼ਾ ਅਫ਼ਸੋਸ ਰਖਿਆ ਗਿਆ ਹੈ।
(For more Punjabi news apart from Man from Malerkotla dies in Italy, stay tuned to Rozana Spokesman)