
Tirumala Tirupati Devasthanam Board News: ਤਿਰੂਪਤੀ ਮੰਦਰ ਦਾ 5142 ਕਰੋੜ ਰੁਪਏ ਦਾ ਬਜਟ, ਦਰਸ਼ਨ ਅਤੇ ਪ੍ਰਸਾਦ ਤੋਂ 938 ਕਰੋੜ ਦੀ ਕਮਾਈ
Approval of the budget of the Tirumala Tirupati Devasthanam Board for 2024-25 News in punjabi: ਆਂਧਰਾ ਪ੍ਰਦੇਸ਼ ਦੇ ਤਿਰੂਪਤੀ ’ਚ ਸ੍ਰੀਵੈਂਕਟੇਸ਼ਵਰ ਮੰਦਰ ਦੇ ਸਰਪ੍ਰਸਤ ਤਿਰੂਮਾਲਾ ਤਿਰੂਪਤੀ ਦੇਵਸਥਾਨਮ (ਟੀ.ਟੀ.ਡੀ.) ਦੇ ਟਰੱਸਟ ਬੋਰਡ ਨੇ 2024-25 ਲਈ 5142 ਕਰੋੜ ਰੁਪਏ ਦੇ ਬਜਟ ਅੰਦਾਜ਼ੇ ਨੂੰ ਮਨਜ਼ੂਰੀ ਦੇ ਦਿਤੀ ਹੈ। ਇਹ 2023-24 ਦੇ 5123 ਕਰੋੜ ਰੁਪਏ ਦੇ ਬਜਟ ਤੋਂ 19 ਕਰੋੜ (0.37%) ਜ਼ਿਆਦਾ ਹੈ। ਟੀ.ਟੀ.ਡੀ. ਪ੍ਰਧਾਨ ਬੀ. ਕਰੁਣਾਕਰ ਰੈੱਡੀ ਦੀ ਪ੍ਰਧਾਨਗੀ ’ਚ ਬੋਰਡ ਦੀ ਬੈਠਕ ’ਚ ਬਜਟ ਨੂੰ ਮਨਜ਼ੂਰੀ ਦਿਤੀ ਗਈ।
ਇਹ ਵੀ ਪੜ੍ਹੋ: British News: ਬਰਤਾਨੀਆਂ ’ਚ 2036 ਤਕ 61 ਲੱਖ ਹੋਰ ਪ੍ਰਵਾਸੀਆਂ ਦੇ ਆਉਣ ਦੀ ਭਵਿੱਖਬਾਣੀ!
ਮੰਦਰ ਦੀ ਆਮਦਨ ਦਾ ਸਭ ਤੋਂ ਵੱਧ ਸਰੋਤ ਹੁੰਡੀ ਕਨੁਕਾ ਰਿਹਾ ਅਤੇ ਦੂਜਾ ਵਿਆਜ ਹੈ। ਹੁੰਡੀ ਕਨੁਕਾ ਤੋਂ ਮੰਦਰ ਨੂੰ 1611 ਕਰੋੜ ਰੁਪਏ ਅਤੇ ਨਿਵੇਸ਼ ’ਤੇ ਵਿਆਜ ਤੋਂ 1167 ਕਰੋੜ ਰੁਪਏ ਮਿਲੇ। ਪ੍ਰਸਾਦ ਵਿਕਰੀ ਤੋਂ 600 ਕਰੋੜ ਰੁਪਏ ਅਤੇ ਦਰਸ਼ਨਾਂ ਮੌਕੇ ਲੋਕਾਂ ਵਲੋਂ ਚੜ੍ਹਾਏ ਤੋਂ 338 ਕਰੋੜ ਰੁਪਏ ਦੀ ਕਮਾਈ ਹੋਈ। ਮੰਦਰ ਦਾ ਸਭ ਤੋਂ ਜ਼ਿਆਦਾ ਖ਼ਰਚ ਤਨਖ਼ਾਹਾਂ (1733 ਕਰੋੜ ਰੁਪਏ) ’ਤੇ ਹੋਇਆ। ਸਮੱਗਰੀ ਖ਼ਰੀਦ ’ਤੇ 751 ਅਤੇ ਕਾਰਸ ਤੇ ਹੋਰ ਖ਼ਰੀਦ ’ਤੇ ਵੀ 751 ਕਰੋੜ ਰੁਪਏ ਖ਼ਰਚ ਕੀਤੇ ਗਏ।
ਇਹ ਵੀ ਪੜ੍ਹੋ: Punjab News: ਪੰਜਾਬ 'ਚ ਬੀਡੀਪੀਓ ਸਮੇਤ 71 ਅਧਿਕਾਰੀਆਂ ਦੇ ਤਬਾਦਲੇ, ਚੋਣ ਕਮਿਸ਼ਨ ਦੇ ਹੁਕਮਾਂ 'ਤੇ ਸਰਕਾਰ ਦੀ ਕਾਰਵਾਈ