ਮੈਲਬੌਰਨ ਹਵਾਈ ਅੱਡੇ ਤੋਂ ਅੰਮਿ੍ਰਤਸਰ ਲਈ ਯਾਤਰੀਆਂ ਦੀ ਗਿਣਤੀ ਸੱਭ ਤੋਂ ਵੱਧ
Published : Aug 30, 2019, 7:47 am IST
Updated : Aug 31, 2019, 8:16 am IST
SHARE ARTICLE
Airport
Airport

ਗੁਰੂ ਰਾਮਦਾਸ ਏੇਅਰਪੋਰਟ ਦਾ ਨਵਾਂ ਰੀਕਾਰਡ

ਅੰਮਿ੍ਰਤਸਰ : ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡਾ ਅੰਮਿ੍ਰਤਸਰ ਨੇ ਵਿਦੇਸ਼ੀ ਹਵਾਈ ਅੱਡਿਆਂ ਤੋਂ ਸਵਾਰੀਆਂ ਭੇਜਣ ਵਿੱਚ ਮੁੜ ਬਾਜ਼ੀ ਮਾਰੀ ਹੈ। ਫਲਾਈ ਅੰਮਿ੍ਰਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਸਮਾਜ ਸੇਵੀ ਸੰਸਥਾ ਅੰਮਿ੍ਰਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਮੈਲਬੌਰਨ, ਆਸਟਰੇਲੀਆ ਦੇ ਨਾਲ ਲਗਦੇ ਸ਼ਹਿਰ ਜੀਲੌਂਗ ਦੀ ਅਖ਼ਬਾਰ ‘ਜੀਲੌਂਗ ਐਡਵਰਟਾਇਜ਼ਰ’ ਵਿੱਚ ਕਿਹਾ ਗਿਆ ਹੈ ਕਿ ਮੈਲਬੌਰਨ ਐਵਾਲੋਨ ਏਅਰਪੋਰਟ ‘ਤੋਂ ਏਅਰ ਏਸ਼ੀਆ ਐਕਸ ਦੀ ਉਡਾਣ ਜੋ ਕਿ ਬਰਾਸਤਾ ਕੁਆਲਾਲੰਪੂਰ, ਅੰਮਿ੍ਰਤਸਰ ਦੀਆਂ ਸਵਾਰੀਆਂ ਲੈ ਕੇ ਅੱਗੇ ਜਾਂਦੀ ਹੈ, ਦੀ ਗਿਣਤੀ ਸਭ ਤੋਂ ਵੱਧ ਹੈ। ਥਾਈਲੈਂਡ ਦਾ ਫੁਕੇਟ ਦੂਜੇ, ਭਾਰਤ ਦਾ ਕੋਚੀ ਤੀਸਰੇ, ਮਲੋਸ਼ੀਆ ਤੋਂ ਪੈਨਾਂਗ ਚੋਥੇ ਤੇ ਬੈਂਕਾਕ ਪੰਜਵੇ ਨੰਬਰ ਤੇ ਹਨ। 

Melbourne Avalon AirportMelbourne Avalon Airport

ਏਅਰ ਏਸ਼ੀਆ ਐਕਸ ਹੀ ਕੇਵਲ ਇਕੋ ਇੱਕ ਅੰਤਰ ਰਾਸ਼ਟਰੀ ਏਅਰਲਾਇਨ ਹੈ ਜੋ ਦਸੰਬਰ 2018 ਤੋਂ ਮੈਲਬੌਰਨ ਦੇ ਐਵਲੋਨ ਏਅਰਪੋਰਟ ਤੋਂ ਰੋਜ਼ਾਨਾ ਦੋ ਉਡਾਣਾਂ ਕੁਆਲਾਲੰਪੂਰ ਨੂੰ ਚਲਾ ਰਹੀ ਹੈ। ਏਅਰ ਏਸ਼ੀਆ ਨੇ ਕੁਆਲਾਲੰਪੂਰ ਤੋਂ ਅੰਮਿ੍ਰਤਸਰ ਤੀਕ ਹਫ਼ਤੇ ਵਿੱਚ ਚਾਰ ਉਡਾਣਾਂ ਅਗਸਤ 2018 ਵਿੱਚ ਸ਼ੁਰੂ ਕੀਤੀਆਂ ਸਨ। ਇਹ ਏਅਰਲਾਈਨ 377 ਸੀਟਾਂ ਵਾਲੀ ਏਅਰਬਸ ਏ-330 ਜਹਾਜ਼ ਦੀ ਵਰਤੋਂ ਕਰਦੀ ਹੈ, ਜਿਸ ਵਿਚ 365 ਇਕਾਨਮੀ ਤੇ 12 ਬਿਜ਼ਨਸ ਕਲਾਸ ਦੀਆਂ ਸੀਟਾਂ ਹਨ। 
ਐਵਲੋਨ ਏਅਰਪੋਰਟ ਦੇ ਸੀ.ਈ.ਓ. ਜਸਟਿਨ ਗਿਡਿੰਗਜ਼ ਦਾ ਕਹਿਣਾ ਹੈ ਕਿ ਭਾਰਤ ਦੀ ਮਾਰਕੀਟ ਟੂਰਿਸਟਾਂ ਨੂੰ ਬਹੁਤ ਮੌਕਾ ਦੇ ਰਹੀ ਹੈ । 

Sri Guru Ram Dass Jee International Airport, AmritsarSri Guru Ram Dass Jee International Airport, Amritsar

ਉਨ੍ਹਾਂ ਇਸ ਗੱਲ ਦੀ ਹੈਰਾਨੀ ਪ੍ਰਗਟ ਕੀਤੀ ਕਿ ਚੀਨ ਦਾ ਏਅਰਪੋਰਟ ਪਹਿਲੇ ਪੰਜ ਸਥਾਣਾਂ ਵਿੱਚ ਵਿੱਚ ਨਹੀਂ ਹੈ। ਇਸ ਰਿਪੋਰਟ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਅਤੇ ਅੰਮਿ੍ਰਤਸਰ ਦੀ ਮਹੱਤਤਾ ਨੂੰ ਵਿਸਥਾਰ ਨਾਲ ਖ਼ਬਰ ਵਿਚ ਪ੍ਰਕਾਸ਼ਿਤ ਕੀਤਾ ਹੈ।  ਸਮੀਪ ਸਿੰਘ ਗੁਮਟਾਲਾ ਨੇ ਦਾਅਵਾ ਕੀਤਾ ਹੈ ਕਿ ਇਹ ਫਲਾਈ ਅੰਮਿ੍ਰਤਸਰ ਇਨੀਸ਼ੀਏਟਿਵ ਦੀ ਮੁਹਿੰਮ ਦਾ ਹੀ ਨਤੀਜਾ ਹੈ ਕਿ ਇਸ ਏਅਰ ਏਸ਼ੀਆ ਨੇ ਅੰਮਿ੍ਰਤਸਰ ਤੋਂ ਉਡਾਣ ਸ਼ੁਰੂ ਕੀਤੀ ਹੈ।

Amritsar stationAmritsar 

ਸਤੰਬਰ 2017 ਵਿੱਚ ਜਦ ਇਸ ਹਵਾਈ ਕੰਪਨੀ ਪਾਸ ਪਹੁੰਚ ਕੀਤੀ ਗਈ ਤਾਂ ਉਸ ਸਮੇਂ ਇਸ ਗੱਲ ਦੀ ਚਿੰਤਾ ਸੀ ਕਿ ਮਲਿੰਡੋ ਏਅਰਲਾਈਨ ਵੱਲੋਂ ਅੰਮਿ੍ਰਤਸਰ ਤੋਂ ਕੁਆਲਾਲੰਪੂਰ ਦੇ ਚਲਦਿਆਂ ਏਅਰ ਏਸ਼ੀਆ ਦਾ 377 ਸੀਟਾਂ ਵਾਲਾ ਜਹਾਜ਼ ਕਿਵੇਂ ਭਰੇਗਾ? ਉਨ੍ਹਾਂ ਵੱਲੋਂ ਏਅਰ ਲਾਇਨ ਨੂੰ ਵਿਸ਼ਵਾਸ਼ ਦਵਾਇਆ ਗਿਆ ਸੀ ਕਿ ਆਸਟਰੇਲੀਆ ਅਤੇ ਹੋਰਨਾਂ ਦੱਖਣੀ ਏਸ਼ੀਆਈ ਮੁਲਕਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਵਸਦੇ ਹਨ ਜਿਨ੍ਹਾਂ ਵਿੱਚੋਂ ਬਹੁਤੇ ਅੰਮਿ੍ਰਤਸਰ ਤੋਂ ਸਿੱਧੀ ਉਡਾਣ ਨੂੰ ਪਸੰਦ ਕਰਨਗੇ।

MalaysiaMalaysia

ਏਅਰ ਏਸ਼ੀਆਂ ਐਕਸ ਦੀਆਂ ਮਲੇਸ਼ੀਆਂ ਤੋਂ 140 ਹਵਾਈ ਅੱਡਿਆਂ ਨੂੰ ਉਡਾਣਾਂ ਜਾਂਦੀਆਂ ਹਨ। ਇਸ ਤੋਂ ਇਲਾਵਾ ਸਿੰਗਾਪੁਰ ਦੀ ਸਕੂਟ ਤੇ ਮਲੇਸ਼ੀਆਂ ਦੀ ਮਲਿੰਡੋ ਅਸਟਰੇਲੀਆ, ਨਿਉਜ਼ੀਲੈਂਡ, ਮਲੇਸ਼ੀਆ ਆਦਿ ਦੇ ਦੇਸ਼ਾਂ ਨੂੰ ਉਡਾਣਾਂ ਭਰਦੀਆਂ ਹਨ। ਇਨ੍ਹਾਂ ਦੀਆਂ ਟਿਕਟਾਂ ਵੀ ਸਸਤੀਆਂ ਹਨ ਤੇ ਅਸਟਰੇਲੀਆ ਦੇ ਪ੍ਰਸਿੱਧ ਸ਼ਹਿਰਾਂ ਜਿਵੇਂ ਕਿ ਸਿਡਨੀ, ਪਰਥ, ਗੋਲਡ ਕੋਸਟ, ਬਿ੍ਰਸਬੇਨ, ਐਡੀਲੇਡ ਆਦਿ ਨੂੰ ਪੁੱਜਣ ਵਿੱਚ ਕੇਵਲ 14 ਤੋਂ 17 ਘੰਟੇ ਲੱਗਦੇ ਹਨ। ਦਿੱਲੀ ਹਵਾਈ ਅੱਡੇ ਦੀ ਖ਼ਜ਼ਲ ਖੁਆਰੀ ਤੋਂ ਵੀ ਬਚਿਆ ਜਾਂਦਾ ਹੈ।

