
ਵਾਸ਼ਿੰਗਟਨ, 31 ਜੁਲਾਈ: ਅਮਰੀਕਾ ਦੇ ਦੂਜਾ ਦਰਜਾ ਪ੍ਰਾਪਤ ਜਾਨ ਇਸਨੇਰ ਨੇ ਰਿਆਨ ਹੈਰੀਸਨ ਨੂੰ 7-6, 7-6 ਨਾਲ ਹਰਾ ਕੇ ਚੌਥੀ ਵਾਰ ਏਟੀਪੀ ਅਟਲਾਂਟਾ ਖ਼ਿਤਾਬ ਜਿੱਤ ਲਿਆ।
ਵਾਸ਼ਿੰਗਟਨ, 31 ਜੁਲਾਈ: ਅਮਰੀਕਾ ਦੇ ਦੂਜਾ ਦਰਜਾ ਪ੍ਰਾਪਤ ਜਾਨ ਇਸਨੇਰ ਨੇ ਰਿਆਨ ਹੈਰੀਸਨ ਨੂੰ 7-6, 7-6 ਨਾਲ ਹਰਾ ਕੇ ਚੌਥੀ ਵਾਰ ਏਟੀਪੀ ਅਟਲਾਂਟਾ ਖ਼ਿਤਾਬ ਜਿੱਤ ਲਿਆ। ਇਥੇ ਅੱਠ ਵਿਚੋਂ ਸੱਤ ਵਾਰ ਫ਼ਾਈਨਲ ਵਿਚ ਪਹੁੰਚੇ ਇਸਨੇਰ ਇਸ ਤੋਂ ਪਹਿਲਾਂ ਇਥੇ 2013, 2014 ਅਤੇ 2015 ਵਿਚ ਖ਼ਿਤਾਬ ਜਿੱਤ ਚੁਕਾ ਹੈ। ਇਸ ਜਿੱਤ ਨਾਲ ਇਸਨੇਰ ਏਟੀਪੀ ਰੈਂਕਿੰਗ ਵਿਚ ਸਰਵੋਤਮ ਰੈਂਕਿੰਗ ਵਾਲੇ ਅਮਰੀਕੀ ਖਿਡਾਰੀ ਹੋ ਜਾਣਗੇ। (ਪੀਟੀਆਈ)