
ਸਮੁੱਚੇ ਪੰਜਾਬੀਆਂ ਨੂੰ ਬਲੈਕਟਾਊਨ ਸ਼ੋਅ ਗਰਾਊਂਡ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ
ਸਿਡਨੀ : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਘਟਨਾ ਤੋਂ ਬਾਅਦ ਦੁਨੀਆਂ ਭਰ ਵਿਚ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਸੋਗ ਦੀ ਲਹਿਰ ਹੈ। ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਵਲੋਂ ਲਗਾਤਾਰ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਚਲਦਿਆਂ ਆਸਟ੍ਰੇਲੀਆ ਵਿਚ ਵਸਦੇ ਐਨਆਰਆਈ ਭਾਈਚਾਰੇ ਨੇ ਵੀ ਇਸ ਕਤਲ ਦੀ ਨਿਖੇਧੀ ਕੀਤੀ ਹੈ। ਆਸਟ੍ਰੇਲੀਆ ਵਿਚ ਵਸਦੇ ਪੰਜਾਬੀ ਭਾਈਚਾਰੇ ਅਤੇ ਪੰਜਾਬ ਪ੍ਰਤੀ ਚਿੰਤਿਤ ਲੋਕਾਂ ਵਲੋਂ ਸਿਡਨੀ ਦੇ ਬਲੈਕਟਾਊਨ ਸ਼ੋਅ ਗਰਾਊਂਡ ਵਿਚ ਸ਼ਾਮ 6.30 ਵਜੇ ਮੋਮਬੱਤੀ ਮਾਰਚ ਕਢਿਆ ਜਾਵੇਗਾ। ਇਸ ਲਈ ਸਮੁੱਚੇ ਪੰਜਾਬੀਆਂ ਨੂੰ ਬਲੈਕਟਾਊਨ ਸ਼ੋਅ ਗਰਾਊਂਡ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ।