ਆਖ਼ਰੀ ਵਿਸ਼ਵ ਚੈਂਪੀਅਨਸ਼ਿਪ ਵਿਚ ਬੋਲਟ ਦੀਆਂ ਨਜ਼ਰਾਂ ਲਾਮਿਸਾਲ ਪ੍ਰਦਰਸ਼ਨ ਦੁਹਰਾਉਣ 'ਤੇ
Published : Jul 31, 2017, 4:53 pm IST
Updated : Apr 1, 2018, 4:48 pm IST
SHARE ARTICLE
Bolt
Bolt

ਚੈਂਪੀਅਨਜ਼ ਤੇਜ਼ ਦੌੜਾਕ ਉਸੇਨ ਬੋਲਟ ਜਦੋਂ ਇਸ ਹਫ਼ਤੇ ਲੰਦਨ ਵਿਚ ਆਈਏਏਐਫ਼ ਵਿਸ਼ਵ ਚੈਂਪੀਅਨਸ਼ਿਪ ਲਈ ਉਤਰਨਗੇ ਤਾਂ ਉਨ੍ਹਾਂ ਦੀਆਂ ਨਜ਼ਰਾਂ ਰੀਕਾਰਡ ਪੀਲੇ ਤਮਗ਼ਿਆਂ ਦੇ ਨਾਲ ਟਰੈਕ ਨੂੰ

ਲੰਦਨ, 31 ਜੁਲਾਈ:  ਚੈਂਪੀਅਨਜ਼ ਤੇਜ਼ ਦੌੜਾਕ ਉਸੇਨ ਬੋਲਟ ਜਦੋਂ ਇਸ ਹਫ਼ਤੇ ਲੰਦਨ ਵਿਚ ਆਈਏਏਐਫ਼ ਵਿਸ਼ਵ ਚੈਂਪੀਅਨਸ਼ਿਪ ਲਈ ਉਤਰਨਗੇ ਤਾਂ ਉਨ੍ਹਾਂ ਦੀਆਂ ਨਜ਼ਰਾਂ ਰੀਕਾਰਡ ਪੀਲੇ ਤਮਗ਼ਿਆਂ ਦੇ ਨਾਲ ਟਰੈਕ ਨੂੰ ਅਲਵਿਦਾ ਕਹਿਣ 'ਤੇ ਹੋਣਗੀਆਂ।
ਬੀਜਿੰਗ ਉਲੰਪਿਕ 2008 ਵਿਚ ਦੋਹਰੇ ਵਿਅਕਤੀਗਤ ਸੋਨ ਤਮਗ਼ੇ ਜਿੱਤਣ ਤੋਂ ਬਾਅਦ ਬੋਲਟ ਦਾ ਤੇਜ਼ ਦੌੜਾਕ ਵਿਚ ਦਬਦਬਾ ਰਿਹਾ ਹੈ। ਉੁਨ੍ਹਾਂ ਨੇ 6 ਉਲੰਪਿਕ ਸੋਨ ਅਤੇ 11 ਵਿਸ਼ਵ ਖ਼ਿਤਾਬ ਜਿੱਤੇ।
ਬਰਲਿਨ ਵਿਚ 2009 ਵਿਸ਼ਵ ਚੈਂਪੀਅਨਸ਼ਿਪ ਵਿਚ 100 ਅਤੇ 200 ਮੀਟਰ ਦਾ ਖ਼ਿਤਾਬ ਕ੍ਰਮਵਾਰ 9.58 ਅਤੇ 19.19 ਸੈਕਿੰਡ ਵਿਚ ਜਿੱਤਣ ਵਾਲੇ ਬੋਲਟ ਨੇ 2011, 2013, 2015 ਵਿਚ 100,200 ਅਤੇ ਚਾਰ ਗੁਣਾ 100 ਮੀਟਰ ਰਿਲੇਅ ਖ਼ਿਤਾਬ ਜਿੱਤੇ।
ਉਨ੍ਹਾਂ ਨੇ 2012 ਲੰਦਨ ਉਲੰਪਿਕ ਅਤੇ 2016 ਰੀਉ ਉਲੰਪਿਕ ਵਿਚ ਵੀ ਤਿੰਨੋਂ ਤਮਗ਼ੇ ਅਪਣੇ ਨਾਮ ਕੀਤੇ। ਬੋਲਟ ਨੇ ਹਾਲ ਹੀ ਵਿਚ ਮੋਨਾਕੋ ਵਿਚ ਕਿਹਾ,''ਮੇਰਾ ਮੁੱਖ ਟੀਚਾ ਲੰਦਨ ਵਿਚ ਜਿੱਤਣਾ ਹੈ। ਮੈਂ ਜਿੱਤ ਨਾਲ ਵਿਦਾ ਲੈਣਾ ਚਾਹੁੰਦਾ ਹਾਂ। (ਏਐਫ਼ਪੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement