
ਵਿਸਫੋਟਕ ਸਲਾਮੀ ਬੱਲੇਬਾਜ ਕ੍ਰਿਸ ਗੇਲ ਅਤੇ ਰਿਆਦ ਐਮਰਿਟ ਨੂੰ ਬੰਗਲਾਦੇਸ਼ ਦੇ ਖਿਲਾਫ ਤਿੰਨ ਟੀ20 ਇੰਟਰਨੈਸ਼ਨਲ ਮੈਚਾਂ ਦੀ ਸੀਰੀਜ਼ ਲਈ
ਬਾਸੇਟੇਰੇ : ਵਿਸਫੋਟਕ ਸਲਾਮੀ ਬੱਲੇਬਾਜ ਕ੍ਰਿਸ ਗੇਲ ਅਤੇ ਰਿਆਦ ਐਮਰਿਟ ਨੂੰ ਬੰਗਲਾਦੇਸ਼ ਦੇ ਖਿਲਾਫ ਤਿੰਨ ਟੀ20 ਇੰਟਰਨੈਸ਼ਨਲ ਮੈਚਾਂ ਦੀ ਸੀਰੀਜ਼ ਲਈ ਵੈਸਟਇੰਡੀਜ ਦੀ ਟੀਮ ਵਿਚ ਨਹੀਂ ਚੁਣਿਆ ਗਿਆ। ਇੰਟਰਨੈਸ਼ਨਲ ਮੈਚਾਂ ਵਿਚ ਹਾਲ ਹੀ `ਚ ਸ਼ਾਹਿਦ ਅਫਰੀਦੀ ਦੇ ਛਕਿਆ ਦੇ ਰਿਕਾਰਡ ਦਾ ਮੁਕਾਬਲਾ ਕਰਣ ਵਾਲੇ ਗੇਲ ਨੂੰ ਟੀਮ ਵਿੱਚ ਸਥਾਨ ਮਿਲਿਆ।
gayel
ਤੁਹਾਨੂੰ ਦਸ ਦੇਈਏ ਕੇ ਬੰਗਲਾਦੇਸ਼ ਦੇ ਖਿਲਾਫ ਤੀਸਰੇ ਵਨਡੇ ਵਿਚ ਗੇਲ ਨੇ ਬੰਗਲਾਦੇਸ਼ ਦੇ ਗੇਂਦਬਾਜਾਂ ਦੀ ਜੰਮ ਕੇ ਪਿਟਾਈ ਕੀਤੀ। ਗੇਲ ਨੇ ਇਸ ਪਾਰੀ `ਚ 66 ਗੇਂਦਾਂ ਵਿੱਚ 73 ਰਣ ਬਣਾਏ ਭਾਵੇ ਹੀ ਵਿੰਡੀਜ ਦੀ ਟੀਮ ਇਸ ਮੈਚ `ਚ ਹਰ ਗਈ। ਪਰ ਗੇਲ ਨੇ ਪਾਰੀ ਵਿਚ 6 ਚੋਕਿਆਂ ਅਤੇ 5 ਛੱਕਿਆ ਦੇ ਨਾਲ ਆਪਣੇ ਲੋਚਣ ਵਾਲੀਆਂ ਨੂੰ ਗਦਗਦ ਕਰ ਦਿੱਤਾ।
gayelਧਿਆਨ ਯੋਗ ਹੈ ਕਿ ਸ਼ਾਹਿਦ ਆਫਰੀਦੀ ਨੇ ਆਪਣੇ ਖਾਤੇ ਵਿੱਚ 524 ਮੈਚਾਂ ਵਿਚ 476 ਛੱਕੇ ਜਮਾਂ ਕੀਤੇ ਹੋਏ ਸਨ ਅਤੇ ਕ੍ਰਿਸ ਗੇਲ ਨੇ ਬੰਗਲਾਦੇਸ਼ ਦੇ ਖਿਲਾਫ ਤੀਸਰੇ ਵਨਡੇ ਵਿਚ ਜੜੇ ਪੰਜ ਛੱਕਿਆਂ ਦੇ ਨਾਲ ਸ਼ਾਹਿਦ ਅਫਰੀਦੀ ਦੇ ਰਿਕਾਰਡ ਦਾ ਮੁਕਾਬਲਾ ਕਰ ਲਿਆ। ਤੁਹਾਨੂੰ ਦਸ ਦੇਈਏ ਕੇ ਵੈਸਟ ਇੰਡੀਜ - ਬੰਗਲਾਦੇਸ ਸੀਰੀਜ ਦਾ ਪਹਿਲਾ ਮੈਚ ਬਾਸੇਟੇਰੇ ਵਿੱਚ ਹੋਵੇਗਾ ਜਦੋਂ ਕਿ ਇਸ ਦੇ ਬਾਅਦ ਟੀਮ ਬਾਕੀ ਮੈਚ ਖੇਡਣ ਲਈ ਫਲੋਰੀਡਾ ਦੇ ਲਾਡਰਹਿਲ ਮੈਦਾਨ `ਚ ਜਾਵੇਗੀ।
gayel
ਦਸਿਆ ਜਾ ਰਿਹਾ ਹੈ ਕੇ ਗੇਲ ਦੀ ਜਗ੍ਹਾ ਚੈਡਵਿਕ ਵਾਲਟਨ ਨੂੰ ਟੀਮ ਵਿੱਚ ਰੱਖਿਆ ਗਿਆ ਹੈ ਜਦੋਂ ਕਿ ਆਲਰਾਉਂਡਰ ਏਮਰਿਟ ਦੀ ਜਗ੍ਹਾ ਖੱਬੇ ਹੱਥ ਦੇ ਤੇਜ ਗੇਂਦਬਾਜ ਸ਼ੇਲਡਨ ਕਾਟਰੇਲ ਨੂੰ ਕਾਰਲੋਸ ਬਰੇਥਵੇਟ ਦੀ ਅਗੁਵਾਈ ਵਾਲੀ 13 ਮੈਂਮਬਰੀ ਟੀਮ ਵਿੱਚ ਲਿਆ ਗਿਆ ਹੈ। ਵੈਸਟਇੰਡੀਜ ਕ੍ਰਿਕੇਟ ਬੋਰਡ ਵਲੋਂ ਜਾਰੀ ਇਸ਼ਤਿਹਾਰ ਦੇ ਅਨੁਸਾਰ ਗੇਲ ਨੂੰ ਆਰਾਮ ਦਿੱਤਾ ਗਿਆ ਹੈ।
gayel
ਖੱਬੇ ਹੱਥ ਦੇ ਇਸ ਬੱਲੇਬਾਜ ਨੇ ਹਾਲ ਵਿੱਚ ਬੰਗਲਾਦੇਸ਼ ਦੇ ਖਿਲਾਫ ਤਿੰਨ ਵਨਡੇ ਮੈਚਾਂ ਦੀ ਸੀਰੀਜ ਵਿੱਚ 142 ਰਣ ਬਣਾਏ ਸਨ। `ਤੇ ਆਪਣੀ ਖੇਡ ਸਦਕਾ ਆਪਣੇ ਪ੍ਰਸੰਸਕਾਂ ਨੂੰ ਖੁਸ ਕੀਤਾ ਸੀ। ਤੁਹਾਨੂੰ ਦਸ ਦੇਈਏ ਕੇ ਗੇਲ ਦੁਨੀਆ ਦੇ ਵਿਸਫੋਟਕ ਬੱਲੇਬਾਜ਼ਾਂ `ਚ ਟਾਪ ਦੇ ਬੱਲੇਬਾਜ ਮੰਨੇ ਜਾਂਦੇ ਹਨ। ਉਹ ਆਪਣੀ ਖੇਡ ਸਦਕਾ ਆਪਣੇ ਪ੍ਰਸੰਸਕਾਂ ਨੂੰ ਹਮੇਸ਼ਾ ਹੀ ਖੁਸ਼ ਕਰਦੇ ਹਨ।