
UK News: ਕਾਨੂੰਨ ਦੀ ਡਿਗਰੀ ’ਚ ਪਹਿਲਾ ਸਥਾਨ ਹਾਸਲ ਕਰ ਜਿੱਤਿਆ ਸੋਨ ਤਗਮਾ
UK News: ਏਜੰਸੀਆਂ - ਸਸੇਕਸ ਯੂਨੀਵਰਸਿਟੀ ਦੇ ਗਰਮੀਆਂ ਦੇ ਗ੍ਰੈਜੂਏਸ਼ਨ ਸਮਾਰੋਹ ਬ੍ਰਾਈਟਨ ਸੇਂਟਰ ਵਿੱਚ ਹੋਏ ਜਿੱਥੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੂੰ ਡਿਗਰੀਆਂ, ਸਪੈਸਲ ਐਵਾਰਡ ਪ੍ਰਦਾਨ ਕੀਤੇ ਗਏ।
ਇਸ ਮੌਕੇ ਭਾਰਤੀ ਮੂਲ ਦੇ ਚਾਂਸਲਰ ਸੰਜੀਵ ਭਾਸਕਰ ਨੇ ਸਮੂਹ ਵਿਦਿਆਰਥੀਆਂ ਨੂੰ ਇਮਾਨਦਾਰੀ ਨਾਲ ਚੰਗੇ ਸਮਾਜ ਸਿਰਜਨ ਦੀ ਪ੍ਰੇਰਣਾ ਕੀਤੀ ਗਈ। ਇਸ ਮੌਕੇ ਬਹੁਤ ਸਾਰੇ ਅੰਡਰਗਰੈਜੂਏਟ, ਮਾਸਟਰਜ਼ ਅਤੇ ਪੀਐਚਡੀ ਵਿਦਿਆਰਥੀ ਨੂੰ ਆਨਰੇਰੀ ਡਿਗਰੀ ਪ੍ਰਦਾਨ ਕੀਤੀਆਂ ਗਈਆਂ। ਸਲੋਹ ਬਾਰੋ ਦੀ ਸਾਬਕਾ ਕੌਂਸਲਰ ਕਮਲਜੀਤ ਕੋਰ ਦੀ ਧੀ ਕੁਲਜੀਤ ਕੋਰ ਨੇ ਯੂਨੀਵਰਸਿਟੀ ਦੇ Law with International Relations ਵਿੱਚ ਪਹਿਲੇ ਦਰਜੇ ਦੀ ਡਿਗਰੀ ਲੈ ਕੇ ਬਨੂੜ ਸ਼ਹਿਰ ਦਾ ਨਾਮ ਵਿਦੇਸ਼ਾਂ ਵਿੱਚ ਚਮਕਾਇਆ ਹੈ।
ਇਸ ਮੌਕੇ ਕੁਲਜੀਤ ਕੋਰ ਨੂੰ ਪਹਿਲੇ ਦਰਜੇ ਦੀ ਲਾਅ ਡਿਗਰੀ ਸਮੇਤ ਯੂਨੀਵਰਸਿਟੀ ਦੇ ਗੋਲਡ ਐਵਾਰਡ ਨਾਲ ਵੀ ਨਿਵਾਜਿਆ ਗਿਆ ਅਤੇ ਵੱਖਰੇ ਤੌਰ ’ਤੇ ਯੂਨੀਵਰਸਿਟੀ ਦੇ ਤਿੰਨ ਸਾਲਾਂ ਵਿੱਚ ਲਾਅ ਵਿਭਾਗ ਵਿੱਚ ਚੰਗੀਆਂ ਸੇਵਾਵਾਂ ਦੇਣ ‘ਤੇ ਮਿਹਨਤ ਨਾਲ ਕੰਮ ਕਰਨ ਲਈ ਵਿਸ਼ੇਸ਼ ਐਵਾਰਡ ਦਿੱਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਅਤੇ ਪ੍ਰਧਾਨ ਪ੍ਰੋ: ਸਾਸ਼ਾ ਰੋਜ਼ਨੇਲ ਨੇ ਮਾਪਿਆ ਨੂੰ ਵਧਾਈ ਦਿੰਦਿਆਂ ਕੁਲਜੀਤ ਕੋਰ ਦੇ ਕੰਮਾਂ ਦੀ ਸ਼ਲਾਘਾ ਕੀਤੀ ਗਈ।
ਕੁਲਜੀਤ ਕੋਰ ਦੇ ਮਾਪਿਆਂ ਨੇ ਕਿਹਾ ਕਿ ਅੱਜ ਕੁਲਜੀਤ ਕੋਰ ਨੇ ਮਾਪਿਆਂ ਦੇ ਨਾਮ ਨਾਲ ਬਨੂੜ ਸ਼ਹਿਰ ਦਾ ਨਾਮ ਵੀ ਰੌਸ਼ਨ ਕੀਤਾ ਹੈ। ਇਹ ਮੁਕਾਮ ਉਸ ਦੀ ਸਖ਼ਤ ਮਿਹਨਤ, ਲਗਨ ਅਤੇ ਪ੍ਰੌ ਦੇ ਭਾਰੀ ਸਹਿਯੋਗ ਨਾਲ ਹਾਸਲ ਹੋਇਆ ਹੈ। ਜ਼ਿਕਰਯੋਗ ਹੈ ਕਿ ਕੁਲਜੀਤ ਕੋਰ ਲਾਅ ਵਿਭਾਗ ਵਿੱਚ ਲਗਾਤਾਰ ਤਿੰਨ ਸਾਲ ਯੂਨੀਅਨ ਦੀ ਰੈਪ, ਅੰਬੈਸਡਰ ਵਜੋਂ ਕੰਮ ਕੀਤਾ ਸੀ।