
ਇੰਗਲੈਂਡ ਜਦੋਂ ਬੁੱਧਵਾਰ ਨੂੰ ਬਰਮਿੰਘਮ ਵਿੱਚ ਭਾਰਤ ਦੇ ਖਿਲਾਫ ਪਹਿਲਾਂ ਟੈਸਟ ਮੈਚ ਖੇਡਣ ਲਈ ਮੈਦਾਨ ਵਿਚ ਉਤਰੇਗਾ ਤਾਂ ਇਤਿਹਾਸ ਰਚਿਆ
ਬਰਮਿੰਘਮ: ਇੰਗਲੈਂਡ ਜਦੋਂ ਬੁੱਧਵਾਰ ਨੂੰ ਬਰਮਿੰਘਮ ਵਿੱਚ ਭਾਰਤ ਦੇ ਖਿਲਾਫ ਪਹਿਲਾਂ ਟੈਸਟ ਮੈਚ ਖੇਡਣ ਲਈ ਮੈਦਾਨ ਵਿਚ ਉਤਰੇਗਾ ਤਾਂ ਇਤਿਹਾਸ ਰਚਿਆ ਜਾਵੇਗਾ। ਦਸਿਆ ਜਾ ਰਿਹਾ ਹੈ ਕੇ 141 ਸਾਲ ਦੇ ਟੈਸਟ ਕ੍ਰਿਕੇਟ ਇਤਹਾਸ ਵਿੱਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕੋਈ ਟੀਮ 1000ਵਾਂ ਟੈਸਟ ਮੈਚ ਖੇਡੇਗੀ।ਇੰਗਲੈਂਡ 1000 ਟੈਸਟ ਮੈਚ ਖੇਡਣ ਵਾਲਾ ਪਹਿਲਾ ਦੇਸ਼ ਬਣ ਜਾਵੇਗਾ।
england cricket team
ਤੁਹਾਨੂੰ ਦਸ ਦੇਈਏ ਕੇ ਟੈਸਟ ਕ੍ਰਿਕੇਟ ਇਤਿਹਾਸ ਵਿਚ ਇਸ ਤੋਂ ਪਹਿਲਾਂ ਕੋਈ ਵੀ ਦੇਸ਼ ਇਸ ਜਾਦੁਈ ਫਿਗਰ ਨੂੰ ਹਾਸਲ ਨਹੀਂ ਕਰ ਪਾਇਆ ਹੈ ਅਤੇ ਜੋ ਰੂਟ ਦੀ ਟੀਮ ਇਸ ਮੈਚ ਨੂੰ ਜਿੱਤ ਕੇ ਆਪਣੀ ਖੁਸ਼ੀ ਨੂੰ ਦੁੱਗਣੀ ਕਰਣਾ ਚਾਹੇਗੀ। ਦੂਜੇ ਪਾਸੇ ਵਿਰਾਟ ਕੋਹਲੀ ਦੇ ਜਾਂਬਾਜ ਇੰਗਲੈਂਡ ਦੀ ਪਾਰਟੀ ਨੂੰ ਵਿਗਾੜਣ ਦੇ ਇਰਾਦੇ ਵਲੋਂ ਮੋਰਚਾ ਸੰਭਾਲਣਗੇ।
england cricket team
ਤੁਹਾਨੂੰ ਦਸ ਦੇਈਏ ਕੇ ਟੈਸਟ ਕ੍ਰਿਕੇਟ ਇਤਹਾਸ ਦਾ ਪਹਿਲਾ ਮੈਚ ਮੈਲਬਰਨ ਵਿਚ 15 ਤੋਂ19 ਮਾਰਚ 1877 ਵਿੱਚ ਇੰਗਲੈਂਡ ਅਤੇ ਆਸਟਰੇਲੀਆ ਦੇ ਵਿੱਚ ਖੇਡਿਆ ਗਿਆ ਸੀ ਅਤੇ ਆਸਟਰੇਲੀਆ ਨੇ ਇਸ ਮੈਚ ਵਿੱਚ ਜਿੱਤ ਦਰਜ ਕੀਤੀ ਸੀ। ਇਸ ਮੈਚ ਦੇ ਬਾਅਦ ਇੰਗਲੈਂਡ ਨੇ ਤਾਂ ਬਹੁਤ ਜ਼ਿਆਦਾ ਮੈਚ ਖੇਡੇ , ਪਰ ਇਸ ਮਾਮਲੇ ਵਿੱਚ ਆਸਟਰੇਲੀਆ ਉਸ ਤੋਂ ਪਛੜਦਾ ਚਲਾ ਗਿਆ ।
england cricket team
ਇੰਗਲੈਂਡ ਨੇ ਹੁਣ ਤੱਕ ਸੱਭ ਤੋਂ ਜ਼ਿਆਦਾ 999 ਟੈਸਟ ਮੈਚ ਖੇਡੇ ਹਨ। ਇੰਗਲੈਂਡ ਨੇ ਇਹਨਾਂ ਵਿਚੋਂ 357 ਮੈਚ ਜਿੱਤੇ ਜਦੋਂ ਕਿ 297 ਮੈਚਾਂ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਣਾ ਪਿਆ, `ਤੇ 345 ਟੈਸਟ ਮੈਚ ਡਰਾ ਰਹੇ। ਇਸ ਤਰ੍ਹਾਂਇੰਗਲੈਂਡ ਦੀ ਜਿੱਤ ਦਾ ਫ਼ੀਸਦੀ 35.73 ਰਿਹਾ। ਦਸਿਆ ਜਾ ਰਿਹਾ ਹੈ ਕੇ ਆਸਟਰੇਲੀਆ ਅਜੇ ਤੱਕ 812 ਟੈਸਟ ਮੈਚ ਹੀ ਖੇਡ ਪਾਇਆ ਹੈ ।
england cricket team
ਕੰਗਾਰੂ ਟੀਮ ਨੇ 383 ਮੈਚ ਜਿੱਤੇ ਅਤੇ 219 ਮੈਚ ਹਾਰੇ । ਉਸ ਦੇ 208 ਮੈਚ ਡਰਾ ਅਤੇ 2 ਮੈਚ ਟਾਈ ਰਹੇ। ਇਸ ਤਰ੍ਹਾਂ ਕੰਗਾਰੂ ਟੀਮ ਦੀ ਸਫਲਤਾ ਦਾ ਫ਼ੀਸਦੀ 47.16 ਰਿਹਾ। ਤੁਹਾਨੂੰ ਦਸ ਦੇਈਏ ਕੇ ਭਾਰਤ ਨੇ 1932 ਵਿੱਚ ਟੇਸਟ ਮੈਚ ਖੇਡਣਾ ਸ਼ੁਰੂ ਕੀਤਾ ,ਭਾਰਤ ਨੇ ਆਪਣਾ ਪਹਿਲਾ ਮੈਚ ਇੰਗਲੈਂਡ ਦੇ ਖਿਲਾਫ ਹੀ ਖੇਡਿਆ ਸੀ।
england cricket team
ਭਾਰਤ ਨੇ ਅਜੇ ਤੱਕ 522 ਟੈਸਟ ਮੈਚ ਖੇਡੇ , ਇਹਨਾਂ ਵਿਚੋਂ ਉਸ ਨੇ 145 ਮੈਚ ਜਿੱਤੇ ਜਦੋਂ ਕਿ 160 ਮੈਚਾਂ ਵਿੱਚ ਉਸ ਨੂੰ ਹਾਰ ਝੇਲਨੀ ਪਈ। ਭਾਰਤੀ ਟੀਮ ਦੇ 216 ਮੈਚ ਡਰਾ ਅਤੇ 1 ਮੈਚ ਟਾਈ ਰਿਹਾ । ਇਸ ਤਰ੍ਹਾਂ ਭਾਰਤ ਦੀ ਸਫਲਤਾ ਦਾ ਫ਼ੀਸਦੀ 27.77 ਰਿਹਾ। ਇਸ ਦੌਰਾਨ ਇੰਗਲੈਂਡ ਹੀ ਟੈਸਟ ਕ੍ਰਿਕਟ ਦੇ ਇਤਿਹਾਸ `ਚ ਅਜੇ ਤੱਕ ਅੱਗੇ ਚਲ ਰਿਹਾ ਹੈ।