ਨਿਊਜ਼ੀਲੈਂਡ ਓਪਨ ਦੇ ਪ੍ਰਣਯ, ਕਸ਼ਅਪ ਅਤੇ ਅਜੇ ਦੌੜ ਵਿਚ
Published : Jul 31, 2017, 4:54 pm IST
Updated : Apr 1, 2018, 5:07 pm IST
SHARE ARTICLE
Newzealand open
Newzealand open

ਯੂਐਸ ਓਪਨ ਚੈਂਪੀਅਨ ਐਚ ਐਸ ਪ੍ਰਣਬ ਕਲ ਤੋਂ ਇਥੇ ਸ਼ੁਰੂ ਹੋ ਰਹੇ ਨਿਊ²ਜ਼ੀਲੈਂਡ ਗ੍ਰਾਂ ਪੀ ਗੋਲਡ ਬੈਡਮਿੰਟਨ ਵਿਚ ਪੁਰਸ਼ ਸਿੰਗਲ ਵਰਗ ਵਿਚ ਅਪਣੇ ਇਸ ਫ਼ਾਰਮ ਨੂੰੰ ਬਰਕਰਾਰ ਰਖਣ ਦੇ

ਆਕਲੈਂਡ, 31 ਜੁਲਾਈ:  ਯੂਐਸ ਓਪਨ ਚੈਂਪੀਅਨ ਐਚ ਐਸ ਪ੍ਰਣਬ ਕਲ ਤੋਂ ਇਥੇ ਸ਼ੁਰੂ ਹੋ ਰਹੇ ਨਿਊ²ਜ਼ੀਲੈਂਡ ਗ੍ਰਾਂ ਪੀ ਗੋਲਡ ਬੈਡਮਿੰਟਨ ਵਿਚ ਪੁਰਸ਼ ਸਿੰਗਲ ਵਰਗ ਵਿਚ ਅਪਣੇ ਇਸ ਫ਼ਾਰਮ ਨੂੰੰ ਬਰਕਰਾਰ ਰਖਣ ਦੇ ਇਰਾਦੇ ਨਾਲ ਉਤਰਨਗੇ।
ਅਪਣੇ ਕਰੀਅਰ ਵਿਚ ਸੱਟਾਂ ਨਾਲ ਜੂਝਦੇ ਰਹੇ ਪ੍ਰਣਬ ਨੇ ਇਕ ਸਾਲ ਚਾਰ ਮਹੀਨੇ ਤੋਂ ਚਲਿਆ ਆ ਰਿਹਾ ਖ਼ਿਤਾਬ ਦਾ ਸੋਕਾ ਖ਼ਤਮ ਕਰਦੇ ਹੋਏ ਪਿਛਲੇ ਸਾਲ ਮਾਰ ਵਿਚ ਸਿਵਸ ਓਪਨ ਜਿਤਿਆ ਸੀ।
ਯੂਐਸ ਓਪਨ ਜਿੱਤਣ ਤੋਂ ਬਾਅਦ ਵਿਸ਼ਵ ਰੈਂਕਿੰਗ ਵਿਚ 17ਵੇਂ ਸਥਾਨ 'ਤੇ ਪਹੁੰਚੇ ਪ੍ਰਣਬ ਦਾ ਸਾਹਮਣੇ ਪਹਿਲੇ ਦੌਰ ਵਿਚ ਇੰਡੋਨੇਸ਼ੀਆ ਦੇ ਸ਼ੇਸਾਰ ਹਿਰੇਨ ਰੂਸਤਾਵਿਤੋ ਨਾਲ ਹੋਵੇਗਾ।
ਦੂਜੇ ਪਾਸੇ ਯੂਐਸ ਓਪਨ ਫ਼ਾਈਨਲ ਤਕ ਪਹੁੰਚੇ ਕਸ਼ਅਪ ਇਸ ਪ੍ਰਦਰਸ਼ਨ ਨੂੰ ਬਰਕਰਾਰ ਰਖਣਾ ਚਾਹੁੰਣਗੇ। ਰਾਸ਼ਟਰਮੰਡਲ ਖੇਡ ਚੈਂਪੀਅਨ ਕਸ਼ਅਪ 12 ਪੜਾਅ ਚੜ੍ਹ ਕੇ 47ਵੇਂ ਸਥਾਨ 'ਤੇ ਹਨ। ਉਹ ਪਹਿਲੇ ਦੌਰ ਵਿਚ ਇੰਡੋਨੇਸ਼ੀਆ ਦੇ ਡਿਯੋਨਿਸਿਯਸ ਹੇਯੋਮ ਆਰ ਨਾਲ ਖੇਡਣਗੇ।
ਅਗਲੇ ਮਹੀਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਰਹੇ ਅਜੇ ਜੈਰਾਮ ਪਹਿਲੇ ਦੌਰ ਵਿਚ ਚੀਨੀ ਤਾਇਪੈ ਦੇ ਚਿਯਾ ਹੁੰਗ ਨਾਲ ਖੇਡਣਗੇ। ਪਿਛਲੇ ਸਾਲ ਚੀਨ ਤਾਇਪੇ ਗ੍ਰਾਂ ਪੀ ਗੋਲਡ ਜਿੱਤਣ ਵਾਲੇ ਸਾਬਕਾ ਰਾਸ਼ਟਰੀ ਚੈਂਪੀਅਨ ਸੌਰਵ ਵਰਮਾ ਆਸਟ੍ਰੇਲੀਆ ਦੇ ਨਾਥਨ ਤਾਂਗ ਨਾਲ ਖੇਡਣਗੇ।
ਨੌਜਵਾਨ ਸਿਰਿਲ ਵਰਮਾ ਦਾ ਸਾਹਮਣਾ ਇੰਡੋਨੇਸ਼ੀਆ ਦੇ ਰਿਯਾਂਤੋ ਸੁਬਾਜੋ ਨਾਲ ਹੋਵੇਗਾ ਜਦਕਿ ਪ੍ਰਤੁਲ ਜੋਸ਼ੀ ਸਥਾਨਕ ਖਿਡਾਰੀ ਡੈਕਸੋਨ ਵੋਂਗ ਨਾਲ ਖੇਡਣਗੇ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement