ਗਲੋਬਲ ਟੀ-20 ਲੀਗ ਦੀ ਫ਼ੀਸ ਦਾਨ ਕਰਨਗੇ ਸਟੀਵਨ ਸਮਿਥ
Published : Jun 1, 2018, 6:15 pm IST
Updated : Jun 1, 2018, 6:15 pm IST
SHARE ARTICLE
Steve Smith
Steve Smith

ਗੇਂਦ ਨਾਲ ਛੇੜਛਾੜ ਕਾਰਨ ਕੋਮਾਂਤਰੀ ਕ੍ਰਿਕੇਟ ਤੋਂ ਇਕ ਸਾਲ ਲਈ ਦੂਰ ਹੋਏ ਆਸਟ੍ਰੇਲੀਆਈ ਸਾਬਕਾ ਕਪਤਾਨ ਸਟੀਵਨ ਸਮਿੱਥ ਗਲੋਬਲ ਟੀ -20 ਲੀਗ ਦੁਆਰਾ ਵਾਪਸੀ ਕਰਦੇ ਹੋਏ ਵੱਡ...

ਨਵੀਂ ਦਿੱਲੀ : ਗੇਂਦ ਨਾਲ ਛੇੜਛਾੜ ਕਾਰਨ ਕੋਮਾਂਤਰੀ ਕ੍ਰਿਕੇਟ ਤੋਂ ਇਕ ਸਾਲ ਲਈ ਦੂਰ ਹੋਏ ਆਸਟ੍ਰੇਲੀਆਈ ਸਾਬਕਾ ਕਪਤਾਨ ਸਟੀਵਨ ਸਮਿੱਥ ਗਲੋਬਲ ਟੀ -20 ਲੀਗ ਦੁਆਰਾ ਵਾਪਸੀ ਕਰਦੇ ਹੋਏ ਵੱਡਾ ਐਲਾਨ ਕੀਤਾ ਹੈ। ਸਟੀਵਨ ਸਮਿਥ ਨੇ ਗਲੋਬਲ ਟੀ-20 ਲੀਗ ਦੀ ਸਾਰੀ ਫ਼ੀਸ ਕੈਨੇਡਾ ਵਿਚ ਕ੍ਰਿਕੇਟ ਦੇ ਵਿਕਾਸ ਲਈ ਦਾਨ ਦੇਣ ਦਾ ਫ਼ੈਸਲਾ ਕੀਤਾ ਹੈ।

Steve Smith matchSteve Smith match

ਗਲੋਬਲ ਟੀ-20 ਲੀਗ 28 ਜੂਨ ਤੋਂ ਖੇਡੀ ਜਾਵੇਗੀ। ਸਮਿੱਥ ਇਸ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਸਿਡਨੀ ਵਿਚ ਅਭਿਆਸ ਕਰ ਰਹੇ ਹਨ। ਸਟੀਵਨ ਸਮਿੱਥ ਨੇ ਇਸ ਸਾਲ ਮਾਰਚ ਵਿਚ ਦੱਖਣੀ ਅਫ਼ਰੀਕਾ ਵਿਰੁਧ ਕੇਪ ਟਾਊਨ ਟੈਸਟ ਦੌਰਾਨ ਗੇਂਦ ਨਾਲ ਛੇੜਛਾੜ ਦਾ ਦੋਸ਼ੀ ਪਾਇਆ ਸੀ ਅਤੇ ਆਸਟ੍ਰੇਲੀਅਨ ਕ੍ਰਿਕੇਟ ਬੋਰਡ ਨੇ ਉਹਨਾਂ ਦੀ ਕਪਤਾਨੀ  ਦੇ ਨਾਲ ਨਾਲ ਕੋਮਾਂਤਰੀ ਮੈਚਾਂ ਤੇ ਵੀ ਪਾਬੰਦੀ ਲਗਾ ਦਿਤੀ ਸੀ।

Steve Smith practicingSteve Smith practicing

ਸਮਿੱਥ ਤੋਂ ਇਲਾਵਾ ਆਸਟ੍ਰੇਲੀਅਨ ਬੋਰਡ ਨੇ ਉਪ ਕਪਤਾਨ ਡੇਵਿਡ ਵਾਰਨਰ ਨੂੰ ਕਿਸੇ ਵੀ ਟੀਮ ਦੀ ਕਪਤਾਨੀ ਨਾ ਕਰਨ ਦੇ ਨਾਲ ਨਾਲ ਕੋਮਾਂਤਰੀ ਕ੍ਰਿਕੇਟ ਖੇਡਣ 'ਤੇ ਵੀ ਪਾਬੰਦੀ ਲਗਾ ਦਿਤੀ ਸੀ। ਬੋਰਡ ਵਲੋਂ ਬੈਨਕਰੋਫ਼ 'ਤੇ ਵੀ 9 ਮਹੀਨੇ ਦੀ ਪਾਬੰਦੀ ਲਗਾਈ ਗਈ ਸੀ ਉਹ ਵੀ ਗੇਂਦ ਨਾਲ ਛੇੜਛਾੜ ਦੇ ਦੋਸ਼ੀ ਪਾਏ ਗਈ ਸੀ। ਇਸੇ ਪਾਬੰਦੀ ਦੇ ਚਲਦਿਆਂ ਸਟੀਵਨ ਸਮਿੱਥ ਅਤੇ ਡੇਵਿਡ ਵਾਰਨਰ ਆਈਪੀਐਲ 2018 ਵਿਚ ਵੀ ਨਹੀਂ ਖੇਡ ਸਕੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement