ਬਾਰਿਸ਼ ਨੇ ਡੋਬਿਆ ਟ੍ਰੈਕ, 2000 ਯਾਤਰੀਆਂ ਦੇ ਨਾਲ ਫਸੀ ਮਹਾਲਕਸ਼ਮੀ ਐਕਸਪ੍ਰੈੱਸ
Published : Jul 27, 2019, 11:21 am IST
Updated : Jul 27, 2019, 12:42 pm IST
SHARE ARTICLE
Mahalaxmi express badlapur
Mahalaxmi express badlapur

ਮੁੰਬਈ 'ਚ ਭਾਰੀ ਮੀਂਹ ਦੇ ਚੱਲਦੇ ਟਰੇਨਾਂ ਦੀ ਆਵਾਜਾਈ 'ਤੇ ਅਸਰ ਪਿਆ ਹੈ। ਮਹਾਲਕਸ਼ਮੀ ਐਕਸਪ੍ਰੇਸ ਨੂੰ ਬਦਲਾਪੁਰ

ਮੁੰਬਈ : ਮੁੰਬਈ 'ਚ ਭਾਰੀ ਮੀਂਹ ਦੇ ਚੱਲਦੇ ਟਰੇਨਾਂ ਦੀ ਆਵਾਜਾਈ 'ਤੇ ਅਸਰ ਪਿਆ ਹੈ। ਮਹਾਲਕਸ਼ਮੀ ਐਕਸਪ੍ਰੇਸ ਨੂੰ ਬਦਲਾਪੁਰ ਅਤੇ ਵਾਨਗਾਨੀ ਦੇ 'ਚ ਰੋਕ ਦਿੱਤਾ ਗਿਆ ਹੈ। ਟ੍ਰੈਕ 'ਤੇ ਪਾਣੀ ਭਰਨ ਦੀ ਵਜ੍ਹਾ ਨਾਲ ਇਸ ਟ੍ਰੇਨ ਨੂੰ ਰੋਕਿਆ ਗਿਆ ਹੈ। ਸੈਂਟਰਲ ਰੇਲਵੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਟ੍ਰੇਨ ਦੇ ਰੋਕੇ ਜਾਣ ਕਾਰਨ ਉਸ 'ਚ ਯਾਤਰਾ ਕਰ ਰਹੇ ਕਰੀਬ 2000 ਯਾਤਰੀ ਫਸ ਗਏ ਹਨ।ਐਨਡੀਆਰਐਫ ਦੀ ਟੀਮ ਮੌਕੇ 'ਤੇ ਰਵਾਨਾ ਹੋ ਗਈ ਹੈ। ਰੇਲਵੇ ਪ੍ਰੋਟੈਕਸ਼ਨ ਫੋਰਸ ਅਤੇ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਮੌਜੂਦ ਹਨ। ਸੈਂਟਰਲਜ਼ ਰੇਲਵੇ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਨੇ ਬਚਾਅ ਦਲ ਨੂੰ ਤਰੁੰਤ ਜਾ ਕੇ ਉੱਥੇ ਫਸੇ 2 ਹਜ਼ਾਰ ਲੋਕਾਂ ਕੱਢਣ ਦੇ ਨਿਰਦੇਸ਼ ਦਿੱਤੇ ਹਨ।

Mahalaxmi express badlapurMahalaxmi express badlapur

ਦੇਸ਼ ਦੀ ਆਰਥਿਕ ਰਾਜਧਾਨੀ ਦੀਆਂ ਕਈ ਇਮਾਰਤਾਂ ਅਤੇ ਦੁਕਾਨਾਂ 'ਚ ਪਾਣੀ ਭਰ ਗਿਆ ਹੈ। ਸੜਕ 'ਤੇ ਲੰਬੇ ਜਾਮ ਨਾਲ ਵੀ ਲੋਕ ਪਰੇਸ਼ਾਨ ਹਨ। ਉੱਥੇ ਹੀ ਤੇਜ਼ ਬਾਰਿਸ਼ ਕਾਰਨ 24 ਫਲਾਈਟਸ ਕੈਂਸਲ ਕਰ ਦਿੱਤੀਆਂ ਹਨ, ਜਦੋਂ ਕਿ 9 ਨੂੰ ਡਾਇਵਰਟ ਕੀਤਾ ਗਿਆ ਹੈ। ਬਾਰਿਸ਼ 'ਚ ਫਸੀ ਮਹਾਲਕਸ਼ਮੀ ਐਕਸਪ੍ਰੈੱਸ ਦੇ ਯਾਤਰੀਆਂ ਲਈ ਰੇਲਵੇ ਸੁਰੱਖਿਆ ਫੋਰਸ (ਆਰ.ਪੀ.ਐੱਫ.) ਦੇ ਜਵਾਨ ਅਤੇ ਸਥਾਨਕ ਪੁਲਿਸ ਦੇ ਲੋਕ ਬਿਸਕੁੱਟ ਅਤੇ ਪਾਣੀ ਲੈ ਕੇ ਪਹੁੰਚੇ ਹਨ।  ਮੌਸਮ ਵਿਭਾਗ ਅਨੁਸਾਰ ਫਿਲਹਾਲ ਬਾਰਿਸ਼ ਨਾਲ ਰਾਹਤ ਮਿਲਣ ਦੇ ਆਸਾਰ ਨਹੀਂ ਹਨ। ਅਗਲੇ 48 ਘੰਟਿਆਂ 'ਚ ਤੇਜ਼ ਬਾਰਸ਼ ਦਾ ਅਨੁਮਾਨ ਹੈ। ਉੱਥੇ ਹੀ ਅੱਜ ਯਾਨੀ ਸ਼ਨੀਵਾਰ ਸਵੇਰ ਤੋਂ ਹੀ ਅੰਧੇਰੀ, ਸਾਇਨ ਅਤੇ ਕੁਰਲਾ ਵਰਗੇ ਇਲਾਕਿਆਂ 'ਚ ਭਾਰੀ ਬਾਰਸ਼ ਹੋ ਰਹੀ ਹੈ।

 



 

 

ਵਿਭਾਗ ਅਨੁਸਾਰ ਅਗਲੇ 4 ਘੰਟਿਆਂ ਦੌਰਾਨ ਠਾਣੇ, ਰਾਏਗੜ੍ਹ ਅਤੇ ਮੁੰਬਈ 'ਚ 50 ਤੋਂ 60 ਕਿਲੋਮੀਟਰ ਪ੍ਰਤੀਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਆਸਾਰ ਹਨ। ਲੋਕਾਂ ਨੂੰ ਸਮੁੰਦਰ ਤੱਟ 'ਤੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਖਰਾਬ ਮੌਸਮ ਕਾਰਨ ਹਵਾਈ ਯਾਤਰਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਭਾਰੀ ਬਾਰਿਸ਼ ਕਾਰਨ ਕਰੀਬ ਸਾਰੀਆਂ ਉਡਾਣਾਂ ਅੱਧੇ ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ। ਛੱਤਰਪਤੀ ਸ਼ਿਵਾਜੀ ਕੌਮਾਂਤਰੀ ਏਅਰਪਰੋਟ 'ਤੇ ਹਾਲੇ ਵੀ ਦ੍ਰਿਸ਼ਤਾ ਅਸਥਿਰ ਬਣੀ ਹੋਈ ਹੈ। ਸ਼ੁੱਕਰਵਾਰ ਨੂੰ ਖੇਤਰੀ ਮੌਸਮ ਵਿਭਾਗ ਨੇ ਮੁੰਬਈ ਤੋਂ ਇਲਾਵਾ, ਠਾਣੇ ਅਤੇ ਪੁਣੇ ਲਈ ਓਰੈਂਜ ਅਲਰਟ ਜਾਰੀ ਕੀਤਾ ਸੀ।

Mahalaxmi express badlapurMahalaxmi express badlapur

ਉੱਥੇ ਹੀ 26 ਅਤੇ 28 ਜੁਲਾਈ ਲਈ ਪਾਲਘਰ 'ਚ ਪਹਿਲਾਂ ਹੀ ਰੈੱਡ ਅਲਰਟ ਜਾਰੀ ਕੀਤਾ ਜਾ ਚੁਕਿਆ ਹੈ। ਮੌਸਮ ਵਿਭਾਗ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਮੰਗਲਵਾਰ ਤੋਂ ਰਾਜ 'ਚ ਮਾਨਸੂਨ ਫਿਰ ਤੋਂ ਐਕਟਿਵ ਹੋ ਗਿਆ ਹੈ। ਉੱਥੇ ਹੀ ਇਸ ਦਾ ਅਸਰ ਸਭ ਤੋਂ ਵਧ ਮੁੰਬਈ ਅਤੇ ਨੇੜਲੇ ਇਲਾਕਿਆਂ 'ਤੇ ਰਹੇਗਾ। ਪ੍ਰਸ਼ਾਸਨ ਨੇ ਲੋਕਾਂ ਨੂੰ ਬਾਹਰ ਨਾ ਨਿਕਲਣ ਅਤੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਮੁੰਬਈ 'ਚ ਭਾਰੀ ਬਾਰਸ਼ 'ਚ ਪੁਰਾਣੀਆਂ ਇਮਾਰਤਾਂ ਦੇ ਡਿੱਗਣ ਦਾ ਡਰ ਬਣ ਰਿਹਾ ਹੈ। ਹਾਲ 'ਚ ਵੀ ਅਜਿਹੀਆਂ ਕਈ ਘਟਨਾਵਾਂ ਹੋ ਚੁਕੀਆਂ ਹਨ। ਸ਼ੁੱਕਰਵਾਰ ਸ਼ਾਮ ਨੂੰ ਖਾਖਰ ਇਲਾਕੇ 'ਚ ਇਕ ਇਮਾਰਤ ਡਿੱਗ ਗਈ ਸੀ ਪਰ ਇਸ 'ਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement