ਇਟਲੀ ਦੇ ਸ਼ਹਿਰ ਫਾਈਸਾ ਵਿਖੇ ਦੂਜੀ ਸੰਸਾਰ ਜੰਗ ਦੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀਆਂ ਭੇਟ  
Published : Dec 18, 2023, 9:06 pm IST
Updated : Dec 18, 2023, 9:06 pm IST
SHARE ARTICLE
 Paying homage to the martyred soldiers of the Second World War in Faisa, Italy
Paying homage to the martyred soldiers of the Second World War in Faisa, Italy

ਸਿੱਖ ਆਪਣੀਆਂ ਜਾਨਾਂ ਦੇ ਕੇ ਦੂਸਰਿਆਂ ਦੀਆਂ ਜਾਨਾਂ ਬਚਾਉਂਦੇ ਹਨ।

ਮਿਲਾਨ -   ਇਟਲੀ ਦੇ ਸ਼ਹਿਰ ਫਾਈਸਾ ਵਿਖੇ ਵਰਲਡ ਸਿਖ ਸ਼ਹੀਦ ਮਿਲਟਰੀ ਯਾਦਗਰ ਕਮੇਟੀ (ਰਜਿ.)  ਇਟਲੀ ਅਤੇ ਕਮੂਨੇ ਦੀ ਫਾਈਸਾ ਵਲੋਂ ਮਿਲ ਕੇ  ਦੂਸਰੀ ਸੰਸਾਰ ਜੰਗ ਵਿਚ ਸ਼ਹੀਦ ਹੋਏ ਸਿਖ ਫੌਜੀਆਂ ਅਤੇ ਇਟਲੀ ਦੇ ਸ਼ਹੀਦ ਫੌਜੀਆਂ ਦਾ  79ਵਾਂ ਸ਼ਹੀਦੀ ਦਿਵਸ ਮਨਾਇਆ ਗਿਆ। ਇਸ ਸ਼ਹੀਦੀ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਸ਼ਹੀਦੀ ਸਮਾਗਮ ਵਿਚ ਫਾਈਸਾ ਸ਼ਹਿਰ ਦੇ ਮੇਅਰ ਮਾਸਮੋ ਲਾਸੋਲਾ ਨੇ ਆਪਣੇ ਭਾਸ਼ਨ 'ਚ ਸਿੱਖ ਕੌਮ ਨੂੰ ਇਕ ਬਹਾਦਰ ਕੌਮ ਦੱਸਦਿਆ ਕਿਹਾ ਕਿ ਸਿੱਖ ਆਪਣੀਆਂ ਜਾਨਾਂ ਦੇ ਕੇ ਦੂਸਰਿਆਂ ਦੀਆਂ ਜਾਨਾਂ ਬਚਾਉਂਦੇ ਹਨ।

ਉਹਨਾਂ ਅੱਗੇ ਕਿਹਾ ਕਿ ਹੁਣ ਵੀ ਸਿੱਖ ਬਹੁਤ ਮਿਹਨਤ ਨਾਲ ਕੰਮ ਕਰਦੇ ਹਨ। ਸ਼ਰਧਾਂਲੀ ਸਮਾਗਮ ਵਿਚ ਸ਼ਾਮਲ ਹੋਣ ਲਈ  ਭਾਰਤੀ ਕੌਸਲੇਟ ਮਿਲਾਨ ਤੋਂ ਕੌਸਲੇਟ ਅਧਿਕਾਰੀ ਰਾਜ ਕਮਲ ਸ਼ਾਮਲ ਹੋਏ। ਇਸ ਮੌਕੇ ਵਰਲਡ ਸਿਖ ਸ਼ਹੀਦ ਕਮੇਟੀ (ਰਜਿ)  ਇਟਲੀ ਦੇ ਮੈਂਬਰ ਪ੍ਰਿਥੀਪਾਲ ਸਿੰਘ,  ਸੇਵਾ ਸਿੰਘ ਫੌਜੀ, ਸਤਨਾਮ ਸਿੰਘ, ਗੁਰਮੇਲ ਸਿੰਘ ਭਟੀ,  ਜਸਵੀਰ ਸਿੰਘ  ਧਨੋਤਾ,  ਹਰਜਾਪ ਸਿੰਘ,  ਪਰਿਮੰਦਰ ਸਿੰਘ ਤੇ ਕਾਰਾਵੇਨੇਰੀ ,ਮਿਉਂਸੀਪਲ ਤੇ ਹੋਰ ਸਾਬਕਾ ਫੌਜੀਆਂ ਸ਼ਹੀਦਾਂ ਨੂੰ ਆਰਗਿਲ ਵਾਲਿਆਂ ਨੇ ਵੀ  ਬੈਂਡ   ਨਾਲ ਸ਼ਰਧਾਂਲੀ ਭੇਂਟ ਕੀਤੀ ਅਤੇ ਹੋਰ ਵੀ ਬਹੁਤ ਸਾਰੇ ਇਟਾਲੀਅਨ ਸ਼ਾਮਲ ਹੋਏ।

SHARE ARTICLE

ਏਜੰਸੀ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement