ਅਮਰੀਕਾ ’ਚ ‘ਫ਼ਰਜ਼ੀ’ ਡਕੈਤੀਆਂ ਮਾਰ ਕੇ ਵੀਜ਼ਾ ਧੋਖਾਧੜੀ ਦੇ ਜੁਰਮ ’ਚ ਦੋ ਭਾਰਤੀ ਗ੍ਰਿਫ਼ਤਾਰ
Published : Dec 30, 2023, 8:44 pm IST
Updated : Dec 30, 2023, 8:44 pm IST
SHARE ARTICLE
Representative image.
Representative image.

ਦੋਸ਼ਪੱਤਰ ਅਨੁਸਾਰ, ਯੂ ਵੀਜ਼ਾ ਹਾਸਲ ਕਰਨ ਲਈ ਦੁਕਾਨ ਮਾਲਕਾਂ ਨਾਲ ਮਿਲੀਭੁਗਤ ਕਰ ਕੇ ਕੀਤੀਆਂ ਜਾ ਰਹੀਆਂ ਸਨ ਡਕੈਤੀਆਂ

ਨਿਊਯਾਰਕ: ਅਮਰੀਕਾ ’ਚ ਰਹਿਣ ਲਈ ਲੋਕ ਕੀ ਨਹੀਂ ਕਰਦੇ। ਅਮਰੀਕਾ ਦੇ ਮੈਸਾਚੁਸੈਟ ’ਚ ਇਕ ਅਬੀਜੋ-ਗ਼ਰੀਬ ਕੇਸ ਸਾਹਮਣੇ ਆਇਆ ਹੈ ਜਿਸ ’ਚ ਅਮਰੀਕਾ ’ਚ ਰਹਿਣ ਦਾ ਬਹਾਨਾ ਲੱਭਣ ਲਈ ਲੋਕ ਅਪਣੀਆਂ ਦੁਕਾਨਾਂ ’ਤੇ ਹੀ ‘ਫ਼ਰਜ਼ੀ’ ਡਕੈਤੀਆਂ ਮਰਵਾ ਰਹੇ ਸਨ। ਇਸ ਵੀਜ਼ਾ ਧੋਖਾਧੜੀ ਦੀ ਸਾਜ਼ਸ਼ ਰਚਣ ਦੇ ਦੋਸ਼ ’ਚ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੈਸਾਚੁਸੇਟਸ ਡਿਸਟ੍ਰਿਕਟ ਲਈ ਅਮਰੀਕੀ ਅਟਾਰਨੀ ਦਫਤਰ ਨੇ ਸ਼ੁਕਰਵਾਰ ਨੂੰ ਕਿਹਾ ਕਿ ਰਾਮਭਾਈ ਪਟੇਲ (36) ਅਤੇ ਬਲਵਿੰਦਰ ਸਿੰਘ (39) ਨੇ ਕਥਿਤ ਤੌਰ ’ਤੇ ਹਥਿਆਰਬੰਦ ਡਕੈਤੀਆਂ ਕੀਤੀਆਂ ਤਾਂ ਜੋ ਡਕੈਤੀਆਂ ਦੇ ਪੀੜਤ ਅਮਰੀਕੀ ਸਰਕਾਰ ਤੋਂ ਇਮੀਗ੍ਰੇਸ਼ਨ ਲਾਭਾਂ ਪ੍ਰਾਪਤ ਕਰਨ ਲਈ ਅਰਜ਼ੀ ਦੇ ਸਕਣ।

ਪਟੇਲ ਨੂੰ 13 ਦਸੰਬਰ, 2023 ਨੂੰ ਸੀਏਟਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਵਾਸ਼ਿੰਗਟਨ ਦੇ ਪਛਮੀ ਜ਼ਿਲ੍ਹੇ ਵਿਚ ਸ਼ੁਰੂਆਤੀ ਪੇਸ਼ੀ ਤੋਂ ਬਾਅਦ, ਉਸ ਨੂੰ ਮੁਕੱਦਮੇ ਦੀ ਸੁਣਵਾਈ ਤਕ ਹਿਰਾਸਤ ਵਿਚ ਰੱਖਣ ਦਾ ਹੁਕਮ ਦਿਤਾ ਗਿਆ ਸੀ। ਬਲਵਿੰਦਰ ਸਿੰਘ ਨੂੰ ਵੀ ਉਸੇ ਦਿਨ ਕੁਈਨਜ਼ ’ਚ ਗ੍ਰਿਫਤਾਰ ਕੀਤਾ ਗਿਆ ਸੀ, ਅਤੇ ਉਸ ਦੀ ਸ਼ੁਰੂਆਤੀ ਪੇਸ਼ੀ ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ’ਚ ਹੋਈ ਸੀ। ਬਲਵਿੰਦਰ ਸਿੰਘ ਸ਼ੁਕਰਵਾਰ ਦੁਪਹਿਰ ਨੂੰ ਬੋਸਟਨ ਦੀ ਸੰਘੀ ਅਦਾਲਤ ਵਿਚ ਪੇਸ਼ ਹੋਇਆ, ਜਦਕਿ ਪਟੇਲ ਦੇ ਬਾਅਦ ਵਿਚ ਉਸੇ ਅਦਾਲਤ ਵਿਚ ਪੇਸ਼ ਹੋਣ ਦੀ ਉਮੀਦ ਹੈ।

ਦੋਸ਼ਪੱਤਰ ਅਨੁਸਾਰ, ਮਾਰਚ 2023 ਤੋਂ ਪਟੇਲ ਅਤੇ ਉਸ ਦੇ ਸਹਿ-ਸਾਜ਼ਸ਼ਕਰਤਾਵਾਂ, ਜਿਨ੍ਹਾਂ ’ਚ ਕਈ ਵਾਰ ਬਲਵਿੰਦਰ ਸਿੰਘ ਵੀ ਸ਼ਾਮਲ ਸੀ, ਨੇ ਫ਼ਰਜ਼ੀ ਹਥਿਆਰਬੰਦ ਡਕੈਤੀਆਂ ਕੀਤੀਆਂ।

ਇਹ ਕਾਰਵਾਈ ਅਮਰੀਕਾ ਭਰ ’ਚ ਅੱਠ ਸ਼ਰਾਬ ਦੀਆਂ ਦੁਕਾਨਾਂ ਅਤੇ ਫਾਸਟ ਫੂਡ ਰੈਸਟੋਰੈਂਟਾਂ ’ਚ ਕੀਤੀ ਗਈ, ਜਿਸ ’ਚੋਂ ਘੱਟੋ-ਘੱਟ ਚਾਰ ਮੈਸਾਚੁਸੇਟਸ ’ਚ ਹਨ। ਦੋਸ਼ ਹੈ ਕਿ ਡਕੈਤੀਆਂ ਦਾ ਮਕਸਦ ਮੌਜੂਦ ਕਲਰਕਾਂ ਨੂੰ ਯੂ ਗ਼ੈਰ-ਇਮੀਗ੍ਰੇਸ਼ਨ ਸਟੇਟਸ (ਯੂ ਵੀਜ਼ਾ) ਦੀ ਅਰਜ਼ੀ ’ਤੇ ਇਹ ਦਾਅਵਾ ਕਰਨ ਦੀ ਇਜਾਜ਼ਤ ਦੇਣਾ ਸੀ ਕਿ ਉਹ ਹਿੰਸਕ ਅਪਰਾਧ ਦੇ ਸ਼ਿਕਾਰ ਹਨ। ਯੂ ਵੀਜ਼ਾ ਕੁੱਝ ਕਿਸਮ ਦੇ ਅਪਰਾਧਾਂ ਦੇ ਪੀੜਤਾਂ ਲਈ ਉਪਲਬਧ ਹੈ ਜਿਨ੍ਹਾਂ ਨੇ ਮਾਨਸਿਕ ਜਾਂ ਸਰੀਰਕ ਸੋਸ਼ਣ ਦਾ ਸਾਹਮਣਾ ਕੀਤਾ ਹੈ ਅਤੇ ਜੋ ਅਪਰਾਧਕ ਗਤੀਵਿਧੀ ਦੀ ਜਾਂਚ ਜਾਂ ਮੁਕੱਦਮਾ ਚਲਾਉਣ ’ਚ ਕਾਨੂੰਨ ਲਾਗੂ ਕਰਨ ’ਚ ਮਦਦਗਾਰ ਰਹੇ ਹਨ।

ਕਥਿਤ ਡਕੈਤੀਆਂ ਦੌਰਾਨ, ‘ਲੁਟੇਰਾ’ ਰਜਿਸਟਰ ਤੋਂ ਨਕਦੀ ਲੈਣ ਅਤੇ ਭੱਜਣ ਤੋਂ ਪਹਿਲਾਂ ਸਟੋਰ ਕਲਰਕਾਂ ਅਤੇ/ਜਾਂ ਮਾਲਕਾਂ ਨੂੰ ਬੰਦੂਕ ਨਾਲ ਧਮਕਾਉਂਦਾ ਸੀ, ਜਦਕਿ ਇਹ ਗੱਲਬਾਤ ਸਟੋਰ ਦੇ ਨਿਗਰਾਨੀ ਕੈਮਰਿਆਂ ’ਚ ਰੀਕਾਰਡ ਹੋ ਜਾਂਦੀ ਸੀ। ਕਲਰਕ ਅਤੇ/ਜਾਂ ਮਾਲਕ ਫਿਰ ਪੰਜ ਜਾਂ ਵਧੇਰੇ ਮਿੰਟ ਉਡੀਕ ਕਰਦੇ ਸਨ ਜਦੋਂ ਤਕ ‘ਲੁਟੇਰਾ’ ‘ਅਪਰਾਧ’ ਦੀ ਰੀਪੋਰਟ ਕਰਨ ਲਈ ਪੁਲਿਸ ਨੂੰ ਸੱਦਣ ਤੋਂ ਪਹਿਲਾਂ ਫਰਾਰ ਨਹੀਂ ਹੋ ਜਾਂਦਾ।

ਪੀੜਤਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਪਟੇਲ ਨੂੰ ਇਸ ਯੋਜਨਾ ਵਿਚ ਹਿੱਸਾ ਲੈਣ ਲਈ ਭੁਗਤਾਨ ਕੀਤਾ ਸੀ। ਇਸ ਬਦਲੇ ਪਟੇਲ ਨੇ ਕਥਿਤ ਤੌਰ ’ਤੇ ਸਟੋਰ ਮਾਲਕਾਂ ਨੂੰ ਲੁੱਟੇ ਸਮਾਨ ਦਾ ਭੁਗਤਾਨ ਕੀਤਾ। 

ਵੀਜ਼ਾ ਧੋਖਾਧੜੀ ਦੀ ਸਾਜ਼ਸ਼ ਰਚਣ ਦੇ ਦੋਸ਼ ’ਚ ਪੰਜ ਸਾਲ ਤਕ ਦੀ ਕੈਦ, ਤਿੰਨ ਸਾਲ ਦੀ ਨਿਗਰਾਨੀ ’ਚ ਰਿਹਾਈ ਅਤੇ 2,50,000 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ। ਸਜ਼ਾਵਾਂ ਫੈਡਰਲ ਡਿਸਟ੍ਰਿਕਟ ਕੋਰਟ ਦੇ ਜੱਜ ਵਲੋਂ ਅਮਰੀਕੀ ਸਜ਼ਾ ਹਦਾਇਤਾਂ ਅਤੇ ਕਾਨੂੰਨਾਂ ਦੇ ਅਧਾਰ ’ਤੇ ਲਗਾਈਆਂ ਜਾਂਦੀਆਂ ਹਨ ਜੋ ਕਿਸੇ ਅਪਰਾਧਕ ਕੇਸ ’ਚ ਸਜ਼ਾ ਦੇ ਨਿਰਧਾਰਨ ਨੂੰ ਕੰਟਰੋਲ ਕਰਦੇ ਹਨ। ਅਟਾਰਨੀ ਦੇ ਦਫਤਰ ਨੇ ਕਿਹਾ ਕਿ ਚਾਰਜਿੰਗ ਦਸਤਾਵੇਜ਼ਾਂ ਵਿਚ ਸ਼ਾਮਲ ਵੇਰਵੇ ਦੋਸ਼ ਹਨ ਅਤੇ ਬਚਾਅਕਰਤਾਵਾਂ ਨੂੰ ਉਦੋਂ ਤਕ ਨਿਰਦੋਸ਼ ਮੰਨਿਆ ਜਾਂਦਾ ਹੈ ਜਦੋਂ ਤਕ ਕਿ ਅਦਾਲਤ ਵਿਚ ਵਾਜਬ ਸ਼ੱਕ ਤੋਂ ਪਰੇ ਦੋਸ਼ੀ ਸਾਬਤ ਨਹੀਂ ਹੋ ਜਾਂਦਾ।

 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement