India Davis Cup team in Pakistan: ਭਾਰਤੀ ਹਾਈ ਕਮਿਸ਼ਨ ਨੇ ਡੇਵਿਸ ਕੱਪ ਟੀਮ ਦਾ ਸਵਾਗਤ ਕੀਤਾ
Published : Feb 1, 2024, 5:38 pm IST
Updated : Feb 1, 2024, 5:38 pm IST
SHARE ARTICLE
India Davis Cup team in Pakistan
India Davis Cup team in Pakistan

ਭਾਰਤ ਡੇਵਿਸ ਕੱਪ ਦੇ ਇਤਿਹਾਸ ’ਚ ਕਦੇ ਵੀ ਪਾਕਿਸਤਾਨ ਤੋਂ ਨਹੀਂ ਹਾਰਿਆ ਹੈ।

India Davis Cup team in Pakistan: ਭਾਰਤੀ ਹਾਈ ਕਮਿਸ਼ਨ ਨੇ 60 ਸਾਲਾਂ ’ਚ ਪਹਿਲੀ ਵਾਰ ਭਾਰਤੀ ਡੇਵਿਸ ਕੱਪ ਟੀਮ ਦਾ ਸਵਾਗਤ ਕੀਤਾ। ਭਾਰਤੀ ਟੈਨਿਸ ਟੀਮ ਪਾਕਿਸਤਾਨ ਤੋਂ ਡੇਵਿਸ ਕੱਪ ਮੈਚ ਖੇਡਣ ਆਈ ਹੈ। ਪਾਕਿਸਤਾਨ ਵਿਚ ਭਾਰਤੀ ਹਾਈ ਕਮਿਸ਼ਨਰ ਗੀਤਿਕਾ ਸ਼੍ਰੀਵਾਸਤਵ ਨੇ ਬੁਧਵਾਰ ਨੂੰ ਭਾਰਤੀ ਖਿਡਾਰੀਆਂ ਅਤੇ ਅਧਿਕਾਰੀਆਂ ਦਾ ਸਵਾਗਤ ਕੀਤਾ। ਆਖਰੀ ਵਾਰ ਭਾਰਤੀ ਡੇਵਿਸ ਕੱਪ ਟੀਮ ਨੇ 1964 ’ਚ ਪਾਕਿਸਤਾਨ ਦਾ ਦੌਰਾ ਕੀਤਾ ਸੀ। ਦੋਹਾਂ ਦੇਸ਼ਾਂ ਵਿਚਾਲੇ ਕੂਟਨੀਤਕ ਤਣਾਅ ਕਾਰਨ ਖੇਡ ਸਬੰਧ ਵੀ ਰੁਕ ਗਏ ਹਨ।

ਸ੍ਰੀਵਾਸਤਵ ਨੇ ਕਿਹਾ, ‘‘ਇੱਥੇ ਭਾਰਤੀ ਕੌਮੀ ਟੀਮ ਦਾ ਸਵਾਗਤ ਕਰਨਾ ਮਾਣ ਦੀ ਗੱਲ ਹੈ। ਇਹ ਇਕ ਇਤਿਹਾਸਕ ਮੌਕਾ ਹੈ ਕਿ ਭਾਰਤੀ ਟੀਮ ਇੰਨੇ ਲੰਮੇ ਸਮੇਂ ਬਾਅਦ ਪਾਕਿਸਤਾਨ ਆ ਰਹੀ ਹੈ। ਅਸੀਂ ਸਾਰੀ ਟੀਮ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ।’’ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੇ ਖਿਡਾਰੀਆਂ ਨਾਲ ਗੱਲਬਾਤ ਕੀਤੀ ਅਤੇ ਖੇਡ ਬਾਰੇ ਸਵਾਲ ਵੀ ਪੁੱਛੇ। ਭਾਰਤ ਅਤੇ ਪਾਕਿਸਤਾਨ 3 ਅਤੇ 4 ਫਰਵਰੀ ਨੂੰ ਡੇਵਿਸ ਕੱਪ ਵਿਸ਼ਵ ਗਰੁੱਪ 1 ਦਾ ਮੁਕਾਬਲਾ ਖੇਡਣਗੇ। ਜੇਤੂ ਟੀਮ ਗਰੁੱਪ ਇਕ ਵਿਚ ਰਹੇਗੀ ਜਦਕਿ ਹਾਰਨ ਵਾਲੀ ਟੀਮ ਗਰੁੱਪ-2 ਵਿਚ ਖਿਸਕ ਜਾਵੇਗੀ। ਭਾਰਤ ਡੇਵਿਸ ਕੱਪ ਦੇ ਇਤਿਹਾਸ ’ਚ ਕਦੇ ਵੀ ਪਾਕਿਸਤਾਨ ਤੋਂ ਨਹੀਂ ਹਾਰਿਆ ਹੈ। 

ਭਾਰਤ-ਪਾਕਿ ਡੇਵਿਸ ਕੱਪ ਮੁਕਾਬਲੇ ਨੂੰ ਲੈ ਕੇ ਇਸਲਾਮਾਬਾਦ ’ਚ ਕੋਈ ਉਤਸ਼ਾਹ ਨਹੀਂ

ਪਾਕਿਸਤਾਨ ਟੈਨਿਸ ਫੈਡਰੇਸ਼ਨ ਨੂੰ ਪਹਿਲੀ ਵਾਰ ਖੈਬਰ ਪਖਤੂਨਖਵਾ ਜਾਂ ਬਲੋਚਿਸਤਾਨ ਵਰਗੇ ਖੇਤਰਾਂ ਤੋਂ ਡੇਵਿਸ ਕੱਪ ਮੈਚ ਲਈ ਪਾਸ ਲਈ ਬੇਨਤੀਆਂ ਮਿਲੀਆਂ ਹਨ, ਪਰ ਇਸਲਾਮਾਬਾਦ ਸ਼ਹਿਰ ਨੂੰ ਵੇਖ ਕੇ ਥੋੜ੍ਹਾ ਜਿਹਾ ਵੀ ਨਹੀਂ ਲਗਦਾ ਕਿ ਉਹ ਭਾਰਤ-ਪਾਕਿਸਤਾਨ ਵਰਗੇ ਇਤਿਹਾਸਕ ਮੈਚ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਖੂਬਸੂਰਤ ਸ਼ਹਿਰ ’ਚ ਇਕ ਵੀ ਪੋਸਟਰ ਅਜਿਹਾ ਨਹੀਂ ਹੈ, ਜਿਸ ਤੋਂ ਪਤਾ ਲਗਦਾ ਹੋਵੇ ਕਿ ਭਾਰਤੀ ਟੀਮ 60 ਸਾਲ ਬਾਅਦ ਇੱਥੇ ਡੇਵਿਸ ਕੱਪ ਮੈਚ ਖੇਡਣ ਆਈ ਹੈ।

ਇਸਲਾਮਾਬਾਦ ਸਪੋਰਟਸ ਕੰਪਲੈਕਸ ਵਿਚ ਕੋਈ ਗਤੀਵਿਧੀ ਨਹੀਂ ਸੀ ਜਿੱਥੇ ਮੈਚ ਕੀਤਾ ਜਾਣਾ ਹੈ। ਕੰਪਲੈਕਸ ਸਥਾਨਕ ਮੀਡੀਆ ਦੀ ਪਹੁੰਚ ਤੋਂ ਵੀ ਬਾਹਰ ਹੈ। ਪਾਕਿਸਤਾਨ ਟੈਨਿਸ ਫੈਡਰੇਸ਼ਨ ਨੂੰ ਉਮੀਦ ਹੈ ਕਿ ਇਸ ਮੁਕਾਬਲੇ ਦੇ ਜ਼ਰੀਏ ਦੇਸ਼ ਵਿਚ ਖੇਡਾਂ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ ਪਰ ਬ੍ਰਾਂਡਾਂ, ਇਸ਼ਤਿਹਾਰਾਂ, ਮਾਰਕੀਟਿੰਗ ਅਤੇ ਇੰਟਰਵਿਊਆਂ ਰਾਹੀਂ ਇਸ ਦਾ ਪ੍ਰਚਾਰ ਨਹੀਂ ਕੀਤਾ ਜਾ ਰਿਹਾ। ਮੈਚ ਦੇ ਦਿਨਾਂ ਯਾਨੀ ਸਨਿਚਰਵਾਰ ਅਤੇ ਐਤਵਾਰ ਨੂੰ ਸਿਰਫ 500 ਮਹਿਮਾਨ ਹੀ ਕੈਂਪਸ ’ਚ ਹੋਣਗੇ। ਐਂਟਰੀ ਸੱਦੇ ’ਤੇ ਹੋਵੇਗੀ ਅਤੇ ਪੀ.ਟੀ.ਐਫ. ਸਿਰਫ ਟੈਨਿਸ ਜਗਤ ਨੂੰ ਸੱਦਾ ਦੇ ਰਿਹਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੁਰੱਖਿਆ ਇੰਨੀ ਸਖਤ ਹੈ ਕਿ ਭਾਰਤੀ ਖਿਡਾਰੀ ਪਾਕਿਸਤਾਨ ਦੀ ਮਸ਼ਹੂਰ ਖਾਤਿਰਦਾਰੀ ਦਾ ਅਨੰਦ ਵੀ ਨਹੀਂ ਲੈ ਪਾ ਰਹੇ ਹਨ। ਉਨ੍ਹਾਂ ਨੂੰ ਸਿਰਫ ਸਥਾਨਾਂ ਅਤੇ ਟੀਮ ਹੋਟਲਾਂ ਤਕ ਜਾਣ ਦੀ ਇਜਾਜ਼ਤ ਹੈ। ਉਹ ਨੇੜਲੇ ਸ਼ਾਪਿੰਗ ਮਾਲ ਜਾਂ ਸੈਰ-ਸਪਾਟਾ ਸਥਾਨਾਂ ’ਤੇ ਵੀ ਨਹੀਂ ਜਾ ਸਕਦੇ। ਪੀ.ਟੀ.ਐਫ. ਦੇ ਇਕ ਅਧਿਕਾਰੀ ਨੇ ਕਿਹਾ, ‘‘ਅਸੀਂ ਇਸ ਨੂੰ ਵੱਡਾ ਜਸ਼ਨ ਬਣਾ ਸਕਦੇ ਸੀ ਪਰ ਸਾਨੂੰ ਜ਼ਿਆਦਾ ਸ਼ੋਰ-ਸਰਾਬੇ ਤੋਂ ਬਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਭਾਰਤੀ ਫੈਡਰੇਸ਼ਨ ਨੇ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ। ਆਈ.ਟੀ.ਐਫ. ਨੇ ਇਕ ਯੋਜਨਾ ਨੂੰ ਮਨਜ਼ੂਰੀ ਦੇ ਦਿਤੀ ਹੈ ਅਤੇ ਸਾਨੂੰ ਇਸ ਦੀ ਪਾਲਣਾ ਕਰਨੀ ਪਵੇਗੀ।’’
ਉਨ੍ਹਾਂ ਕਿਹਾ, ‘‘ਜੇਕਰ ਸਾਡੇ ਕੋਲ ਰਸਤਾ ਹੁੰਦਾ ਤਾਂ ਪੂਰੇ ਸ਼ਹਿਰ ’ਚ ਭਾਰਤ ਅਤੇ ਪਾਕਿਸਤਾਨ ਦੇ ਖਿਡਾਰੀਆਂ ਦੇ ਪੋਸਟਰ ਲੱਗੇ ਹੁੰਦੇ ਪਰ ਸਾਡੇ ਹੱਥ ਬੰਨ੍ਹੇ ਹੋਏ ਹਨ।’’

ਪੀ.ਟੀ.ਐਫ. ਦੇ ਖਜ਼ਾਨਚੀ ਮੁਹੰਮਦ ਖਲੀਲ ਚੁਗਤਾਈ ਨੇ ਕਿਹਾ, ‘‘ਜੇਕਰ ਭਾਰਤੀ ਟੀਮ ਵਾਹਗਾ ਸਰਹੱਦ ਰਾਹੀਂ ਆਉਂਦੀ ਤਾਂ ਅਸੀਂ ਵਾਹਗਾ ਸਰਹੱਦ ’ਤੇ ਹੀ ਜ਼ਬਰਦਸਤ ਸਵਾਗਤ ਕਰਦੇ। ਸਾਲ 2017 ’ਚ ਈਰਾਨ ਨੇ ਸੁਰੱਖਿਆ ਚਿੰਤਾਵਾਂ ਜ਼ਾਹਰ ਕੀਤੀਆਂ ਸਨ ਅਤੇ ਉਸ ਅਨੁਸਾਰ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਅੰਤ ’ਚ, ਉਹ ਖੁਦ ਹੋਟਲ ’ਚ ਰਹਿ ਕੇ ਬੋਰ ਹੋ ਗਏ।’’ ਏ.ਆਈ.ਟੀ.ਏ. ਨੇ ਆਈ.ਟੀ.ਐਫ. ਨੂੰ ਬੇਨਤੀ ਕੀਤੀ ਸੀ ਕਿ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਇਸ ਮੁਕਾਬਲੇ ਨੂੰ ਪਾਕਿਸਤਾਨ ’ਚ ਤਬਦੀਲ ਨਾ ਕੀਤਾ ਜਾਵੇ। ਹਾਲਾਂਕਿ ਡੇਵਿਸ ਕੱਪ ਕਮੇਟੀ ਨੇ ਇਹ ਕਹਿੰਦੇ ਹੋਏ ਅਪੀਲ ਖਾਰਜ ਕਰ ਦਿਤੀ ਸੀ ਕਿ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਹੈ।

(For more Punjabi news apart from India Davis Cup team in Pakistan, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement