ਮਲੇਸ਼ੀਆ ਓਪਨ ਦੇ ਸੈਮੀਫ਼ਾਈਨਲ 'ਚ ਹਾਰੇ ਸਿੰਧੂ ਅਤੇ ਸ਼੍ਰੀਕਾਂਤ
Published : Jul 1, 2018, 11:33 am IST
Updated : Jul 1, 2018, 11:33 am IST
SHARE ARTICLE
Kidambi Srikanth
Kidambi Srikanth

ਭਾਰਤ ਦੇ ਚੋਟੀ ਦੇ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਅਤੇ ਕਿਦਾਂਬੀ ਸ਼੍ਰੀਕਾਂਤ ਨੂੰ ਅੱਜ ਕ੍ਰਮਵਾਰ ਮਹਿਲਾ ਅਤੇ ਪੁਰਸ਼ ਸਿੰਗਲ ਸੈਮੀਫ਼ਾਈਨਲ ਵਿਚ ਸਖ਼ਤ ਮੁਕਾਬਲੇ...

ਕੁਆਲਾਲੰਪੁਰ, ਭਾਰਤ ਦੇ ਚੋਟੀ ਦੇ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਅਤੇ ਕਿਦਾਂਬੀ ਸ਼੍ਰੀਕਾਂਤ ਨੂੰ ਅੱਜ ਕ੍ਰਮਵਾਰ ਮਹਿਲਾ ਅਤੇ ਪੁਰਸ਼ ਸਿੰਗਲ ਸੈਮੀਫ਼ਾਈਨਲ ਵਿਚ ਸਖ਼ਤ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ 700000 ਡਾਲਰ ਇਨਾਮੀ ਮਲੇਸ਼ੀਆ ਓਪਨ ਸੁਪਰ ਵਿਸ਼ਵ ਟੂਰ ਟੂਰਨਾਮੈਂਟ ਵਿਚ ਭਾਰਤੀ ਚੁਨੌਤੀ ਖ਼ਤਮ ਹੋ ਗਈ। 

ਪਹਿਲਾਂ ਸ਼੍ਰੀਕਾਂਤ ਦੁਨੀਆ ਦੇ ਸਾਬਕਾ ਨੰਬਰ ਦੋ ਖਿਡਾਰੀ ਜਾਪਾਨ ਦੇ ਕੇਂਤੋ ਮੋਮੋਤਾ ਦੀ ਚੁਨੌਤੀ 'ਤੇ ਪਾਰ ਪਾਉਣ ਵਿਚ ਅਸਫ਼ਲ ਰਹੇ ਜੋ ਗ਼ੈਰ ਕਾਨੂੰਨੀ ਸੱਟੇਬਾਜ਼ੀ ਦੇ ਕਾਰਨ ਇਕ ਸਾਲ ਦੀ ਪਾਬੰਦੀ ਦੇ ਬਾਅਦ ਵਾਪਸੀ ਕਰ ਰਹੇ ਹਨ। ਸਿੰਧੂ ਨੂੰ ਵੀ ਇਸ ਤੋਂ ਬਾਅਦ ਸਾਬਕਾ ਚੈਂਪੀਅਨ ਅਤੇ ਦੁਨੀਆਂ ਦੀ ਨੰਬਰ ਇਕ ਖਿਡਾਰਨ ਤਾਈ ਜੂ ਯਿੰਗ ਵਿਰੁਧ ਹਾਰ ਦਾ ਸਾਹਮਣਾ ਕਰਨਾ ਪਿਆ।

SindhuP V Sindhu

ਭਾਰਤੀ ਖਿਡਾਰਨ ਤਾਈ ਜੂ ਦੀ ਬਿਹਤਰ ਤਕਨੀਕੀ ਖੇਡ ਅਤੇ ਸਰੀਰਕ ਦਮਖਮ ਦੀ ਬਰਾਬਰੀ ਨਹੀਂ ਕਰ ਸਕੀ। ਅਪ੍ਰੈਲ ਵਿਚ ਥੋੜ੍ਹੇ ਸਮੇਂ ਲਈ ਦੁਨੀਆਂ ਦੇ ਨੰਬਰ ਇਕ ਖਿਡਾਰੀ ਬਣੇ ਸ਼੍ਰੀਕਾਂਤ ਨੂੰ ਦੁਨੀਆਂ ਦੇ 11ਵੇਂ ਨੰਬਰ ਦੇ ਮੋਮੋਤਾ ਵਿਰੁਧ 13-21, 13-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਿੰਧੂ ਵੀ ਇਸ ਤੋਂ ਬਾਅਦ 55 ਮਿੰਟ ਤਕ ਚਲੇ ਮੁਕਾਬਲੇ ਵਿਚ ਚੀਨੀ ਤਾਈਪੇ ਦੀ ਖਿਡਾਰਨ ਵਿਰੁਧ 15-21, 21-19, 11-21 ਨਾਲ ਹਾਰ ਗਈ।

ਸ਼੍ਰੀਕਾਂਤ ਦੀ 9 ਮੈਚਾਂ ਵਿਚ ਮੋਮੋਤਾ ਵਿਰੁਧ ਇਹ ਛੇਵੀਂ ਹਾਰ ਹੈ ਜਦਕਿ ਸਿੰਧੂ ਨੂੰ ਤਾਏ ਜੂ ਵਿਰੁਧ 9 ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਵਿਚ ਇਹ ਉਨ੍ਹਾਂ ਦੀ ਲਗਾਤਾਰ ਪੰਜਵੀਂ ਹਾਰ ਹੈ।             (ਪੀ.ਟੀ.ਆਈ)

SHARE ARTICLE

ਏਜੰਸੀ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement