
ਮੋਗਾ ਨਜ਼ਦੀਕ ਪਿੰਡ ਧੱਲੇਕੇ ਦੇ ਨੌਜਵਾਨ ਦੀ ਮਨੀਲਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ.............
ਮੋਗਾ : ਮੋਗਾ ਨਜ਼ਦੀਕ ਪਿੰਡ ਧੱਲੇਕੇ ਦੇ ਨੌਜਵਾਨ ਦੀ ਮਨੀਲਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਜਗਜੀਤ ਸਿੰਘ ਦੇ ਭਰਾ ਦਲਜੀਤ ਸਿੰਘ ਨੇ ਭਰੇ ਮਨ ਨਾਲ ਦਸਿਆ ਕਿ ਉਨ੍ਹਾਂ ਨੂੰ ਅੱਜ ਸੁਭਾ ਹੀ ਜਗਜੀਤ ਸਿੰਘ ਦੇ ਸਾਥੀਆਂ ਜੋ ਕਿ ਪਿੰਡ ਧੱਲੇਕੇ ਦੇ ਹੀ ਵਸਨੀਕ ਹਨ ਤੋਂ ਫੋਨ ਰਾਹੀਂ ਇਹ ਦੁੱਖ ਭਰੀ ਖ਼ਬਰ ਮਿਲੀ ਕਿ ਮਨੀਲਾ ਵਿਚ ਅੱਜ ਸੁਭਾ ਹੀ ਜਗਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਅਤੇ ਇਸ ਖ਼ਖਬਰ ਨਾਲ ਹੀ ਪਰਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।
ਉਨ੍ਹਾਂ ਦਸਿਆ ਕਿ ਜਗਜੀਤ ਸਿੰਘ ਸਿਹਤ ਪੱਖੋਂ ਬਿਲਕੁਲ ਤੰਦਰੁਸਤ ਸੀ ਅਤੇ ਅੱਜ ਅਚਾਨਕ ਹੀ ਉਸਦੀ ਛਾਤੀ ਵਿਚ ਦਰਦ ਹੋਇਆ ਅਤੇ ਉਸਨੇ ਇਸ ਬਾਰੇ ਆਪਣੇ ਸਾਥੀਆਂ ਨੂੰ ਦਸਿਆ ਅਤੇ ਉਸਦੇ ਸਾਥੀਆਂ ਨੇ ਉਸੇ ਵਕਤ ਆ ਕੇ ਉਸਨੂੰ ਹਸਪਤਾਲ ਲੈ ਗਏ ਪਰ ਉਹ ਬਚ ਨਹੀਂ ਸਕਿਆ। ਉਸਦਾ ਦਿਲ ਦਾ ਦੌਰਾ ਉਸ ਲਈ ਜਾਨ ਲੇਵਾ ਸਾਬਤ ਹੋਇਆ।
ਦਲਜੀਤ ਸਿੰਘ ਦਸਿਆ ਕਿ ਉਹ ਜਗਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਸਬੰਧੀ ਕਾਗਜਾਤ ਮਨੀਲਾ ਭੇਜੇ ਜਾ ਰਹੇ ਹਨ ਤਾਂ ਜੋ ਉਸ ਦੀ ਮ੍ਰਿਤਕ ਦੇਹ ਨੂੰ ਵਾਪਸ ਇੰਡੀਆ ਲਿਆਂਦਾ ਜਾ ਸਕੇ ਅਤੇ ਉਨ੍ਹਾਂ ਨਾਲ ਹੀ ਪ੍ਰਸ਼ਾਸ਼ਨ ਤੋਂ ਵੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਲਈ ਮਦਦ ਦੀ
ਅਪੀਲ ਕੀਤੀ।