
ਸਿੱਖ ਧਰਮ ਦੀ ਲੰਗਰ ਪ੍ਰਥਾ ਅਤੇ ਸੇਵਾ ਤੋਂ ਪ੍ਰਭਾਵਤ ਹੋ ਕੇ ਵੱਖ ਵੱਖ ਧਰਮਾਂ, ਦੇਸ਼ਾਂ ਅਤੇ ਪ੍ਰਾਂਤਾਂ ਦੇ ਲੋਕ ਸਿੱਖ ਧਰਮ ਵਿਚ ਸ਼ਾਮਲ ਹੋ ਰਹੇ ਹਨ
ਸਿੱਖ ਧਰਮ ਦੀ ਲੰਗਰ ਪ੍ਰਥਾ ਅਤੇ ਸੇਵਾ ਤੋਂ ਪ੍ਰਭਾਵਤ ਹੋ ਕੇ ਵੱਖ ਵੱਖ ਧਰਮਾਂ, ਦੇਸ਼ਾਂ ਅਤੇ ਪ੍ਰਾਂਤਾਂ ਦੇ ਲੋਕ ਸਿੱਖ ਧਰਮ ਵਿਚ ਸ਼ਾਮਲ ਹੋ ਰਹੇ ਹਨ ਅਤੇ ਸਿੱਖੀ ਸਰੂਪ ਧਾਰ ਕੇ ਸਿੱਖੀ ਦਾ ਪ੍ਰਚਾਰ ਵੀ ਕਰ ਰਹੇ ਹਨ। ਇਸੇ ਤਰ੍ਹਾਂ ਨਿਜੇਲ ਨਾਂਅ ਦੀ ਇਕ ਜਮਾਇਕਨ ਲੜਕੀ ਨੇ ਸਿੱਖ ਕੌਮ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ ਅਪਣੇ ਨਾਂਅ ਅਤੇ ਅਤੇ ਅਪਣੀ ਪਛਾਣ ਨੂੰ ਬਦਲ ਕੇ ਸਿੱਖ ਬਣਨ ਦਾ ਫੈਸਲਾ ਲਿਆ ਹੈ। ਨਿਊਯਾਰਕ ਦੀ ਇਸ ਵਾਸੀ ਜਮਾਇਕਨ ਨੂੰ ਕਮਲਜੀਤ ਕੌਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਹ ਪੰਜਾਬੀ ਪਰਵਾਸੀਆਂ ਦੀ ਤੀਜੀ ਪੀੜ੍ਹੀ ਨੂੰ ਬਹੁਤ ਹੈਰਾਨ ਕਰਦਾ ਹੈ ਕਿਉਂਕਿ ਵਿਦੇਸ਼ਾਂ ਵਿਚ ਜ਼ਿਆਦਾਤਰ ਬੱਚੇ ਅਪਣੀ ਮਾਂ ਬੋਲੀ ਦੀ ਪਛਾਣ ਨਾਲ ਜੂਝਦੇ ਹਨ।
Langar
ਸਿੱਖ ਧਰਮ ਵਿਚ ਲੰਗਰ ਅਤੇ ਸੇਵਾ ਅਜਿਹੇ ਸਿਧਾਂਤ ਹਨ ਜੋ ਹੋਰ ਧਰਮਾਂ ਦੇ ਲੋਕਾਂ ਨੂੰ ਸਿੱਖ ਬਣਨ ਲਈ ਆਕਰਸ਼ਿਤ ਕਰਦੇ ਹਨ। ਕੈਨੇਡਾ ਵਿਚ ਰਹਿ ਰਹੇ ਪੈਟ ਸਿੰਘ ਦਾ ਕਹਿਣਾ ਹੈ ਕਿ ਕਰੀਬ ਚਾਰ ਸਾਲ ਪਹਿਲਾਂ ਇਕ ਦਿਨ ਉਹ ਗੁਰਦੁਆਰਾ ਸਾਹਿਬ ਕੋਲੋਂ ਲੰਘ ਰਿਹਾ ਸੀ ਤਾਂ ਉਸ ਨੇ ਲੋਕਾਂ ਦੀ ਲਾਈਨ ਲੱਗੀ ਦੇਖੀ ਜਦੋਂ ਉਸ ਨੇ ਅੱਗੇ ਜਾ ਕੇ ਦੇਖਿਆ ਤਾਂ ਕੁੱਝ ਸਿੱਖ ਲੋਕ ਸਿਰ 'ਤੇ ਪਟਕਾ ਬੰਨ੍ਹ ਕੇ ਲੋਕਾਂ ਨੂੰ ਲੰਗਰ ਵੰਡ ਰਹੇ ਸਨ ਤਾਂ ਉਹ ਬਹੁਤ ਪ੍ਰਭਾਵਿਤ ਹੋਇਆ ਅਤੇ ਖ਼ੁਦ ਵੀ ਸੇਵਾ ਕਰਨ ਲੱਗ ਪਿਆ। ਪੈਟ ਸਿੰਘ ਨੇ ਇਕ ਸਿੱਖ ਧਰਮ ਦੀ ਕਈ ਪਹਿਲੂਆਂ ਨੂੰ ਅਪਣਾਇਆ ਹੈ। ਪੈਟ ਸਿੰਘ ਦਾ ਕਹਿਣਾ ਹੈ ਕਿ ਉਹ ਧਾਰਮਿਕ ਗ੍ਰੰਥਾਂ ਨੂੰ ਸਮਝਣ ਲਈ ਪੰਜਾਬੀ ਵੀ ਸਿੱਖ ਰਿਹਾ ਹੈ।
Sikhs
ਪਰ ਦੂਜੇ ਪਾਸੇ ਲੁਧਿਆਣਾ ਦੇ ਪਰਵਾਸੀ ਗੁਰਮੀਤ ਗਿੱਲ ਨੂੰ ਉਸਦੇ ਪਰਿਵਾਰ ਨੇ ਕਰੀਬ 10 ਸਾਲਾਂ ਤੋਂ ਬੇਦਖਲ ਕਰ ਦਿੱਤਾ ਹੈ ਕਿਉਂਕਿ ਉਸ ਨੇ ਇਕ ਗੋਰੀ ਨਾਲ ਵਿਆਹ ਕਰਵਾਇਆ ਹੈ। ਉਸ ਦੀ ਪਤਨੀ ਦਾ ਨਾਂਅ ਲੌਰੀ ਵਿਲੀਅਮਜ਼ ਹੈ। ਲੌਰੀ ਵਿਲੀਅਮਜ਼ ਦਾ ਕਹਿਣਾ ਹੈ ਕਿ ਉਹ ਇਕ ਪੰਜਾਬੀ ਸਿੱਖ ਨਾਲ ਵਿਆਹੀ ਹੈ। ਲੌਰੀ ਦਾ ਕਹਿਣਾ ਹੈ ਕਿ ਉਹਨਾਂ ਨੇ ਅਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਸਿੱਖੀ ਸਿਧਾਂਤਾ ਨਾਲ ਪਾਲਿਆ ਹੈ। ਉਸਦਾ ਕਹਿਣਾ ਹੈ ਕਿ ਉਹ ਦੋਵੇਂ ਪ੍ਰਮਾਤਮਾ ਨੂੰ ਬਰਾਬਰ ਮੰਨਦੇ ਹਨ।
Foreign Sikhs
ਲੌਰੀ ਦਾ ਕਹਿਣਾ ਹੈ ਕਿ ਉਸਦਾ ਸਬੰਧ ਈਸਾਈ ਪਿਛੋਕੜ ਨਾਲ ਹੈ ਪਰ ਉਸਨੂੰ ਯਕੀਨ ਹੈ ਕਿ ਉਹਨਾਂ ਦੋਵਾਂ ਦੀ ਪ੍ਰਾਰਥਨਾ ਇਕੋ ਰੱਬ ਤੱਕ ਪਹੁੰਚਦੀ ਹੈ। ਉਸ ਦੇ ਮਨ ਵਿਚ ਗੁਰਮੀਤ ਦੇ ਪਰਿਵਾਰ ਲਈ ਬਹੁਤ ਆਦਰ ਅਤੇ ਸਤਿਕਾਰ ਹੈ ਕਿਉਂਕਿ ਉਹਨਾਂ ਨੇ ਇਕ ਬਹੁਤ ਵਧੀਆ ਇਨਸਾਨ ਨੂੰ ਜਨਮ ਦਿੱਤਾ ਹੈ। ਲੌਰੀ ਦਾ ਕਹਿਣਾ ਹੈ ਕਿ ਉਹ ਗੁਰਮੀਤ ਦੇ ਪਰਿਵਾਰ ਦਾ ਦਿਲ ਜਿੱਤਣਾ ਚਾਹੁੰਦੀ ਹੈ।
Foreign Sikhs
ਵਿਚਾਰਨਯੋਗ ਗੱਲ ਇਹ ਹੈ ਕਿ ਜਿੱਥੇ ਸਿੱਖ ਸਿਧਾਂਤਾਂ ਨੂੰ ਮੰਨਣ ਵਾਲੇ ਦੂਜੇ ਧਰਮਾਂ ਤੋਂ ਪਰਵਰਤਿਤ ਹੋ ਰਹੇ ਲੋਕਾਂ ਦਾ ਸਵਾਗਤ ਕਰਦੇ ਹਨ ਤਾਂ ਫਿਰ ਅਪਣੇ ਹੀ ਭਾਈਚਾਰੇ ਦੇ ਦੂਜੇ ਧਰਮਾਂ ਦੇ ਜੀਵਨਸਾਥੀਆਂ ਦਾ ਸਵਾਗਤ ਕਰਨ ਵਿਚ ਫਾਡੀ ਕਿਉਂ ਹਨ। ਜੇ ਕਿਤੇ ਉਹਨਾਂ ਦਾ ਵੀ ਪਿਆਰ ਨਾਲ ਸਵਾਗਤ ਕੀਤਾ ਜਾਵੇ ਤਾਂ ਉਹ ਸਿੱਖ ਧਰਮ ਵਿਚ ਪਰਵੇਸ਼ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।