2019 ‘ਚ ICC ਵਿਸ਼ਵ ਕੱਪ ਤੋਂ ਪਹਿਲਾਂ 13 ਵਨਡੇ ਮੈਚ ਖੇਡੇਗਾ ਭਾਰਤ
Published : Jan 1, 2019, 4:08 pm IST
Updated : Jan 1, 2019, 4:08 pm IST
SHARE ARTICLE
Virat Kohli and M.S Dhoni
Virat Kohli and M.S Dhoni

ਭਾਰਤੀ ਟੀਮ ਸਾਲ 2019 ਦੀ ਸ਼ੁਰੂਆਤ ਚਾਹੇ ਟੈਸਟ ਮੈਚ ਤੋਂ ਹੀ ਕਰ ਰਹੀ ਹੈ, ਪਰ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਆਈਸੀਸੀ ਵਿਸ਼ਵ ਕੱਪ 2019 ਉਤੇ ਟਿਕ ....

ਨਵੀਂ ਦਿੱਲੀ : ਭਾਰਤੀ ਟੀਮ ਸਾਲ 2019 ਦੀ ਸ਼ੁਰੂਆਤ ਚਾਹੇ ਟੈਸਟ ਮੈਚ ਤੋਂ ਹੀ ਕਰ ਰਹੀ ਹੈ, ਪਰ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਆਈਸੀਸੀ ਵਿਸ਼ਵ ਕੱਪ 2019 ਉਤੇ ਟਿਕ ਗਈਆਂ ਹਨ। ਵਿਸ਼ਵ ਕੱਪ 30 ਮਈ ਤੋਂ ਇੰਗਲੈਂਡ ਵਿਚ ਹੋਣਾ ਹੈ। ਇਸ ਤੋਂ ਪਹਿਲਾਂ ਭਾਰਤ ਇਕ ਟੈਸਟ ਮੈਚ ਅਤੇ ਘੱਟ ਤੇਂ ਘੱਟ 13 ਵਨਡੇ ਮੈਚ ਖੇਡੇਗਾ। ਟੈਸਟ ਮੈਚ ਤਿੰਨ ਜਨਵਰੀ ਤੋਂ ਸਿਡਨੀ ਵਿਚ ਖੇਡਿਆ ਜਾਣਾ ਹੈ। ਇਹ ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਮੌਜੂਦਾ ਟੈਸਟ ਸੀਰੀਜ਼ ਦਾ ਚੌਥਾ ਅਤੇ ਆਖ਼ਰੀ ਮੈਚ ਹੋਵੇਗਾ। ਭਾਰਤੀ ਟੀਮ ਇਸ ਸੀਰੀਜ਼ ਦੇ ਦੋ ਟੈਸਟ ਜਿੱਤ ਕੇ 2-1 ਤੋਂ ਅੱਗੇ ਹਨ।

DhoniDhoni

ਟੈਸਟ ਸੀਰੀਜ਼ ਤੋਂ ਬਾਅਦ ਦੋਨਾਂ ਟੀਮਾਂ 12 ਜਨਵਰੀ ਤੋਂ ਵਨਡੇ ਮੈਚ ਖੇਡੇਗੀ। ਭਾਰਤ ਇਸ ਸਾਲ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਤਿੰਨ ਦੇਸ਼ਾਂ ਦੇ ਵਿਰੁੱਧ ਘੱਟ ਤੋਂ ਘੱਟ 13 ਵਨਡੇ ਮੈਚ ਖੇਡੇਗਾ। ਪਹਿਲਾਂ ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਆਸਟ੍ਰੇਲੀਆ ਚ ਹੀ ਤਿੰਨ ਵਡੇ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਇਸ ਤੋਂ ਬਾਅਦ ਭਾਰਤੀ ਟੀਮ ਨਿਊਜ਼ੀਲੈਂਡ ਦੌਰੇ ‘ਤੇ ਜਾਵੇਗੀ। ਜਿਥੇ ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਕਾਰ ਪੰਜ ਵਨਡੇ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਇਸ ਤੋਂ ਬਾਅਦ ਆਸਟ੍ਰਲੀਆ ਦੀ ਟੀਮ ਭਾਰਤ ਦੌਰੇ ‘ਤੇ ਜਾਵੇਗੀ। ਜਿਥੇ ਦੋਨਾਂ ਟੀਮਾਂ ਦੇ ਵਿਚਕਾਰ 5 ਵਨਡੇ ਮੈਚ ਖੇਡੇ ਜਾਣਗੇ।