ਭਾਰਤ ਵਿੱਚ ਇਨੀਸ਼ੀਏਟਿਵ ਦੇ ਕਨਵੀਨਰ ਤੇ ਅੰਮਿ੍ਰਤਸਰ ਵਿਕਾਸ ਮੰਚ ਦੇ ਸਕੱਤਰ ਸ੍ਰੀ ਯੋਗੇਸ਼ ਕੁਮਾਰ ਦਾ ਕਹਿਣਾ ਹੈ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਅੰਮਿ੍ਰਤਸਰ ਹਵਾਈ ਅੱਡੇ ਤੋਂ ਵਿਦੇਸ਼ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਬਹੁਤ ਹਨ। ਫਲਾਈ ਅੰਮਿ੍ਰਤਸਰ ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਦੇ ਕਨਵੀਨਰ ਸ. ਅਨੰਤਦੀਪ ਸਿੰਘ ਢਿੱਲੋਂ ਨੇ ਇਸ ਗੱਲ ‘ਤੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਅਮਰੀਕਾ, ਕੈਨੇਡਾ, ਇਟਲੀ ,ਲੰਡਨ ,ਇੰਗਲੈਂਡ, ਜਰਮਨ ਆਦਿ ਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਰਹਿੰਦੇ ਹਨ ਪਰ ਏਅਰ ਇੰਡੀਆ ਜਾਂ ਹੋਰਨਾਂ ਭਾਰਤੀ ਹਵਾਈ ਕੰਪਨੀਆਂ ਵੱਲੋਂ ਇਨ੍ਹਾਂ ਦੇਸ਼ਾਂ ਨੂੰ ਅੰਮਿ੍ਰਤਸਰ ਤੋਂ ਸਿੱਧੀਆਂ ਉਡਾਣਾਂ ਕਿਉਂ ਨਹੀਂ ਸ਼ੁਰੂ ਕੀਤੀਆਂ ਜਾ ਰਹੀਆਂ? 

AirwaysAirways

ਉਹਨਾਂ ਨੇ ਸ਼ਹਿਰੀ ਹਵਾਬਾਜੀ ਮੰਤਰੀ ਸ. ਹਰਦੀਪ ਸਿੰਘ ਪੁਰੀ ਨੂੰ ਅਪੀਲ ਕੀਤੀ ਹੈ ਕਿ ਓਮਾਨ, ਤੁਰਕੀ, ਬਹਿਰੀਨ, ਯੂ ਏ ਈ ਤੋਂ ਇਲਾਵਾ ਮੱਧ ਏਸ਼ੀਆ ਦੇ ਬਾਕੀ ਦੇਸ਼ਾਂ ਤੋਂ ਇਲਾਵਾ ਯੂਰਪ ਦੀਆਂ ਕਈ ਹਵਾਈ ਕੰਪਨੀਆਂ ਅੰਮਿ੍ਰਤਸਰ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰਨੀਆਂ ਚਾਹੁੰਦੀਆਂ ਹਨ ਪਰ ਇਨ੍ਹਾਂ ਮੁਲਕਾਂ ਨਾਲ ਦੁਵੱਲੇ ਹਵਾਈ ਸਮਝੌਤੇ ਰੁਕਾਵਟ ਬਣੇ ਹਨ, ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ। ਜੇ ਦੁਵੱਲੇ ਸਮਝੌਤੇ ਹੋ ਜਾਂਦੇ ਹਨ ਤਾਂ ਜਿਵੇਂ ਕਿ ਉਨ੍ਹਾਂ ਅੰਮਿ੍ਰਤਸਰ ਤੋਂ ਚੋਣ ਲੜਨ ਵੇਲੇ ਕਿਹਾ ਸੀ ਕਿ ਉਹ ਅੰਮਿ੍ਰਤਸਰ ਨੂੰ ਧੁਰਾ (ਹੱਬ) ਬਣਾ ਕੇ ਸਿੱਧੀਆਂ ਉਡਾਣਾਂ ਸ਼ੁਰੂ ਕਰਨਗੇ ਪੂਰਾ ਹੋ ਜਾਵੇਗਾ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement