
ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਟੀ-10 ਲੀਗ ਦੇ ਦੂਜੇ ਸੈਸ਼ਨ ਨੂੰ ਅਧਿਕਾਰਕ ਮਨਜ਼ੂਰੀ ਦੇ ਦਿਤੀ ਹੈ..............
ਸ਼ਾਰਜਾਹ : ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਟੀ-10 ਲੀਗ ਦੇ ਦੂਜੇ ਸੈਸ਼ਨ ਨੂੰ ਅਧਿਕਾਰਕ ਮਨਜ਼ੂਰੀ ਦੇ ਦਿਤੀ ਹੈ, ਜਿਸ ਦਾ ਆਯੋਜਨ 23 ਨਵੰਬਰ ਤੋਂ ਸ਼ਾਰਜਾਹ 'ਚ ਕੀਤਾ ਜਾਵੇਗਾ। ਕ੍ਰਿਕਟ ਦੀ ਸਰਬਉਚ ਸੰਸਥਾ ਤੋਂ ਮਨਜ਼ੂਰੀ ਮਿਲਣਾ ਲੀਗ ਲਈ ਬੇਹੱਦ ਮਹੱਤਵਪੂਰਨ ਹੈ, ਜਿਸ 'ਚ ਇਸ ਵਾਰ ਦੋ ਨਵੀਆਂ ਟੀਮਾਂ ਜੋੜੀਆਂ ਗਈਆਂ ਹਨ
ਅਤੇ ਇਹ ਅੱਠ ਟੀਮਾਂ ਦਰਮਿਆਨ ਖੇਡਿਆ ਜਾਵੇਗਾ। ਆਈਸੀਸੀ ਦੇ ਇਕ ਬੁਲਾਰੇ ਨੇ ਕਿਹਾ ਕਿ ਆਈਸੀਸੀ ਨੇ ਟੀ10 ਟੂਰਨਾਮੈਂਟ ਨੂੰ ਮਨਜ਼ੂਰੀ ਦੇ ਦਿਤੀ ਹੈ। ਆਯੋਜਕਾਂ ਨੇ ਕਿਸੇ ਕ੍ਰਿਕਟ ਮੁਕਾਬਲੇਬਾਜ਼ੀ ਨੂੰ ਮਨਜ਼ੂਰੀ ਦਿਤੇ ਜਾਣ ਸਬੰਧੀ ਸੱਭ ਸ਼ਰਤਾਂ ਅਤੇ ਰਸਮਾਂ ਨੂੰ ਪੂਰਾ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮਨਜ਼ੂਰੀ ਮਿਲੀ। (ਏਜੰਸੀ)