ਐਮ.ਐਸ ਧੋਨੀ ਖੇਡਣਗੇ ਅਪਣਾ ਆਖ਼ਰੀ ਵਿਸ਼ਵ ਕੱਪ :-

ਇੰਗਲੈਂਡ ਵਿਚ ਹੋਣ ਵਾਲੇ ਵਿਸ਼ਵ ਕੱਪ ਦੇ ਲਈ ਭਾਰਤੀ ਟੀਮ ਦੀ ਤਸਵੀਰ ਕਾਫ਼ੀ ਹੱਦ ਤਕ ਸਾਫ਼ ਹੈ। ਵਿਰਾਟ ਕੋਹਲੀ ਟੀਮ ਦੇ ਕਪਤਾਨ ਹੋਣਗੇ, ਜਦਕਿ ਐਮ.ਐਸ ਧੋਨੀ ਦਾ ਇਹ ਆਖ਼ਰੀ ਵਿਸ਼ਵ ਕੱਪ ਹੋ ਸਕਦਾ ਹੈ। ਵਿਰਾਟ ਇਸ ਸਮੇਂ ਦੁਨੀਆਂ ਦੇ ਸਭ ਤੋਂ ਚੰਗੇ ਬੱਲੇਬਾਜ ਹਨ। ਐਮ.ਐਸ ਧੋਨੀ ਦੀ ਬੱਲੇਬਾਜੀ ਹੁਣ ਪਹਿਲਾਂ ਵਰਗੀ ਨਹੀਂ ਰਹੀ, ਪਰ ਉਹਨਾਂ ਦਾ ਤਜ਼ਰਬਾ ਹੁਣ ਵੀ ਬੱਲੇਬਾਜਾਂ ਉਤੇ ਭਾਰੀ ਹੈ। ਇਸੇ ਵਜ੍ਹਾ ਨਾਲ ਉਹ ਟੀਮ ਇੰਡੀਆ ਵਿਚ ਅਪਣੀ ਥਾਂ ਬਣਾ ਕੇ ਰੱਖਦੇ ਹਨ। ਭਾਰਤੀ ਟੀਮ ਦੀ ਵਿਸ਼ਵ ਕੱਪ ਦੀ ਉਮੀਦਾਂ ਇਹਨਾਂ ਦੋਨਾਂ ਖਿਡਾਰੀਆਂ ਦੇ ਪ੍ਰਦਰਸ਼ਨ ਉਤੇ ਕਾਫ਼ੀ ਨਿਰਭਰ ਕਰਨਗੀਆਂ।

ਮਾਰਚ-ਅਪ੍ਰੈਲ-ਮਈ ‘ਚ ਹੋ ਸਕਦੈ ਆਈ.ਪੀ.ਐਲ

ਮਾਰਚ ਦੇ ਤੀਜ਼ੇ ਹਫ਼ਤੇ ਤੋਂ ਲੈ ਕੇ ਮਈ ਤਕ ਭਾਰਤ ਦਾ ਕੋਈ ਵੀ ਇੰਟਰਨੈਸ਼ਨਲ ਮੈਚ ਪ੍ਰਸਤਾਵਿਤ ਨਹੀਂ ਹੈ। ਮੰਨਿਆ ਜਾ ਰਿਹੈ ਕਿ ਇਸ ਸਮੇਂ ਪ੍ਰਯੋਗ ਆਈ.ਪੀ.ਐਲ ਦੇ ਲਈ ਕੀਤਾ ਜਾਵੇਗਾ। ਹਾਲਾਂਕਿ, ਭਾਰਤੀ ਕ੍ਰਿਕਟ ਬੋਰਡ ਨੇ ਹੁਣ ਤਕ ਸਰਕਾਰੀ ਰੂਪ ਵਿਚ ਆਈਪੀਐਲ ਦੇ ਆਯੋਜਨ ਦੇ ਬਾਰੇ ਕੁਝ ਨਹੀਂ ਕਿਹਾ ਸਕਦੈ। ਲੋਢਾ ਕਮੇਟੀ ਦੀ ਸਿਫ਼ਾਰਿਸ਼ ਦੇ ਮੁਤਾਬਿਕ ਆਈਪੀਐਲ ਅਤੇ ਇੰਟਰਨੈਸ਼ਨਲ ਮੈਚਾਂ ਦੇ ਵਿਚ ਘੱਟ ਤੋਂ ਘੱਟ 15 ਦਿਨ ਦਾ ਫ਼ਾਸਲਾ ਜਰੂਰੀ ਹੈ। ਇਸ ਵਿਚ ਆਈਪੀਐਲ ਦਾ ਫਾਇਨਲ 15 ਮਈ ਦੇ ਲਗਪਗ ਖੇਡਿਆ ਜਾ ਸਕਦੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement